ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਮਹਾਂਕੁੰਭ 2025 ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਮਾਂ ਗੰਗਾ ਵਿੱਚ ਡੁਬਕੀ ਲਗਾਉਣ ਲਈ ਪਹੁੰਚ ਰਹੇ ਹਨ। ਇਸ ਕਾਰਨ ਪ੍ਰਯਾਗਰਾਜ ਵਿਚ ਲਗਾਤਾਰ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ।
ਮਹਾਂਕੁੰਭ 2025 ਮੇਲੇ ਵਿਚ ਆਉਣ ਵਾਲੀ ਭੀੜ ਨੂੰ ਦੇਖਦੇ ਹੋਏ ਡੀਐੱਮ ਰਵਿੰਦਰ ਕੁਮਾਰ ਮੰਡਾਰ ਨੇ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਪ੍ਰਯਾਗਰਾਜ ਵਿਚ ਸਾਰੇ ਬੋਰਡ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਆਨਲਾਈਨ ਕਲਾਸਾਂ ਚਲਾਈਆਂ ਜਾਣਗੀਆਂ।
ਪ੍ਰਯਾਗਰਾਜ ਦੇ ਸਕੂਲਾਂ ਵਿਚ ਆਨਲਾਈਨ ਕਲਾਸਾਂ ਦਾ ਆਦੇਸ਼ 21 ਤੋਂ 26 ਫਰਵਰੀ 2025 ਤੱਕ ਲਾਗੂ ਰਹੇਗਾ। ਇਸ ਦੌਰਾਨ ਸਾਰੇ ਅਧਿਆਪਕ ਸਕੂਲਾਂ 'ਚ ਮੌਜੂਦ ਰਹਿਣਗੇ ਅਤੇ ਵਿਭਾਗੀ ਕੰਮ ਕਰਨਗੇ। ਪ੍ਰਯਾਗਰਾਜ ਮਹਾਂਕੁੰਭ ਮੇਲਾ 26 ਫਰਵਰੀ 2025 ਨੂੰ ਯਾਨੀ ਕਿ ਸ਼ਿਵਰਾਤਰੀ ਦੇ ਮੌਕੇ ‘ਤੇ ਸਮਾਪਤ ਹੋਵੇਗਾ।
ਆਮ ਤੌਰ ‘ਤੇ ਹਰ ਵਾਰ ਮਾਘ ਪੂਰਨਿਮਾ ਤੋਂ ਬਾਅਦ ਕੁੰਭ ਵਿਚ ਭੀੜ ਘੱਟਣ ਲੱਗਦੀ ਹੈ ਪਰ ਇਸ ਵਾਰ ਸਾਧੂ-ਸੰਤਾਂ ਦੇ ਜਾਣ ਤੋਂ ਬਾਅਦ ਵੀ ਸ਼ਰਧਾਲੂ ਲਗਾਤਾਰ ਪ੍ਰਯਾਗਰਾਜ ਪਹੁੰਚ ਰਹੇ ਹਨ। ਮਾਘ ਪੂਰਨਿਮਾ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਆਏ ਸਾਧੂ-ਸੰਤ ਕੁੰਭ ਖੇਤਰ ਤੋਂ ਵਾਪਸ ਚਲੇ ਜਾਂਦੇ।
ਇਹ ਵੀ ਪੜ੍ਹੋ- Apple ਦਾ ਗਾਹਕਾਂ ਨੂੰ ਵੱਡਾ ਝਟਕਾ, ਭਾਰਤ 'ਚ ਬੰਦ ਕੀਤੇ iPhone ਦੇ ਇਹ 3 ਮਾਡਲ
ਭੀੜ ਤੋਂ ਬਚਣ ਲਈ ਬੰਦ ਕੀਤੇ ਸਕੂਲ
ਪ੍ਰਯਾਗਰਾਜ ਦੇ ਡੀ.ਐੱਮ ਰਵਿੰਦਰ ਕੁਮਾਰ ਮੰਡਾਰ ਨੇ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਟ੍ਰੈਫਿਕ ਜਾਮ ਵਿਚ ਫਸਣ ਨਾਲ ਬਰਬਾਦ ਹੋਣ ਵਾਲਾ ਸਮਾਂ ਬਚਾਇਆ ਜਾ ਸਕਦਾ ਹੈ ਅਤੇ ਬੱਚੇ ਵੀ ਸੁਰੱਖਿਅਤ ਰਹਿਣਗੇ। ਹਾਲਾਂਕਿ, 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਫਿਜ਼ੀਕਲ ਮੋਡ ‘ਚ ਚੱਲਣਗੀਆਂ। ਇਨ੍ਹੀਂ ਦਿਨੀਂ ਜ਼ਿਆਦਾਤਰ ਸਕੂਲਾਂ ਵਿੱਚ ਸੀ.ਬੀ.ਐੱਸ.ਈ. ਬੋਰਡ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਹਨ। ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ 2025 ‘ਤੇ ਮਹਾਂਕੁੰਭ ਜਾਂ ਮਾਘ ਮੇਲੇ ਦਾ ਕੋਈ ਪ੍ਰਭਾਵ ਨਹੀਂ ਦੇਖਿਆ ਜਾ ਰਿਹਾ ਹੈ।
ਪ੍ਰਯਾਗਰਾਜ ਵਿੱਚ ਜਾਮ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ। ਅਜਿਹੀ ਸਥਿਤੀ ਵਿੱਚ, ਬੋਰਡ ਪ੍ਰੀਖਿਆ ਉਮੀਦਵਾਰਾਂ ਨੂੰ ਸਮੇਂ ਸਿਰ ਪ੍ਰੀਖਿਆ ਕੇਂਦਰ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਉਹ ਸਮੇਂ ਸਿਰ ਸਕੂਲ ਪਹੁੰਚਣਗੇ ਅਤੇ ਪੇਪਰ ਛੁੱਟਣ ਦਾ ਡਰ ਵੀ ਨਹੀਂ ਰਹੇਗਾ। 26 ਫਰਵਰੀ 2025 ਨੂੰ ਮਹਾਸ਼ਿਵਰਾਤਰੀ ਦੇ ਵਿਸ਼ੇਸ਼ ਮੌਕੇ ‘ਤੇ, ਪ੍ਰਯਾਗਰਾਜ 'ਚ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਾ ਹਰ ਰਿਕਾਰਡ ਟੁੱਟ ਸਕਦਾ ਹੈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਕੂਲ ਦੀਆਂ ਛੁੱਟੀਆਂ ਅਤੇ ਪ੍ਰੀਖਿਆਵਾਂ ਦੇ ਨੋਟਿਸ ਚੈੱਕ ਕਰਦੇ ਰਹਿਣ।
ਇਹ ਵੀ ਪੜ੍ਹੋ- iPhone 16 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
10ਵੀਂ ਦੇ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ, ਪ੍ਰੀਖਿਆ ਕੇਂਦਰ 'ਚ ਹੋਇਆ ਸੀ ਝਗੜਾ
NEXT STORY