ਜਲੰਧਰ - ਪੰਜਾਬ ’ਚ ਜਲੰਧਰ ਦੇ ਗੋਰਾਇਆ ਵਿੱਚ ਵੱਡੀ ਘਟਨਾ ਵਾਪਰ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਵਿਆਹ ਸਮਾਗਮ ਦੌਰਾਨ ਨੌਜਵਾਨ ਨੇ ਚਲਾਈਆਂ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਡੀ.ਜੇ. ਫਲੋਰ 'ਤੇ ਨੱਚ ਰਹੀ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਹੋ ਗਈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਈ. ਟੀ. ਟੀ. ਅਧਿਆਪਕਾਂ ਲਈ ਵੱਡੀ ਖ਼ੁਸ਼ਖਬਰੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ 3381 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂ ਦੁਨੀਆ ਦੀਆਂ 8 ਵਧੀਆ ਟੀਮਾਂ ਦੇ ਵਿਚਕਾਰ ਹੋਈ। ਹਾਲਾਂਕਿ ਐਤਵਾਰ ਨੂੰ ਉਹ ਮੁਕਾਬਲਾ ਖੇਡਿਆ ਜਾਵੇਗਾ ਜਿਸਦਾ ਭਾਰਤ-ਪਾਕਿਸਤਾਨ ਸਮੇਤ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਬੁਰੀ ਖ਼ਬਰ, ਪੈ ਗਿਆ ਵੱਡਾ ਪੰਗਾ
ਪੰਜਾਬ ਸਰਕਾਰ ਵੱਲੋਂ ਦਸੰਬਰ 2024 ਵਿਚ ਅਣ-ਅਧਿਕਾਰਤ ਪਲਾਟਾਂ ਨੂੰ ਅਧਿਕਾਰਤ ਕਰਨ ਲਈ ਲਿਆਂਦੀ ਗਈ ਪਾਲਿਸੀ ਦੀ ਆਖਿਰੀ ਤਾਰੀਖ 28 ਫਰਵਰੀ ’ਚ ਹੁਣ ਭਾਵੇਂ 7 ਦਿਨ ਬਾਕੀ ਹਨ ਪਰ 28 ਫਰਵਰੀ ਤੱਕ ਹੀ ਪਟਿਆਲਾ ’ਚ ਸਮੁੱਚੀਆਂ ਬੁਕਿੰਗਾਂ ਫੁੱਲ ਹੋ ਚੁੱਕੀਆਂ ਹਨ। ਇਨ੍ਹਾਂ ਰਜਿਸਟਰੀਆਂ ਲਈ ਹਜ਼ਾਰਾਂ ਲੋਕ ਲਾਈਨ ਲਗਾ ਕੇ ਖੜ੍ਹੇ ਹਨ। ਹੁਣ ਤਾਰੀਖਾਂ ਨਾ ਮਿਲਣ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਪਈ ਹੈ। ਲੰਘੀ ਕਾਂਗਰਸ ਸਰਕਾਰ ਨੇ ਮਾਰਚ 2018 ਤੱਕ ਇਕ ਪਾਲਿਸੀ ਲਿਆਂਦੀ ਸੀ ਕਿ ਇਸ ਤੋਂ ਬਾਅਦ ਕੋਈ ਵੀ ਪਲਾਟ ਅਧਿਕਾਰਤ ਨਹੀਂ ਹੋਵੇਗਾ। ਸਿਰਫ ਸਰਕਾਰ ਤੋਂ ਮਨਜ਼ੂਰਸ਼ੁਦਾ ਕਾਲੋਨੀਆਂ ਹੀ ਕੱਟੀਆਂ ਜਾਣਗੀਆਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਬੁਰੀ ਖ਼ਬਰ, ਪੈ ਗਿਆ ਵੱਡਾ ਪੰਗਾ
2. ਵਿਆਹ ਦੀ ਜਾਗੋ ਦੌਰਾਨ ਚੱਲ ਪਈਆਂ ਤਾੜ-ਤਾੜ ਗੋਲ਼ੀਆਂ, ਮਹਿਲਾ ਸਰਪੰਚ ਦੇ ਪਤੀ ਦੀ ਮੌਤ
