ਜਲੰਧਰ : ਚੋਣ ਕਮਿਸ਼ਨ ਭਾਰਤ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੋਕ ਸਭਾ ਚੋਣਾਂ 2019 ਨੂੰ ਮੱਦੇਨਜ਼ਰ ਰੱਖਦੇ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ਨਸ਼ਾ ਤਸਕਰਾਂ/ਸਮੱਗਲਰਾਂ 'ਤੇ ਸ਼ਿਕੰਜ਼ਾ ਕੱਸਿਆ ਜਾ ਰਿਹਾ ਹੈ। ਇਸ ਦੌਰਾਨ ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਸ ਨੇ 110 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ।
ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਬਰਾੜ ਪੀ. ਪੀ.ਐਸ, ਉੱਪ ਪੁਲਸ ਕਪਤਾਨ (ਤਫਤੀਸ਼) ਜਲੰਧਰ (ਦਿਹਾਤੀ) ਨੇ ਦੱਸਿਆ ਕਿ ਮਿਤੀ 19.04.2019 ਨੂੰ ਐਸ. ਆਈ ਵਿਪਨ ਕੁਮਾਰ ਸੀ. ਆਈ. ਏ ਸਟਾਫ ਜਲੰਧਰ (ਦਿਹਾਤੀ) ਸਮੇਤ ਸਾਥੀ ਕਰਮਚਾਰੀਆਂ ਨਾਕਾਬੰਦੀ ਦੌਰਾਨ ਭੁਲੱਥ ਮੋੜ ਕਰਤਾਰਪੁਰ ਮੌਜੂਦ ਸਨ। ਇਸ ਦੌਰਾਨ ਇਕ ਮਿੰਨੀ ਬੱਸ ਕਰਤਾਰਪੁਰ ਵਲੋਂ ਆਈ ਤੇ ਭੁਲੱਥ ਵੱਲ ਨੂੰ ਮੁੜੀ। ਜਿਸ 'ਚੋਂ ਇਕ ਨੌਜਵਾਨ ਉੱਤਰਿਆ ਤੇ ਪੁਲਸ ਪਾਰਟੀ ਨੂੰ ਦੇਖ ਕੇ ਤੇਜ਼ੀ ਨਾਲ ਦਿਆਲਪੁਰ ਵੱਲ ਨੂੰ ਤੁਰ ਪਿਆ। ਇਸ ਦੌਰਾਨ ਉਕਤ ਨੌਜਵਾਨ ਨੇ ਆਪਣੀ ਪੈਂਟ ਦੀ ਜੇਬ 'ਚੋਂ ਇਕ ਮੋਮੀ ਲਿਫਾਫਾ ਕੱਢ ਕੇ ਬਾਹਰ ਜ਼ਮੀਨ 'ਤੇ ਸੁੱਟ ਦਿੱਤਾ। ਜਿਸ ਨੂੰ ਐਸ. ਆਈ. ਵਿਪਨ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੇ ਆਧਾਰ 'ਤੇ ਰੋਕ ਲਿਆ। ਜਿਸ ਦਾ ਨਾਮ ਪੁੱਛਣ 'ਤੇ ਉਸ ਨੇ ਆਪਣਾ ਨਾਮ ਉਡਾਗੂ ਜੋਨਸਨ ਪੁੱਤਰ ਇਫਾਉਣਾ ਵਾਸੀ ਵਿਸਕੀ ਜਿਲ੍ਹਾ ਵੇਰੀ ਸਟੇਟ ਈਮੋ ਨਾਈਜੀਰੀਆ, ਹਾਲ ਵਾਸੀ ਵਿਕਾਸਪੁਰੀ ਨੇੜੇ ਪਾਸਟਿਵ ਪੈਲਸ ਨਵੀ ਦਿੱਲੀ ਦੱਸਿਆ। ਜਦ ਪੁਲਸ ਵਲੋਂ ਨੌਜਵਾਨ ਵਲੋਂ ਜ਼ਮੀਨ 'ਤੇ ਸੁੱਟੇ ਮੋਮੀ ਲਿਫਾਫੇ ਨੂੰ ਚੈਕ ਕੀਤਾ ਗਿਆ ਤਾਂ ਉਸ 'ਚੋਂ ੧੧੦ ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੌਰਾਨ ਨੌਜਵਾਨ ਖਿਲਾਫ ਮੁਕੱਦਮਾ ਨੰਬਰ 46 ਮਿਤੀ 19.04.19 ਜ਼ੁਰਮ 21/61/85 ਐਨ. ਡੀ. ਪੀ. ਐਸ. ਐਕਟ ਥਾਣਾ ਕਰਤਾਰਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਕਾਬੂ ਕੀਤੇ ਗਏ ਨੌਜਵਾਨ ਕੋਲੋਂ ਹੈਰੋਇਨ 110 ਗ੍ਰਾਮ, 1 ਪਾਸਪੋਰਟ ਬਰਾਮਦ ਹੋਏ।
ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨਾਲ ਮਨੀਸ਼ ਤਿਵਾੜੀ ਦਾ ਵੱਡਾ ਵਾਅਦਾ
NEXT STORY