ਜਲੰਧਰ (ਰਮਨ)–ਹੁਸ਼ਿਆਰਪੁਰ ਰੋਡ ’ਤੇ ਸਥਿਤ ਇਕ ਸਰਵਿਸ ਸਟੇਸ਼ਨ ਨੇੜੇ ਚੁੰਗੀ ਵਾਲੀ ਗਲੀ ਨੇੜੇ ਦੇਰ ਰਾਤ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਧਿਰਾਂ ਵਿਚ ਟਕਰਾਅ ਹੋ ਗਿਆ। ਇਸ ਦੌਰਾਨ ਇਕ ਧਿਰ ਨੇ ਦੂਜੀ ’ਤੇ ਗੋਲ਼ੀ ਚਲਾਉਣ ਦੇ ਦੋਸ਼ ਲਾਏ ਹਨ। ਚੰਗੀ ਕਿਸਮਤ ਨੂੰ ਕਿਸੇ ਮੰਦਭਾਗੀ ਘਟਨਾ ਤੋਂ ਬਚਾਅ ਰਿਹਾ। ਮੌਕੇ ’ਤੇ ਮੌਜੂਦ ਲੋਕਾਂ ਨੇ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਿਤ ਕੀਤਾ ਪਰ ਉਹ ਨਹੀਂ ਪਹੁੰਚੀ। ਇਸ ਦੌਰਾਨ ਹਮਲੇ ਦੇ ਦੋਸ਼ ਵਿਚ ਕਾਬੂ ਕੀਤੇ ਨੌਜਵਾਨ ਨੂੰ ਇਕ ਗੱਡੀ ਵਿਚ ਬਿਠਾ ਕੇ ਲਿਜਾਣ ਦੀ ਚਰਚਾ ਰਹੀ।
ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਨੇਸ਼ਾ ਨੇ ਦੱਸਿਆ ਕਿ ਚੌਗਿੱਟੀ ਨਿਵਾਸੀ ਨੌਜਵਾਨ ਉਸ ਦਾ ਜਾਣਕਾਰ ਹੈ, ਜਿਸ ਨੂੰ ਉਹ ਜੇਲ੍ਹ ਵਿਚ ਮਿਲਿਆ ਸੀ, ਜਿਸ ਨੇ ਉਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਸ ਦੀ ਮਾਲੀ ਹਾਲਤ ਖ਼ਰਾਬ ਹੈ, ਉਸ ਨੂੰ ਪੈਸਿਆਂ ਦੀ ਲੋੜ ਹੈ। ਨਰੇਸ਼ ਨੇ ਕਿਹਾ ਕਿ ਉਸ ਨੇ ਉਕਤ ਨੌਜਵਾਨ ਨੂੰ ਕਿਹਾ ਕਿ ਉਸ ਕੋਲੋਂ 5 ਹਜ਼ਾਰ ਰੁਪਏ ਲੈ ਜਾਵੇ। ਦੇਰ ਸ਼ਾਮ 6.15 ਵਜੇ ਉਹ ਚੁੰਗੀ ਸਰਵਿਸ ਸਟੇਸ਼ਨ ਨੇੜੇ ਖੜ੍ਹਾ ਸੀ, ਜਿੱਥੇ ਉਕਤ ਨੌਜਵਾਨ ਪੈਸੇ ਲੈਣ ਆਇਆ। ਜਿਉਂ ਹੀ ਉਹ ਉਸ ਨੂੰ ਪੈਸੇ ਦੇਣ ਲੱਗਾ ਤਾਂ ਉਸ ਨੇ ਪਿਸਤੌਲ ਕੱਢ ਲਈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਥਿਤ ਗੋਲ਼ੀ ਚਲਾ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ, ਵਿੱਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