ਜਲੰਧਰ ਦੇ ਗੋਰਾਇਆ ਵਿੱਚ ਵੱਡੀ ਘਟਨਾ ਵਾਪਰ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਵਿਆਹ ਸਮਾਗਮ ਦੌਰਾਨ ਨੌਜਵਾਨ ਨੇ ਚਲਾਈਆਂ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਡੀ.ਜੇ. ਫਲੋਰ 'ਤੇ ਨੱਚ ਰਹੀ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਹੋ ਗਈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ, ਜੋ ਫਿਲੌਰ ਹਲਕੇ ਦੇ ਥਾਣਾ ਗੋਰਾਇਆ ਦੇ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਕਿਸ ਤਰੀਕੇ ਨਾਲ ਹਵਾਈ ਫਾਇਰ ਕਰ ਰਿਹਾ ਹੈ। ਇਕ ਤੋਂ ਬਾਅਦ ਇਕ ਤਿੰਨ ਫਾਇਰ ਵੀਡੀਓ ਵਿੱਚ ਕੱਢਦੇ ਨੌਜਵਾਨ ਵੱਲੋਂ ਵੇਖੇ ਜਾ ਸਕਦੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ -ਵਿਆਹ ਦੀ ਜਾਗੋ ਦੌਰਾਨ ਚੱਲ ਪਈਆਂ ਤਾੜ-ਤਾੜ ਗੋਲ਼ੀਆਂ, ਮਹਿਲਾ ਸਰਪੰਚ ਦੇ ਪਤੀ ਦੀ ਮੌਤ
3. ਪ੍ਰਸ਼ਾਸਨਿਕ ਸੁਧਾਰ ਵਿਭਾਗ ਖ਼ਤਮ ਕਰਨ 'ਤੇ ਭਖੀ ਸਿਆਸਤ ਬਾਰੇ CM ਮਾਨ ਦਾ ਵੱਡਾ ਬਿਆਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੰਗਰੂਰ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਬਿਨਾਂ ਹੋਂਦ ਵਾਲੇ ਮਹਿਕਮੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸਿਰਫ਼ ਡਿਪਾਰਟਮੈਂਟ ਦਾ ਨਾਂ ਬਦਲਿਆ ਹੈ। ਪਹਿਲਾਂ ਪੂਰਾ ਡਿਪਾਰਟਮੈਂਟ ਨਹੀਂ ਸੀ ਅਤੇ ਹੁਣ ਪੂਰਾ ਡਿਪਾਰਟਮੈਂਟ ਹੈ। ਮੁੱਖ ਮੰਤਰੀ ਭਗਵੰਤ ਮਾਨ 6.61 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਅਤਿ-ਆਧੁਨਿਕ ਸਬ-ਡਿਵੀਜ਼ਨਲ ਕੰਪਲੈਕਸ ਦੇ ਉਦਘਾਟਨ ਮੌਕੇ ਭਵਾਨੀਗੜ੍ਹ ਪਹੁੰਚੇ ਸਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪ੍ਰਸ਼ਾਸਨਿਕ ਸੁਧਾਰ ਵਿਭਾਗ ਖ਼ਤਮ ਕਰਨ 'ਤੇ ਭਖੀ ਸਿਆਸਤ ਬਾਰੇ CM ਮਾਨ ਦਾ ਵੱਡਾ ਬਿਆਨ
4. ਪੰਜਾਬ ਪਾਵਰਕਾਮ ਨੂੰ ਲੈ ਕੇ ਅਹਿਮ ਖ਼ਬਰ, ਆਈ ਵੱਡੀ ਖ਼ੁਸ਼ਖ਼ਬਰੀ
ਬਿਜਲੀ ਖੇਤਰ ਵਿਚ ਪੰਜਾਬ ਨੇ ਵੱਡੀ ਮੱਲ ਮਾਰੀ ਹੈ। ਦਰਅਸਲ ਬਿਜਲੀ ਦੇ ਖੇਤਰ ਦੀ ਕੌਮੀ ਰੈਂਕਿੰਗ ਵਿਚ ਜਿਹੜਾ ਪੰਜਾਬ ਅਸਰ ਪਿੱਛੇ ਰਹਿੰਦਾ ਸੀ, ਹੁਣ ਇਸ ਵਿਚ ਸ਼ਲਾਘਾਯੋਗ ਸੁਧਾਰ ਹੋਇਆ ਹੈ। ਅੰਕੜਿਆਂ ਮੁਤਾਬਕ ਪਾਵਰਕਾਮ ਨੂੰ ਸਾਲ 2023-24 ਦੀ ਕੌਮੀ ਰੈਂਕਿੰਗ ਵਿਚ ਸਮੁੱਚੇ ਰੂਪ ਵਿਚ ਸੱਤਵਾਂ ਰੈਂਕ ਮਿਲਿਆ ਹੈ। ਜਨਤਕ ਖੇਤਰ ਦੀਆਂ ਕੰਪਨੀਆਂ ਵਾਲੇ ਸੂਬਿਆਂ ’ਚੋਂ ਇਸ ਵਾਰ ਪੰਜਾਬ, ਦੇਸ਼ ਭਰ ’ਚੋਂ ਤੀਜੇ ਨੰਬਰ ’ਤੇ ਹੈ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ 13ਵੀਂ ਏਕੀਕ੍ਰਿਤ ਰੇਟਿੰਗ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਪੰਜਾਬ ਨੂੰ ਬਿਜਲੀ ਖੇਤਰ ਵਿਚ ‘ਏ’ ਗਰੇਡ ਦਿੱਤਾ ਗਿਆ ਹੈ ਜਦਕਿ ਉਸ ਤੋਂ ਪਹਿਲਾਂ ‘ਬੀ’ਗਰੇਡ ਮਿਲਿਆ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਪਾਵਰਕਾਮ ਨੂੰ ਲੈ ਕੇ ਅਹਿਮ ਖ਼ਬਰ, ਆਈ ਵੱਡੀ ਖ਼ੁਸ਼ਖ਼ਬਰੀ
5. ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਇਹ ਕੰਮ
ਪੰਜਾਬ ਦੇ ਈ. ਟੀ. ਟੀ. ਅਧਿਆਪਕਾਂ ਲਈ ਵੱਡੀ ਖ਼ੁਸ਼ਖਬਰੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ 3381 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਹੁਕਮ ਜਾਰੀ ਕੀਤੇ ਹਨ। ਇਸ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦੱਸਿਆ ਕਿ ਕੱਲ੍ਹ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਦੇ ਅਫ਼ਸਰ ਸਾਹਿਬਾਨਾਂ ਨਾਲ ਸਮੀਖਿਆ ਮੀਟਿੰਗ ਕੀਤੀ। 3381 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਕਿਹਾ ਹੈ। ਆਉਣ ਵਾਲੇ ਦਿਨਾਂ 'ਚ ਇਨ੍ਹਾਂ ਅਧਿਆਪਕਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਸੌਂਪੇ ਜਾਣਗੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸੂਬੇ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਇਹ ਕੰਮ
6. ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕੀਤਾ ਅਹਿਮ ਐਲਾਨ
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਐੱਨ. ਆਰ. ਆਈ. ਭਵਨ ਪਹੁੰਚੇ, ਜਿੱਥੇ ਉਨ੍ਹਾਂ ਨੇ ਐੱਨ. ਆਰ. ਆਈ. ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕੀਤੀ। ਇਸ ਦੌਰਾਨ ਕੁਲਦੀਪ ਧਾਲੀਵਾਲ ਦੇ ਨਾਲ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਆਦਮਪੁਰ ਤੋਂ ਸਾਬਕਾ ਵਿਧਾਇਕ ਪਵਨ ਟੀਨੂੰ ਅਤੇ ਹੋਰ ਆਗੂ ਵੀ ਮੌਜੂਦ ਸਨ। ਇਸ ਸਮੇਂ ਦੌਰਾਨ ਐੱਨ. ਆਰ. ਆਈ. ਸਭਾ ਵਿਖੇ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਪੰਜਾਬੀਆਂ ਦੇ ਭਵਿੱਖ ਬਾਰੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਐੱਨ. ਆਰ. ਆਈ. ਸਭਾ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਜਿਹੜੇ ਲੋਕ ਡਿਪੋਰਟ ਹੋ ਕੇ ਪੰਜਾਬ ਵਾਪਸ ਆਏ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕੀਤਾ ਅਹਿਮ ਐਲਾਨ
