ਰੂਪਨਗਰ (ਵਿਜੇ/ਕੈਲਾਸ਼)-ਸੇਵਾ, ਪਿਆਰ ਅਤੇ ਸਦਭਾਵ ਦੀ ਮੂਰਤ ਸਵ. ਸਵਦੇਸ਼ ਚੋਪੜਾ ਜੀ (ਡਾਇਰੈਕਟਰ) ਦੀ ਸ਼ੁੱਕਰਵਾਰ ਅੱਠਵੀਂ ਬਰਸੀ ’ਤੇ ਰੂਪਨਗਰ ਦੇ ਲਹਿਰੀਸ਼ਾਹ ਮੰਦਰ ਵਿਖੇ ਇਕ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ’ਚ ਮਾਹਿਰ ਡਾਕਟਰਾਂ ਵੱਲੋਂ ਲਗਭਗ 226 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਪਤਨੀ ਨਿਸ਼ਾ ਚੱਢਾ ਵਲੋਂ ਕੀਤਾ ਗਿਆ।
ਇਸ ਮੌਕੇ ਨਿਸ਼ਾ ਚੱਢਾ ਨੇ ਕਿਹਾ ਕਿ ‘ਪੰਜਾਬ ਕੇਸਰੀ’ ਗਰੁੱਪ ਜਿੱਥੇ ਚੌਥਾ ਥੰਮ ਬਣ ਕੇ ਲੋਕਾਂ ਦੀ ਹਰ ਸਮੱਸਿਆ ਨੂੰ ਲੈ ਕੇ ਪ੍ਰਸਾਸ਼ਨ ਅਤੇ ਸਰਕਾਰ ਤੱਕ ਆਵਾਜ਼ ਪਹੁੰਚਾਉਂਦਾ ਹੈ ਉਥੇ ਹੀ ਮੈਡੀਕਲ ਚੈੱਕਅਪ ਜਿਹੇ ਸਮਾਜ ਸੇਵੀ ਕੰਮਾਂ ਤੋਂ ਵੀ ਲੋਕਾਂ ਦੀ ਸੇਵਾ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ‘ਪੰਜਾਬ ਕੇਸਰੀ’ ਗਰੁੱਪ ਵਲੋਂ ਹੋਰ ਵੀ ਕਈ ਯੋਜਨਾਵਾਂ ਜਿਨ੍ਹਾਂ ’ਚ ਸ਼ਹੀਦ ਪਰਿਵਾਰ ਫੰਡ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਰਾਹਤ ਸਮੱਗਰੀ ਭੇਜਣ ਦਾ ਕੰਮ ਵੀ ਲਗਾਤਾਰ ਕੀਤਾ ਜਾ ਰਿਹਾ ਹੈ। ‘ਪੰਜਾਬ ਕੇਸਰੀ’ ਗਰੁੱਪ ਵੱਲੋਂ ਉਕਤ ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਬੀ. ਪੀ. ਚੈੱਕਅਪ ਅਤੇ ਲੈਬ ਟੈਸਟ ਦੀ ਸੁਵਿਧਾ ਦਿੱਤੀ ਗਈ ਹੈ ਜਿਸ ਕਾਰਨ ਗਰੀਬ ਲੋਕਾਂ ਨੂੰ ਭਾਰੀ ਲਾਭ ਮਿਲਿਆ ਹੈ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਮੁੰਡੇ ਦਾ ਕਰ 'ਤਾ ਕਤਲ
ਕੈਂਪ ਦੌਰਾਨ ਜ਼ਿਲ੍ਹਾ ਸਿਵਲ ਹਸਪਤਾਲ ਦੀ ਮੈਡੀਕਲ ਮਾਹਿਰ ਡਾਕਟਰ ਡਾ. ਰਾਜੀਵ ਅਗਰਵਾਲ, ਹੱਡੀ ਰੋਗਾਂ ਦੇ ਮਾਹਿਰ ਡਾ. ਯੁਵਰਾਜ, ਸਾਬਕਾ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਈ.ਐੱਨ.