ਨਰੇਸ਼ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਪਤਨੀ ਉਥੇ ਮੌਜੂਦ ਸੀ, ਜਿਸ ਨੇ ਰੌਲਾ ਪਾਇਆ ਤਾਂ ਜਾਣਕਾਰ ਮੌਕੇ ’ਤੇ ਪੁੱਜੇ ਅਤੇ ਉਸ ਨੂੰ ਕਾਬੂ ਕਰਨਾ ਚਾਹਿਆ ਤਾਂ ਉਸ ਦੇ ਨਾਲ ਆਏ 3 ਸਾਥੀਆਂ ਨੇ ਹਮਲਾ ਕਰ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਅਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਪਰ ਇਕ ਘੰਟੇ ਤਕ ਪੀ. ਸੀ. ਆਰ. ਅਤੇ ਥਾਣੇ ਦੀ ਪੁਲਸ ਘਟਨਾ ਸਥਾਨ ’ਤੇ ਨਹੀਂ ਪੁੱਜੀ। ਲੋਕਾਂ ਨੇ ਦੱਸਿਆ ਕਿ ਨਰੇਸ਼ ਕੁਮਾਰ ਨੇ ਕਿਸੇ ਨੂੰ ਫੋਨ ਕੀਤਾ ਤਾਂ ਇਕ ਗੱਡੀ ਵਿਚ 2 ਨੌਜਵਾਨ ਆਏ ਅਤੇ ਉਸ ਨੂੰ ਗੱਡੀ ਵਿਚ ਬਿਠਾ ਕੇ ਲੈ ਗਏ।

ਉਥੇ ਮੌਜੂਦ ਮੀਡੀਆ ਕਰਮਚਾਰੀ ਨੇ ਨਰੇਸ਼ ਕੁਮਾਰ ਤੋਂ ਪੁੱਛਿਆ ਕਿ ਹਮਲਾਵਰ ਨਾਲ ਕੋਈ ਪੁਰਾਣੀ ਰੰਜਿਸ਼ ਹੈ, ਜਿਸ ਕਾਰਨ ਉਸ ਨੇ ਗੋਲੀ ਚਲਾਈ ਅਤੇ ਧਮਕੀ ਦਿੱਤੀ। ਜਦੋਂ ਪਿਸਤੌਲ ਦਿਖਾਉਣ ਨੂੰ ਕਿਹਾ ਤਾਂ ਨਰੇਸ਼ ਅਤੇ ਉਸ ਦੀ ਪਤਨੀ ਨੇ ਕਿਹਾ ਕਿ ਪਿਸਤੌਲ ਹਮਲਾਵਰ ਤੋਂ ਖੋਹ ਲਈ ਹੈ ਅਤੇ ਉਹ ਪੁਲਸ ਨੂੰ ਹੀ ਦੇਣਗੇ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵਾਂ ਦੀ ਆਪਸੀ ਰੰਜਿਸ਼ ਕਰ ਕੇ ਹੀ ਅੱਜ ਇਹ ਟਕਰਾਅ ਹੋਇਆ। ਹਮਲਾਵਰ ਕਾਬੂ ਨੌਜਵਾਨ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਇਕ ਗੱਡੀ ਵਿਚ 2 ਨੌਜਵਾਨ ਆਏ ਅਤੇ ਉਸ ਨੂੰ ਨਾਲ ਲੈ ਗਏ।
ਇਹ ਵੀ ਪੜ੍ਹੋ : ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ, ਸਕੂਲ ਪਹੁੰਚ ਬੋਲਿਆ...