7. ਸਾਵਧਾਨ! ਚੀਨ 'ਚ ਮਿਲਿਆ ਕੋਰੋਨਾ ਵਰਗਾ ਨਵਾਂ ਵਾਇਰਸ, ਮਨੁੱਖਾਂ 'ਚ ਫੈਲਣ ਦਾ ਖਤਰਾ
ਦੁਨੀਆ ਵਿੱਚ ਇੱਕ ਵਾਰ ਫਿਰ ਕੋਰੋਨਾ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਦਰਅਸਲ ਚੀਨ ਵਿੱਚ ਕੋਰੋਨਾ ਵਾਇਰਸ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਹੈ। ਇਹ ਵਾਇਰਸ ਅਜੇ ਜਾਨਵਰਾਂ ਵਿਚ ਮਿਲਿਆ ਹੈ। ਮਨੁੱਖਾਂ ਵਿੱਚ ਨਹੀਂ ਫੈਲਿਆ ਹੈ ਪਰ ਇੱਥੇ ਖਤਰੇ ਵਾਲੀ ਗੱਲ ਇਹ ਹੈ ਕਿ ਇਹ ਜਾਨਵਰਾਂ ਤੋਂ ਮਨੁੱਖਾਂ ਵਿਚ ਆਸਾਨੀ ਨਾਲ ਫੈਲ ਸਕਦਾ ਹੈ। ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕੋਰੋਨਾ ਕਾਰਨ ਹੋਈ ਤਬਾਹੀ ਨੂੰ ਕੌਣ ਭੁੱਲ ਸਕਦਾ ਹੈ। ਹੁਣ ਇਸ ਵਾਇਰਸ ਦੇ ਮਿਲਣ ਨਾਲ ਉਥੇ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਫਿਰ ਤੋਂ ਡਰ ਰਹੇ ਹੋਏ ਹਨ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ, ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ। ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖ਼ਤਰਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਸਾਵਧਾਨ! ਚੀਨ 'ਚ ਮਿਲਿਆ ਕੋਰੋਨਾ ਵਰਗਾ ਨਵਾਂ ਵਾਇਰਸ, ਮਨੁੱਖਾਂ 'ਚ ਫੈਲਣ ਦਾ ਖਤਰਾ
8. ਖੇਤੀਬਾੜੀ ਮੰਤਰੀ ਨੂੰ ਜਹਾਜ਼ 'ਚ ਮਿਲੀ ਟੁੱਟੀ ਹੋਈ ਸੀਟ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਏਅਰ ਇੰਡੀਆ ਦੀ ਉਡਾਣ ਵਿੱਚ ਟੁੱਟੀ ਹੋਈ ਸੀਟ 'ਤੇ ਯਾਤਰਾ ਕਰਨੀ ਪਈ। ਇਸ ਬਾਰੇ, ਉਨ੍ਹਾਂ ਨੇ 'ਐਕਸ 'ਤੇ ਪੋਸਟ ਕਰ ਕੇ ਆਪਣਾ ਦਰਦ ਸਾਂਝਾ ਕੀਤਾ ਹੈ। ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸ਼ਿਵਰਾਜ ਨੇ ਕਿਹਾ ਕਿ ਏਅਰ ਇੰਡੀਆ ਦੀ ਉਡਾਣ 'ਚ ਬੈਠਣਾ ਦਰਦਨਾਕ ਸੀ। ਸ਼ਿਵਰਾਜ ਸਿੰਘ ਨੇ 'ਐਕਸ' 'ਤੇ ਲਿਖਿਆ,''ਅੱਜ ਮੈਂ ਭੋਪਾਲ ਤੋਂ ਦਿੱਲੀ ਆਉਣਾ ਸੀ, ਪੂਸਾ 'ਚ ਕਿਸਾਨ ਮੇਲੇ ਦਾ ਉਦਘਾਟਨ ਕਰਨਾ ਸੀ, ਕੁਰੂਕਸ਼ੇਤਰ 'ਚ ਕੁਦਰਤੀ ਖੇਤੀ ਮਿਸ਼ਨ ਦੀ ਮੀਟਿੰਗ ਕਰਨੀ ਸੀ ਅਤੇ ਚੰਡੀਗੜ੍ਹ 'ਚ ਕਿਸਾਨ ਸੰਗਠਨ ਦੇ ਮਾਣਯੋਗ ਪ੍ਰਤੀਨਿਧੀਆਂ ਨਾਲ ਚਰਚਾ ਕਰਨੀ ਸੀ। ਮੈਂ ਏਅਰ ਇੰਡੀਆ ਦੀ ਫਲਾਈਟ AI436 'ਤੇ ਟਿਕਟ ਬੁੱਕ ਕੀਤੀ ਸੀ, ਮੈਨੂੰ ਸੀਟ ਨੰਬਰ 8C ਅਲਾਟ ਕੀਤੀ ਗਈ ਸੀ। ਮੈਂ ਜਾ ਕੇ ਸੀਟ 'ਤੇ ਬੈਠ ਗਿਆ, ਸੀਟ ਟੁੱਟੀ ਹੋਈ ਸੀ ਅਤੇ ਅੰਦਰ ਧੱਸ ਗਈ ਸੀ। ਬੈਠਣਾ ਦਰਦਨਾਕ ਸੀ।''
