ਜਲੰਧਰ (ਮ੍ਰਿਦੁਲ)–ਥਾਣਾ ਨੰਬਰ 4 ਅਧੀਨ ਮਖਦੂਮਪੁਰਾ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਘਰ ਵਿਚ ਪਾਣੀ ਪੀਣ ਦੇ ਬਹਾਨੇ ਦਾਖ਼ਲ ਹੋ ਕੇ ਲੁਟੇਰਿਆਂ ਨੇ ਬੇਹੱਦ ਚਲਾਕੀ ਨਾਲ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਲੁਟੇਰੇ ਘਰ ਵਿਚ ਦਾਖ਼ਲ ਹੋ ਕੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਮਖਦੂਮਪੁਰਾ ਸਥਿਤ ਫਲੈਟਾਂ ਦੇ ਪਿੱਛੇ ਮਕਾਨ ਨੰਬਰ 240 ਵਿਚ ਰਹਿੰਦੀ ਪੀੜਤਾ ਰਾਜ ਰਾਣੀ ਪਤਨੀ ਸਵ. ਸਤਪਾਲ ਨਾਰੰਗ ਨੇ ਦੱਸਿਆ ਕਿ ਉਹ ਘਰ ਵਿਚ ਇਕੱਲੀ ਰਹਿੰਦੀ ਹੈ ਅਤੇ ਬੱਚੇ ਵਿਦੇਸ਼ ਵਿਚ ਹਨ। ਉਨ੍ਹਾਂ ਦੀ ਗਲੀ ਵਿਚ 2 ਨੌਜਵਾਨ ਇਲੈਕਟ੍ਰੀਸ਼ੀਅਨ ਬਣ ਕੇ ਆਏ ਅਤੇ ਕਿਹਾ ਕਿ ਕੀ ਉਨ੍ਹਾਂ ਨੂੰ ਪਾਣੀ ਮਿਲ ਸਕਦਾ ਹੈ। ਉਹ ਪਾਣੀ ਪੀਣ ਦੇ ਬਹਾਨੇ ਉਨ੍ਹਾਂ ਦੇ ਪਿੱਛੇ ਹੀ ਘਰ ਦੇ ਅੰਦਰ ਦਾਖ਼ਲ ਹੋ ਗਏ। ਇੰਨੇ ਵਿਚ ਉਨ੍ਹਾਂ ਸਾਰਾ ਘਰ ਛਾਣ ਮਾਰਿਆ।
ਉਨ੍ਹਾਂ ਦੇ ਕਮਰੇ ਵਿਚ ਅਲਮਾਰੀ ਨੂੰ ਚਾਬੀ ਲੱਗੀ ਹੋਈ ਸੀ, ਜਿਸ ਨਾਲ ਅਲਮਾਰੀ ਖੋਲ੍ਹ ਕੇ ਉਨ੍ਹਾਂ ਦਾ ਪਰਸ, ਜਿਸ ਵਿਚ ਲਗਭਗ 6 ਤੋਲੇ ਸੋਨੇ ਦੇ ਗਹਿਣੇ ਸਨ, ਲੁੱਟ ਕੇ ਫ਼ਰਾਰ ਹੋ ਗਏ। ਜਦੋਂ ਉਹ ਬਾਹਰ ਆਈ ਤਾਂ ਦੇਖਿਆ ਕਿ ਦੋਵੇਂ ਨੌਜਵਾਨ ਘਰ ਵਿਚ ਨਹੀਂ ਸਨ। ਜਦੋਂ ਉਨ੍ਹਾਂ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਪਰਸ ਗਾਇਬ ਸੀ। ਉਨ੍ਹਾਂ ਥਾਣਾ ਨੰਬਰ 4 ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਦਿੱਲੀ ਦੀਆਂ ਬਰੂਹਾਂ 'ਤੇ ਮੁੜ ਡਟੇ ਕਿਸਾਨ, ਭਾਜਪਾ ਦੇ ਸਿੱਖ ਆਗੂ ਤਾਲਮੇਲ ਕਾਇਮ ਕਰਨ 'ਚ ਰਹੇ ਨਾਕਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿੱਲੀ ਦੀਆਂ ਬਰੂਹਾਂ 'ਤੇ ਮੁੜ ਡਟੇ ਕਿਸਾਨ, ਭਾਜਪਾ ਦੇ ਸਿੱਖ ਆਗੂ ਤਾਲਮੇਲ ਕਾਇਮ ਕਰਨ 'ਚ ਰਹੇ ਨਾਕਾਮ
NEXT STORY