ਜਲੰਧਰ,: ਸ਼ਹਿਰ 'ਚ ਹੋਲੀ ਦੇ ਤਿਓਹਾਰ ਮੌਕੇ ਸ਼ਰਾਬ ਪੀ. ਕੇ. ਵਾਹਨ ਚਲਾਉਂਦੇ ਸਮੇਂ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਦੇ 300 ਚਲਾਨ ਕੱਟੇ ਗਏ। ਇਨ੍ਹਾਂ 'ਚੋਂ 60 ਲੋਕਾਂ ਦੇ ਡਰੰਕ ਐਂਡ ਡਰਾਈਵ ਦੇ ਚਲਾਨ ਹੋਏ। ਟ੍ਰਿਪਲ ਰਾਈਡਿੰਗ ਕਰਨ ਵਾਲਿਆਂ 'ਤੇ ਵੀ ਪੁਲਸ ਨੇ ਸ਼ਿਕੰਜਾ ਕੱਸਿਆ। ਏ. ਡੀ. ਸੀ. ਪੀ. ਟ੍ਰੈਫਿਕ ਅਸ਼ਵਨੀ ਕੁਮਾਰ ਤੇ ਏ. ਸੀ. ਪੀ. ਟ੍ਰੈਫਿਕ ਵੈਭਵ ਸਹਿਗਲ ਵੀ ਹੋਲੀ ਵਾਲੇ ਦਿਨ ਫੀਲਡ 'ਚ ਰਹੇ। ਏ. ਸੀ. ਪੀ. ਵੈਭਵ ਸਹਿਗਲ ਨੇ ਦੱਸਿਆ ਕਿ ਹੋਲੀ ਮੌਕੇ ਅਕਸਰ ਲੋਕ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਹਨ। ਜਿਸ ਕਾਰਨ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਅਜਿਹੇ 'ਚ ਟ੍ਰੈਫਿਕ ਮੁਲਾਜ਼ਮਾਂ ਨੂੰ ਖਾਸ ਤੌਰ 'ਤੇ ਹਦਾਇਤਾਂ ਦਿੱਤੀਆਂ ਹੋਈਆਂ ਹਨ। ਟ੍ਰੈਫਿਕ ਪੁਲਸ ਨੇ ਮਾਡਲ ਟਾਊਨ ਸਣੇ ਮਿੱਠਾਪੁਰ ਰੋਡ, ਬੀ. ਐੱਮ. ਸੀ. ਚੌਕ, ਜੋਤੀ ਚੌਕ, ਜੇਲ ਰੋਡ, ਕਪੂਰਥਲਾ ਚੌਕ ਸਣੇ ਕਈ ਚੌਕਾਂ 'ਤੇ ਨਾਕੇ ਲਾ ਕੇ ਖਰੂਦ ਕਰਨ ਵਾਲਿਆਂ ਦੇ ਚਲਾਨ ਕੱਟੇ। ਚਲਾਨ ਦੇ ਡਰੋਂ ਗਲਤ ਢੰਗ ਨਾਲ ਬਾਈਕ ਮੋੜਦੇ ਹੋਏ ਕਈ ਥਾਵਾਂ 'ਤੇ ਨੌਜਵਾਨ ਸੜਕ 'ਤੇ ਡਿੱਗ ਕੇ ਜ਼ਖ਼ਮੀ ਵੀ ਹੋਏ ਤੇ ਕਈ ਥਾਵਾਂ 'ਤੇ ਇਸੇ ਤਰ੍ਹਾਂ ਭੱਜਣ ਦੀ ਕੋਸ਼ਿਸ਼ 'ਚ ਹੋਰ ਵਾਹਨਾਂ ਨਾਲ ਵੀ ਟਕਰਾਏ।
ਲੋਕ-ਮਾਰੂ ਨੀਤੀਆਂ ਖਿਲਾਫ ਲਡ਼ ਕੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਅਕਾਲੀ ਦਲ : ਲਾਲੀ ਬਾਜਵਾ
NEXT STORY