ਹੁਸ਼ਿਆਰਪੁਰ (ਘੁੰਮਣ) : ਤਿਉਹਾਰੀ ਸੀਜ਼ਨ ਵਿਚ ਜਲੇਬੀਆਂ ਦੀ ਵਧੀ ਮੰਗ ਦੇ ਮੱਦੇਨਜ਼ਰ ਹੁਸ਼ਿਆਰਪੁਰ ਨਿਵਾਸੀਆਂ ਨੂੰ ਸਾਫ-ਸੁਥਰਾ ਤੇ ਬਿਹਤਰ ਕਵਾਲਟੀ ਦਾ ਖਾਣਾ ਮੁਹੱਈਆ ਕਰਵਾਉਣ ਦੀ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਜਲੇਬੀਆਂ ਵੇਚਣ ਵਾਲੇ ਹਲਵਾਈਆਂ ਦੀਆਂ ਦੁਕਾਨ ’ਤੇ ਜਾਂਚ ਕੀਤੀ। ਇਸ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਨੇ ਸਾਫ-ਸਫਾਈ ਦੀ ਮਾੜੀ ਹਾਲਤ ਦੇ ਚਲਦਿਆਂ ਜਲੇਬੀਆਂ ਦੇ 7 ਸੈਂਪਲ ਲਏ ਤੇ ਹਲਵਾਈਆਂ ਨੂੰ ਸਾਫ-ਸਫਾਈ ਰੱਖਣ ਦੇ ਆਦੇਸ਼ ਦਿੱਤੇ। ਇਸ ਮੌਕੇ ਫੂਡ ਸੇਫਟੀ ਅਫਸਰ ਸਿਮਰਤ, ਵਿਵੇਕ ਕੁਮਾਰ ਅਤੇ ਰਾਮ ਲੁਭਾਇਆ, ਅਸ਼ੋਕ ਕੁਮਾਰ ਅਤੇ ਮੀਡੀਆ ਵਿੰਗ ਵੱਲੋਂ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸੀ।
ਇਹ ਵੀ ਪੜ੍ਹੋ : ਪੰਜਾਬ ’ਚ ਦਿਲ ਵਲੂੰਧਰਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਭਾਖੜਾ ਨਹਿਰ ’ਚ ਮਾਰੀਆਂ ਛਾਲਾਂ
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਭਰਵਾਈ ਰੋਡ ਹੁਸ਼ਿਆਰਪੁਰ ਸਵੀਟ ਸ਼ਾਪ ’ਤੇ ਜਦੋਂ ਜਲੇਬੀਆਂ ਦੇ ਸੈਂਪਲ ਲਏ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਜਲੇਬੀਆਂ ਦੀ ਇੰਨੀ ਜ਼ਿਆਦਾ ਗੰਦੀ ਚਾਸ਼ਨੀ ਸੀ ਕਿ ਜਿਸ ਵਿਚ ਮਰੀਆਂ ਹੋਈਆਂ ਮੱਖੀਆਂ ਦੀ ਭਰਮਾਰ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਫ-ਸੁਥਰੇ ਤੇ ਵਧੀਆ ਖਾਧ ਪਦਾਰਥ ਖਰੀਦਣ। ਇਸ ਮੌਕੇ ਉਨ੍ਹਾਂ ਹਲਵਾਈਆਂ ਨੂੰ ਤਾੜਨਾ ਕੀਤੀ ਕਿ ਜੇਕਰ ਸਾਫ-ਸਫਾਈ ਨਹੀਂ ਕਰਦੇ ਤਾਂ ਵੱਡੇ ਪੱਧਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਫਿਰ ਵੀ ਇਹ ਨਹੀਂ ਸੁਧਰਦੇ ਤਾਂ ਅਗਲੇ ਹਫਤੇ ਇਨ੍ਹਾਂ ਹਲਵਾਈਆਂ ਦੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਫੂਡ ਵਿਕਰੇਤਾ ਆਪ੍ਰੇਟਰਾਂ ਨੂੰ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਲੈਣੀ ਅਤਿ ਜ਼ਰੂਰੀ ਹੈ। ਕਈ ਦੁਕਾਨਦਾਰਾਂ ਕੋਲ ਫੂਡ ਲਾਇਸੈਂਸ ਦੀ ਤਰੀਕ ਲੰਘ ਚੁੱਕੀ ਜਾਂ ਬਣਾਵਾਏ ਹੀ ਨਹੀਂ ਸਨ।
ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ
ਉਨ੍ਹਾਂ ਐੱਫ.ਬੀ.ਓ. ਨੂੰ ਆਦੇਸ਼ ਦਿੱਤੇ ਕਿ ਇਹ ਲਾਇਸੈਂਸ ਬਹੁਤ ਜ਼ਰੂਰੀ ਹਨ, ਇਹ ਲਾਇਸੈਂਸ ਨਾ ਹੋਣ ਦੀ ਸੂਰਤ 'ਚ ਵਿਭਾਗ ਵੱਲੋਂ ਜੁਰਮਾਨਾ ਵੀ ਕੀਤਾ ਜਾਵੇਗਾ ਜਾਂ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਇਹ ਵੀ ਦੱਸਿਆ ਕਿ ਮੈਡੀਕਲ ਸਟੋਰਾਂ ਵਾਲਿਆਂ ਨੂੰ ਵੀ ਇਹ ਲਾਇਸੈਂਸ ਬਣਾਉਣੇ ਪੈਣਗੇ, ਉਹ ਵੀ ਕਈ ਤਰ੍ਹਾਂ ਦੇ ਫੂਡ ਪ੍ਰੋਡਕਟ ਵੇਚਦੇ ਹਨ। ਉਨ੍ਹਾਂ ਦੱਸਿਆ ਕਿ 12 ਲੱਖ ਤੋਂ ਵੱਧ ਵਿਕਰੀ ਵਾਲੇ ਦੁਕਾਦਾਰਾਂ ਨੂੰ ਲਾਇਸੈਂਸ ਲੈਣਾ ਪਵੇਗਾ, ਜਿਸ ਦੀ ਫੀਸ ਇਕ ਸਾਲ ਦੀ 2000 ਰੁਪਏ ਹੋਵੇਗੀ। ਘੱਟ ਵਾਲੇ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ, ਇਕ ਸਾਲ ਦੀ 100 ਰੁਪਏ ਅਤੇ ਪੰਜ ਸਾਲ ਲਈ 500 ਰੁਪਏ ਸਰਕਾਰੀ ਫੀਸ ਦੇਣੀ ਪਵੇਗੀ।
ਇਹ ਵੀ ਪੜ੍ਹੋ : ਚਿਤਾਵਨੀ : ਕਿਤੇ ਪੰਜਾਬ ਦਾ ਵੀ ਨਾ ਹੋ ਜਾਵੇ ਰੇਗਿਸਤਾਨ ਵਾਲਾ ਹਾਲ!
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਿਖੇ ਬਸਤੀ ਬਾਵਾ ਖੇਲ 'ਚ ਮਾਂ-ਧੀ ਦੀ ਸ਼ੱਕੀ ਹਾਲਾਤ 'ਚ ਮੌਤ, ਫ਼ੈਲੀ ਸਨਸਨੀ
NEXT STORY