ਮਾਮਲੇ ਸਬੰਧੀ ਜਦੋਂ ਥਾਣਾ ਨੰਬਰ 8 ਦੇ ਇੰਚਾਰਜ ਦੇ ਨੰਬਰ ’ਤੇ ਫੋਨ ਕੀਤਾ ਤਾਂ ਸਬ-ਇੰਸ. ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ। ਉਹ ਮੌਕੇ ’ਤੇ ਜਾ ਰਹੇ ਹਨ। ਸੀ. ਸੀ. ਟੀ. ਵੀ. ਫੁਟੇਜ ਕਢਵਾ ਕੇ ਜਾਂਚ ਕਰਨਗੇ ਕਿ ਕਿਥੇ ਵਾਰਦਾਤ ਹੋਈ ਅਤੇ ਨੌਜਵਾਨ ਨੂੰ ਕੌਣ ਲੈ ਗਿਆ। ਫਿਲਹਾਲ ਗੋਲ਼ੀ ਚੱਲਣ ਸਬੰਧੀ ਕੋਈ ਸੂਚਨਾ ਨਹੀਂ ਹੈ। ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਹੋਇਆ ਹਮਲਾ : ਸੂਤਰ
ਸੂਤਰਾਂ ਨੇ ਦੱਸਿਆ ਕਿ ਉਕਤ ਜਗ੍ਹਾ ’ਤੇ ਚਿੱਟਾ ਸ਼ਰੇਆਮ ਵਿਕਦਾ ਹੈ। ਇਲਾਕਾ ਨਿਵਾਸੀਆਂ ਨੇ ਇਸ ਸਬੰਧੀ ਕਈ ਵਾਰ ਪੁਲਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਇਥੇ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ। ਸੂਤਰਾਂ ਦਾ ਕਹਿਣਾ ਹੈ ਕਿ ਜੋ ਅੱਜ ਟਕਰਾਅ ਹੋਇਆ ਹੈ, ਉਸ ਦੇ ਪਿੱਛੇ ਵੀ ਚਿੱਟੇ ਦਾ ਕਾਲਾ ਕਾਰੋਬਾਰ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ
ਥਾਣਾ ਨੰਬਰ 8 ਦੇ ਇਲਾਕੇ ’ਚ ਹੋਈ ਵਾਰਦਾਤ ਪਰ ਸਿਵਲ ਵਰਦੀ ਮੁਲਾਜ਼ਮ ਹਮਲਾਵਰ ਨੂੰ ਲੈ ਗਏ
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਥਾਣਾ ਨੰਬਰ 8 ਦੀ ਪੁਲਸ ਨੂੰ ਕਈ ਵਾਰ ਫੋਨ ਕੀਤਾ ਪਰ ਪੁਲਸ ਉਥੇ ਨਹੀਂ ਪਹੁੰਚੀ। ਹੈਰਾਨੀਜਨਕ ਹੈ ਕਿ ਸ਼ਿਕਾਇਤਕਰਤਾ ਨੇ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਫੋਨ ਕੀਤਾ ਅਤੇ ਉਥੋਂ 2 ਨੌਜਵਾਨ ਸਿਵਲ ਵਰਦੀ ਵਿਚ ਆਏ ਅਤੇ ਹਮਲਾਵਰ ਨੂੰ ਚੁੱਕ ਕੇ ਲੈ ਗਏ, ਜਿਸ ਨਾਲ ਸਾਰੀ ਘਟਨਾ ’ਤੇ ਕਈ ਸਵਾਲ ਖੜ੍ਹੇ ਹੁੰਦੇ ਹਨ ਅਤੇ ਪੁਲਸ ਦੀ ਕਾਰਜਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿਚ ਆਉਂਦੀ ਹੈ। ਦੇਰ ਰਾਤ ਤਕ ਥਾਣਾ ਨੰਬਰ 8 ਦੀ ਪੁਲਸ ਜਾਂਚ ਵਿਚ ਜੁਟੀ ਹੋਈ ਸੀ। ਲੋਕਾਂ ਨੇ ਪੁਲਸ ਕਮਿਸ਼ਨਰ ਤੋਂ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਕਿ ਇਲਾਕੇ ਵਿਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਕੀਤਾ ਗ੍ਰਿਫ਼ਤਾਰ, DGP ਵੱਲੋਂ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਮਸਾਰ ਪੰਜਾਬ! ਭਰਾ ਦੀ ਜਾਨ ਬਚਾਉਣ ਗਈ ਭੈਣ ਨਾਲ ਗੈਂਗਰੇਪ
NEXT STORY