ਟੀ. ਸਪੈਸ਼ਲਿਸਟ, ਡਾ. ਅਜੈ ਜਿੰਦਲ ਮੈਡੀਕਲ ਮਾਹਿਰ, ਡਾ. ਭੀਮ ਸੈਨ, ਡਾ. ਕੇ. ਐੱਸ. ਦੇਵ, ਡਾ. ਪਵਨ ਸ਼ਰਮਾ ਅੱਖਾਂ ਦੇ ਮਾਹਿਰ ਅਤੇ ਸਾਬਕਾ ਸਿਵਲ ਸਰਜਨ ਨੇ ਵੀ ਬੀਮਾਰਾਂ ਦਾ ਚੈੱਕਅਪ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਮਾਜ ਸੇਵੀ ਡਾ. ਆਰ. ਐੱਸ. ਪਰਮਾਰ ਨੇ ਵੀ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਇਸ ਤੋਂ ਇਲਾਵਾ ਕੈਂਪ ਦੌਰਾਨ ਹਰ ਸੰਭਵ ਸਹਿਯੋਗ ਵੀ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੀ ਪ੍ਰਧਾਨ ਡਾ. ਨਮਿਰਤਾ ਪਰਮਾਰ ਨੇ ਵੀ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਪਰਮਾਰ ਹਸਪਤਾਲ ਵਲੋਂ ਮਰੀਜਾਂ ਦੇ ਚੈੱਕਅਪ ਲਈ ਵਿਸ਼ੇਸ਼ ਟੀਮ ਵੀ ਪਹੁੰਚੀ ਸੀ ਜਿਨ੍ਹਾਂ ਨੇ ਮਰੀਜ਼ਾਂ ਦੀ ਸ਼ੂਗਰ ਜਾਂਚ ਅਤੇ ਬੀ. ਪੀ. ਚੈੱਕਅਪ ਕੀਤਾ। ਇਸ ਤੋਂ ਇਲਾਵਾ ਰੋਟਰੀ ਕਲੱਬ ਵੱਲੋਂ ਵੀ ਮੁਫ਼ਤ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ। ਕੈਂਪ ਲਈ ਸੇਵਾ ਸਮਿਤੀ ਰਣਜੀਤ ਐਵੇਨਿਊ ਰੂਪਨਗਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਇਹ ਵੀ ਪੜ੍ਹੋ- ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ
ਸੇਵਾ ਸਮਿਤੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ‘ਪੰਜਾਬ ਕੇਸਰੀ’ ਗਰੁੱਪ ਵੱਲੋਂ ਜੋ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਬਹੁਤ ਲਾਭ ਮਿਲਿਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਸੇਵਾ ਸਮਿਤੀ ਦੇ ਅਹੁਦੇਦਾਰ ਸੁਰੇਸ਼ ਵਾਸੂਦੇਵਾ, ਨਰਿੰਦਰ ਅਵਸਥੀ, ਰਾਜੇਸ਼ ਭਾਟੀਆ, ਕਰਨ ਐਰੀ, ਐਚ.ਐਮ. ਸ਼ਰਮਾ, ਨਿਰਮਲ, ਵਿਜੇ ਸ਼ਰਮਾ, ਰਾਕੇਸ਼ ਕੁਮਾਰ ਮੁੱਖ ਰੂਪ ’ਚ ਮੌਜੂਦ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਰਾਣੀ ਦਾ ਹਾਰ ਖ਼ਰੀਦਣ ਵਾਲੇ ਇੰਗਲੈਂਡ ਦੇ ਸਭ ਤੋਂ ਅਮੀਰ ਪੰਜਾਬੀ ਪਰਿਵਾਰ ਦੇ ਪੰਜਾਬ ਸਥਿਤ ਘਰ ’ਚ ਚੋਰੀ
NEXT STORY