ਕਪੂਰਥਲਾ (ਓਬਰਾਏ)- ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਕਿਸਾਨਾਂ, ਮਜ਼ਦੂਰਾਂ ਦੇ ਘਰਾਂ ਅਤੇ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ ਓਥੇ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲਾਂ ਦਾ ਸਾਰਾ ਢਾਂਚਾ ਹੀ ਵਿਗਾੜ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਸਕੂਲ ਪੂਰੀ ਤਰ੍ਹਾਂ ਗਾਰ ਨਾਲ ਭਰ ਚੁੱਕੇ ਹਨ। ਕਮਰਿਆਂ ਵਿੱਚ ਪਏ ਡੈਕਸ, ਕੁਰਸੀਆਂ, ਮਿਡ-ਡੇ-ਮੀਲ ਦਾ ਰਾਸ਼ਣ ਸਭ ਕੁਝ ਪਾਣੀ ਨੇ ਬਰਬਾਦ ਕਰਕੇ ਰੱਖ ਦਿੱਤਾ।

ਇਹ ਵੀ ਪੜ੍ਹੋ: ਸਤਲੁਜ ਦਰਿਆ ਦੇ ਓਵਰਫਲੋਅ ਹੋਣ ਦੇ ਖ਼ਤਰੇ ਨੂੰ ਵੇਖਦਿਆਂ CM ਭਗਵੰਤ ਮਾਨ ਦਾ ਐਕਸ਼ਨ
ਅਜਿਹੇ ਵਿੱਚ ਸਰਕਾਰੀ ਟੀਚਰ ਯੂਨੀਅਨ ਕਪੂਰਥਲਾ ਨੇ ਹੜ੍ਹ ਪ੍ਰਭਾਵਿਤ ਸਰਕਾਰੀ ਸਕੂਲਾਂ ਵਿੱਚੋਂ ਗਾਰ ਕੱਢਣ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸ ਬਾਬਤ ਬੀਤੇ ਦਿਨੀਂ ਸਰਕਾਰੀ ਟੀਚਰ ਯੂਨੀਅਨ ਕਪੂਰਥਲਾ ਦੀ ਟੀਮ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਊਪੁਰ ਦੇ ਸਕੂਲ ਦਾ ਦੌਰਾ ਕੀਤਾ ਸੀ। ਸਕੂਲ ਦੀ ਹੜ੍ਹ ਕਾਰਨ ਹੋਈ ਦੁਰਦਸ਼ਾ ਵੇਖ ਕੇ ਮੌਕੇ 'ਤੇ ਹੀ ਜਥੇਬੰਦੀ ਨੇ ਇਹ ਸਕੂਲ ਸਾਫ਼ ਕਰਨ ਦਾ ਫ਼ੈਸਲਾ ਕੀਤਾ ਅਤੇ ਅਗਲੀ ਸਵੇਰ ਤੋਂ ਹੀ ਜਥੇਬੰਦੀ ਦੇ ਆਗੂਆਂ ਅਤੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਸਵੇਰ ਤੋਂ ਹੀ ਬਾਊਪੁਰ ਸਕੂਲ ਵਿੱਚ ਪੁੱਜ ਗਏ।

ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਵਾਸੀਆਂ ਨੂੰ ਲੈ ਕੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਅਨੋਖੇ ਮਤੇ ਪਾਸ, ਕਰ 'ਤੇ ਵੱਡੇ ਐਲਾਨ

ਗਾਰ ਨਾਲ ਭਰੇ ਕਮਰਿਆਂ ਅਤੇ ਫਰਨੀਚਰ ਨੂੰ ਸਾਫ਼ ਕਰਨ ਲਈ ਨਾਲ ਵੱਡੇ ਵਾਸ਼ਿੰਗ ਪੰਪ ਅਤੇ ਹੋਰ ਸਮੱਗਰੀ ਨਾਲ ਸ਼ਾਮ ਤੱਕ ਸਕੂਲ ਦੇ ਸਾਰੇ ਕਮਰੇ, ਵਰਾਂਡਾ, ਰਸੋਈ ਸਮੇਤ ਸਾਰਾ ਫਰਨੀਚਰ ਸਾਫ਼ ਕਰ ਦਿੱਤਾ। ਗਰਾਊਂਡ ਅਤੇ ਪਾਰਕ ਵੀ ਗਾਰ ਨਾਲ ਭਰੇ ਹੋਏ ਹਨ, ਜੋਕਿ ਪਾਣੀ ਨਿਕਲਣ ਤੋਂ ਬਾਅਦ ਸਾਫ਼ ਕੀਤੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਸਕੂਲ ਵੀ ਜਥੇਬੰਦੀ ਸਾਫ਼ ਕਰਾਵੇਗੀ।

ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਟੁੱਟ ਚੱਲਿਆ ਸਤਲੁਜ ਦਰਿਆ ਦਾ ਬੰਨ੍ਹ, ਸੀਚੇਵਾਲ ਦੀ ਨੌਜਵਾਨਾਂ ਨੂੰ ਅਪੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਤਲੁਜ ਦਰਿਆ ਦੇ ਓਵਰਫਲੋਅ ਹੋਣ ਦੇ ਖ਼ਤਰੇ ਨੂੰ ਵੇਖਦਿਆਂ CM ਭਗਵੰਤ ਮਾਨ ਦਾ ਐਕਸ਼ਨ
NEXT STORY