ਜਲੰਧਰ (ਪੁਨੀਤ)-ਰੋਟਰੀ ਕਲੱਬ ਦੇ ਹੈਲਪਿੰਗ ਹੈਂਡਸ ਐਂਡ ਪ੍ਰਤਾਪ ਬਾਗ ਸਥਿਤ ਯੂਨਿਟੀ ਕ੍ਰਿਟੀਕਲ ਕੇਅਰ ਹਸਪਤਾਲ ਵਿਖੇ ਚੱਲ ਰਹੇ ਮੁਫ਼ਤ ਮੈਡੀਕਲ ਕੈਂਪ ਦੌਰਾਨ ਸ਼੍ਰੀ ਅਭਿਜੈ ਚੋਪੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅੱਜ ਦੇ ਕੈਂਪ ਦਾ ਸ਼ੁੱਭਆਰੰਭ ਕੀਤਾ। ਸ਼੍ਰੀ ਅਭਿਜੈ ਚੋਪੜਾ ਨੇ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਨਾਲ ਇਲਾਜ ਸਬੰਧੀ ਵਿਚਾਰਾਂ ਕੀਤੀਆਂ। ਕਲੱਬ ਵੱਲੋਂ ਅੱਜ ਲੰਗਰ ਲਾਇਆ ਗਿਆ, ਜਿਸ ਵਿਚ ਅਭਿਜੈ ਚੋਪੜਾ ਵੱਲੋਂ ਸੇਵਾ ਨਿਭਾਈ ਗਈ।
ਇਸ ਮੌਕੇ ਰੋਟਰੀ ਕਲੱਬ ਹੈਲਪਿੰਗ ਹੈਂਡਜ਼ ਦੇ ਪ੍ਰੈਜ਼ੀਡੈਂਟ ਪ੍ਰਧਾਨ ਅਤੇ ਯੂਨਿਟੀ ਹਸਪਤਾਲ ਤੋਂ ਡਾ. ਰੁਚੀ ਸਿੰਘ ਗੌਰ, ਕਲੱਬ ਦੇ ਟਰੇਨਰ ਰਾਜੇਸ਼ ਬਾਹਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਉਮਾ ਬੇਰੀ, ਕਲੱਬ ਮੈਂਬਰ ਸੁਮਿਤ ਵਿਜ, ਅਮਿਤ ਖੰਨਾ, ਰੋਹਿਤ ਬਾਹਰੀ, ਡਾ. ਅੰਕੁਰ ਹਸਤੀਰ, ਡਾ. ਸ਼ੈਲਜਾ, ਡਾ. ਅਭਿਲਕਸ਼ੈ , ਡਾ. ਸ੍ਰਿਸ਼ਟੀ, ਡਾ. ਧਾਨਿਆ ਨਾਇਰ, ਡਾ. ਐੱਸ. ਪੀ. ਨੱਡਾ, ਪੂਜਾ ਬਾਹਰੀ, ਅਨੂ ਬਾਹਰੀ, ਆਰਤੀ ਖੰਨਾ, ਅਜੈ ਭੱਲਾ, ਹਿਨਾ, ਗੁਰਪ੍ਰੀਤ ਕੌਰ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਰਾਘਵ ਸਹਿਗਲ, ਹਰਮਿੰਦਰ ਸਿੰਘ ਸਿਡਾਨਾ, ਪੁਨੀਤ ਜਿੰਦਲ, ਨਰੇਸ਼ ਚੱਢਾ, ਡਾ. ਰਮਨਦੀਪ ਓਬਰਾਏ, ਕਨਵ, ਸੁਹਾਸ, ਇਸ਼ਿਕਾ ਆਦਿ ਹਾਜ਼ਰ ਰਹੇ।
ਇਹ ਵੀ ਪੜ੍ਹੋ: ਪਤੀਆਂ ਦੇ ਜੇਲ੍ਹ 'ਚ ਜਾਣ ਮਗਰੋਂ ਕਪੂਰਥਲਾ ਦੇ ਪਿੰਡਾਂ 'ਚ ਔਰਤਾਂ ਨੇ ਸਾਂਭਿਆ ਨਸ਼ੇ ਦਾ ਕਾਰੋਬਾਰ
ਕਲੱਬ ਮੈਂਬਰਾਂ ਨੇ ਦੱਸਿਆ ਕਿ 15 ਅਕਤੂਬਰ ਤੋਂ ਚੱਲ ਰਹੇ ਕੈਂਪ ਦੌਰਾਨ ਹਰ ਰੋਜ਼ ਵੱਖ-ਵੱਖ ਡਾਕਟਰਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਤੱਕ 400 ਤੋਂ ਵੱਧ ਮਰੀਜ਼ ਇਸ ਮੁਫ਼ਤ ਕੈਂਪ ਦਾ ਲਾਭ ਉਠਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਤੌਰ ’ਤੇ ਈ. ਸੀ. ਜੀ., ਬਲੱਡ ਟੈਸਟ, ਸ਼ੂਗਰ ਆਦਿ ਸਮੇਤ ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਰਾਜੇਸ਼ ਬਾਹਰੀ ਨੇ ਦੱਸਿਆ ਕਿ ਕੈਂਪ ਵਿਚ ਹਿੱਸਾ ਲੈਣ ਵਾਲੇ ਵਿਅਕਤੀਆਂ ਦੀਆਂ ਰਿਆਇਤੀ ਦਰਾਂ ’ਤੇ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ। ਕਲੱਬ ਵੱਲੋਂ ਅੱਧੀ ਦਰਜਨ ਤੋਂ ਵੱਧ ਲੋੜਵੰਦ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਦੀ ਸਰਜਰੀ ਅਤੇ ਇਲਾਜ ਦਾ ਸਾਰਾ ਖ਼ਰਚਾ ਕਲੱਬ ਮੈਂਬਰਾਂ ਵੱਲੋਂ ਉਠਾਇਆ ਜਾਵੇਗਾ। ਉਕਤ ਕੈਂਪ ਸੋਮਵਾਰ ਸ਼ਾਮ ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੁਲਸ ਥਾਣੇ ਦੇ ਬਾਹਰ ਔਰਤ ਦਾ ਜ਼ਬਰਦਸਤ ਹੰਗਾਮਾ, ਲਾਏ ਗੰਭੀਰ ਦੋਸ਼
NEXT STORY