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਖੇਤੀਬਾੜੀ ਮੰਤਰੀ ਨੂੰ ਜਹਾਜ਼ 'ਚ ਮਿਲੀ ਟੁੱਟੀ ਹੋਈ ਸੀਟ
9.IND-PAK ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਜ਼ਖਮੀ ਹੋਏ ਵਿਰਾਟ ਕੋਹਲੀ!
ਚੈਂਪੀਅਨਜ਼ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਤੋਂ ਦੁਨੀਆ ਦੀਆਂ 8 ਵਧੀਆ ਟੀਮਾਂ ਦੇ ਵਿਚਕਾਰ ਹੋਈ। ਹਾਲਾਂਕਿ ਐਤਵਾਰ ਨੂੰ ਉਹ ਮੁਕਾਬਲਾ ਖੇਡਿਆ ਜਾਵੇਗਾ ਜਿਸਦਾ ਭਾਰਤ-ਪਾਕਿਸਤਾਨ ਸਮੇਤ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 23 ਫਰਵਰੀ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਸ ਮੈਚ ਤੋਂ ਇੱਕ ਦਿਨ ਪਹਿਲਾਂ ਭਾਰਤ ਲਈ ਬੁਰੀ ਖ਼ਬਰ ਸਾਹਮਣੇ ਆਈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਭਿਆਸ ਦੌਰਾਨ ਜ਼ਖਮੀ ਹੋ ਗਏ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - IND-PAK ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਜ਼ਖਮੀ ਹੋਏ ਵਿਰਾਟ ਕੋਹਲੀ!
10. ਮਸ਼ਹੂਰ ਕੋਰੀਓਗ੍ਰਾਫਰ ਖਿਲਾਫ਼ ਪਰਚਾ ਦਰਜ, ਜਾਣੋ ਕਾਰਨ
ਬਾਲੀਵੁੱਡ ਫਿਲਮ ਨਿਰਮਾਤਾ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਇਸ ਸਮੇਂ ਕੁਕਿੰਗ ਸ਼ੋਅ ਸੇਲਿਬ੍ਰਿਟੀ ਮਾਸਟਰ ਸ਼ੈੱਫ ਦੀ ਮੇਜ਼ਬਾਨੀ ਕਰ ਰਹੀ ਹੈ। ਸ਼ੋਅ ਦੌਰਾਨ, ਉਸ ਨੇ ਹਿੰਦੂ ਤਿਉਹਾਰ ਹੋਲੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਜਿਸ ਤੋਂ ਬਾਅਦ ਉਸ ਨੂੰ ਕਾਫ਼ੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਫਰਾਹ ਖਾਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਪੁਲਸ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ - ਮਸ਼ਹੂਰ ਕੋਰੀਓਗ੍ਰਾਫਰ ਖਿਲਾਫ਼ ਪਰਚਾ ਦਰਜ, ਜਾਣੋ ਕਾਰਨ
ਮੁੱਖ ਮੰਤਰੀ ਨੇ ਸੜਕ ਸੁਰੱਖਿਆ ਫੋਰਸ ਦੇ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ
NEXT STORY