ਗੋਰਾਇਆ (ਮੁਨੀਸ਼)- ਸਬ ਤਹਿਸੀਲ ਗੋਰਾਇਆ ’ਚ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ, ਜਦ ਸਬ-ਤਹਿਸੀਲ ਗੋਰਾਇਆ ਦੇ ਬਿਲਕੁਲ ਨਾਲ ਪਰਾਲੀ ਨਾਲ ਲੱਦੀ ਹੋਈ ਖੜ੍ਹੀ ਇਕ ਟਰੈਕਟਰ-ਟਰਾਲੀ ਨੂੰ ਭਿਆਨਕ ਅੱਗ ਲੱਗ ਗਈ। ਟਰੈਕਟਰ-ਟਰਾਲੀ ਦੇ ਮਾਲਕ ਦੀਪਾ ਵਾਸੀ ਪਿੰਡ ਡੱਲੇਵਾਲ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਗਿਆ ਹੋਇਆ ਸੀ। ਉਸ ਨੂੰ ਫੋਨ ਆਇਆ ਕਿ ਉਸ ਦੇ ਟਰੈਕਟਰ-ਟਰਾਲੀ ’ਚ ਲੱਦੀ ਪਰਾਲੀ ਨੂੰ ਅੱਗ ਲੱਗ ਗਈ।
ਉਸ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਅਤੇ ਉਸ ਦੇ ਟਰੈਕਟਰ-ਟਰਾਲੀ ਦੇ ਟਾਇਰ ਵੀ ਸੜ ਚੁੱਕੇ ਸਨ। ਉਸ ਦੀਆਂ 4 ਟਰਾਲੀਆਂ ਇਥੇ ਲੱਦੀਆਂ ਹੋਈਆਂ ਖੜ੍ਹੀਆਂ ਸਨ। ਕਿਸੇ ਨੇ ਸ਼ਰਾਰਤ ਕਰਕੇ ਉਸ ਦੀ ਪਰਾਲੀ ਨੂੰ ਅੱਗ ਲਾਈ ਹੈ। ਉਸ ਨੇ ਕਿਹਾ ਕਿ ਲੋਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ, ਜੋ ਫਿਲੌਰ ਤੋਂ ਆਈ ਉਹ ਸਿਰਫ਼ 10 ਮਿੰਟ ਹੀ ਚੱਲੀ ਅਤੇ ਉਨ੍ਹਾਂ ਦੀ ਗੱਡੀ ਦਾ ਪਾਣੀ ਮੁੱਕ ਗਿਆ। ਇਸ ਬਾਬਤ ਸਰਕਲ ਅੱਟਾ ਦੇ ਪਟਵਾਰੀ ਵਿਸ਼ਾਲ ਕੁਮਾਰ ਨੇ ਕਿਹਾ ਕਿ ਅੱਗ ਕਾਫ਼ੀ ਟਾਈਮ ਚੱਲਦੀ ਰਹੀ, ਜਿਸ ’ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ ਪਰ ਫਾਇਰ ਬ੍ਰਿਗੇਡ ਦੀ ਗੱਡੀ ’ਚ ਪਾਣੀ ਘੱਟ ਹੋਣ ਕਾਰਨ ਉਸ ਦਾ ਜ਼ਿਆਦਾ ਫਾਇਦਾ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਦਿੱਲੀ ਦੀਆਂ ਬਰੂਹਾਂ 'ਤੇ ਮੁੜ ਡਟੇ ਕਿਸਾਨ, ਭਾਜਪਾ ਦੇ ਸਿੱਖ ਆਗੂ ਤਾਲਮੇਲ ਕਾਇਮ ਕਰਨ 'ਚ ਰਹੇ ਨਾਕਾਮ
ਪਾਣੀ ਪੀਣ ਦੇ ਬਹਾਨੇ ਘਰ ’ਚ ਦਾਖ਼ਲ ਹੋ ਕੇ ਲੁਟੇਰਿਆਂ ਨੇ ਲੁੱਟੇ ਸੋਨੇ ਦੇ ਗਹਿਣੇ, ਕੈਮਰੇ ’ਚ ਹੋਏ ਕੈਦ
NEXT STORY