ਜਲੰਧਰ (ਖੁਰਾਣਾ)–ਜਿਮਖਾਨਾ ਕਲੱਬ ਦੀਆਂ ਚੋਣਾਂ ਸਮਾਪਤ ਹੋ ਗਈਆਂ ਹਨ ਅਤੇ ਬੁੱਧਵਾਰ ਨੂੰ ਨਵੀਂ ਚੁਣੀ ਗਈ ਟੀਮ ਆਪਣਾ ਕਾਰਜਭਾਰ ਸੰਭਾਲ ਲਵੇਗੀ। ਇਸ ਵਾਰ ਇਹ ਚੋਣਾਂ ਕਾਫ਼ੀ ਵੱਕਾਰ ਦਾ ਸਵਾਲ ਬਣਾ ਕੇ ਲੜੀਆਂ ਗਈਆਂ ਅਤੇ ਚੋਣਾਂ ਦੌਰਾਨ ਅਚੀਵਰਸ ਅਤੇ ਪ੍ਰੋਗਰੈਸਿਵ ਗਰੁੱਪ ਵਿਚਕਾਰ ਕਾਫ਼ੀ ਚੁੱਕ-ਥੱਲ ਵੀ ਵੇਖਣ ਨੂੰ ਮਿਲੀ। ਗਰੁੱਪਾਂ ਵਿਚਕਾਰ ਇਹ ਚੁੱਕ-ਥੱਲ ਅਜੇ ਵੀ ਜਾਰੀ ਹੈ।
ਇਸੇ ਵਿਚਕਾਰ ਅਚੀਵਰਸ ਗਰੁੱਪ ਦੇ ਜਿੱਤੇ-ਹਾਰੇ ਸਾਰੇ ਉਮੀਦਵਾਰਾਂ ਨੇ ਇਕ ਪ੍ਰੈੱਸ ਕਾਨਫ਼ਰੰਸ ਕਰਕੇ ਉਨ੍ਹਾਂ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅਚੀਵਰਸ ਗਰੁੱਪ ਵਿਚ ਭਰੋਸਾ ਪ੍ਰਗਟ ਕੀਤਾ। ਪ੍ਰੈੱਸ ਕਾਨਫ਼ਰੰਸ ਨੂੰ ਸੈਕਟਰੀ ਅਹੁਦੇ ਦੇ ਉਮੀਦਵਾਰ ਤਰੁਣ ਸਿੱਕਾ ਤੋਂ ਇਲਾਵਾ ਸੁਮਿਤ ਸ਼ਰਮਾ, ਸੌਰਭ ਖੁੱਲਰ, ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ, ਐੱਮ. ਬੀ. ਬਾਲੀ, ਮੋਨੂੰ ਪੁਰੀ, ਨਿਤਿਨ ਬਹਿਲ, ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ ਆਦਿ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਟ੍ਰੈਫਿਕ ਵਿਵਸਥਾ ਨੂੰ ਲੈ ਕੇ ਜਲੰਧਰ ਪੁਲਸ ਸਖ਼ਤ, ‘ਨੋ ਆਟੋ ਜ਼ੋਨ’, ‘ਨੋ ਪਾਰਕਿੰਗ’ ਸਬੰਧੀ ਦਿੱਤੀਆਂ ਇਹ ਹਦਾਇਤਾਂ
ਪ੍ਰੈੱਸ ਕਾਨਫ਼ਰੰਸ ਦੌਰਾਨ ਤਰੁਣ ਸਿੱਕਾ ਨੇ ਕਈ ਪਹਿਲੂਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਗਰੁੱਪ ਦੇ ਮੈਂਬਰ ਵਧੇਰੇ ਵੋਟਰਾਂ ਤਕ ਆਪਣੀ ਪਹੁੰਚ ਨਹੀਂ ਬਣਾ ਸਕੇ ਅਤੇ ਆਪਣੀ ਗੱਲ ਸਹੀ ਢੰਗ ਨਾਲ ਨਹੀਂ ਰੱਖ ਸਕੇ, ਜਿਸ ਤਰ੍ਹਾਂ ਕਿ ਰੱਖੀ ਜਾਣੀ ਚਾਹੀਦੀ ਸੀ। ਤਰੁਣ ਸਿੱਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਚੀਵਰਸ ਗਰੁੱਪ ਦੇ ਕਈ ਉਮੀਦਵਾਰਾਂ ਨੇ ਕਾਫ਼ੀ ਦੇਰੀ ਨਾਲ ਤਿਆਰੀ ਸ਼ੁਰੂ ਕੀਤੀ, ਜਿਸ ਕਾਰਨ ਉਹ ਜ਼ਿਆਦਾ ਪਕੜ ਨਹੀਂ ਬਣਾ ਸਕੇ। ਕਲੱਬ ਦੀ ਏ. ਜੀ. ਐੱਮ. ਤਕ ਵੀ ਅਚੀਵਰਸ ਦੇ ਉਮੀਦਵਾਰ ਫਾਈਨਲ ਨਹੀਂ ਹੋ ਸਕੇ ਸਨ।
ਆਪਣੀ ਉਮੀਦਵਾਰੀ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਤਰੁਣ ਸਿੱਕਾ ਨੇ ਕਿਹਾ ਕਿ ਪਹਿਲਾਂ-ਪਹਿਲ ਉਹ ਸੈਕਟਰੀ ਪੋਸਟ ’ਤੇ ਲੜਨ ਦੇ ਇੱਛੁਕ ਨਹੀਂ ਸਨ ਅਤੇ ਚੋਣ ਮੈਦਾਨ ਿਵਚ ਆਉਣਾ ਹੀ ਨਹੀਂ ਚਾਹੁੰਦੇ ਸਨ, ਫਿਰ ਗਰੁੱਪ ਵਿਚ ਉਨ੍ਹਾਂ ਨੂੰ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ’ਤੇ ਲੜਨ ਲਈ ਕਿਹਾ ਗਿਆ ਤਾਂ ਗਰੁੱਪ ਦੀ ਖਾਤਿਰ ਉਹ ਮੰਨ ਗਏ ਪਰ ਬਾਅਦ ਵਿਚ ਉਨ੍ਹਾਂ ਨੂੰ ਗਰੁੱਪ ਨੇ ਹੀ ਸੈਕਟਰੀ ਦੀ ਪੋਸਟ ਦਾ ਉਮੀਦਵਾਰ ਬਣਾ ਦਿੱਤਾ, ਜਿਸ ’ਤੇ ਵੀ ਉਹ ਸਹਿਮਤ ਹੋ ਗਏ। ਕਾਨਫ਼ਰੰਸ ਦੌਰਾਨ ਸੁਮਿਤ ਸ਼ਰਮਾ ਨੇ ਵੀ ਚੋਣ ਪ੍ਰਚਾਰ ਦੌਰਾਨ ਹੋਈਆਂ ਕਈ ਘਟਨਾਵਾਂ ’ਤੇ ਰੌਸ਼ਨੀ ਪਾਈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਲੋਕ ਰਾਤ ਨੂੰ ਘਰਾਂ 'ਚੋਂ ਨਾ ਨਿਕਲਣ ਬਾਹਰ, ਜਾਰੀ ਹੋ ਗਿਆ ਅਲਰਟ (ਵੀਡੀਓ)
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ 'ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ
NEXT STORY