ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ਦੇ ਨਜ਼ਦੀਕੀ ਪਿੰਡ ਦੁੱਗਰੀ ਦੇ ਨੱਗਰ ਖੇੜਾ ਸਥਾਨ ’ਤੇ ਚੋਰਾਂ ਵੱਲੋਂ ਗੋਲਕ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨੱਗਰ ਖੇੜਾ ਕਮੇਟੀ ਪ੍ਰਧਾਨ ਸੁਰਮੁੱਖ ਸਿੰਘ ਅਤੇ ਦੀਪ ਰਾਏ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨੱਗਰ ਖੇੜਾ ਦੇ ਸੇਵਾਦਾਰ ਜਸਪਾਲ ਸਿੰਘ ਜਦੋ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਮੰਦਰ ਦੀ ਸਾਫ਼ ਸਫ਼ਾਈ ਕਰਨ ਪਹੁੰਚੇ ਤਾਂ ਚੋਰਾਂ ਨੇ ਨੱਗਰ ਖੇੜਾ ਮੰਦਰ ’ਚ ਰੱਖੀ ਗੋਲਕ ਦੇ ਤਾਲੇ ਤੋੜੇ ਹੋਏ ਸੀ।
ਇਹ ਵੀ ਪੜ੍ਹੋ: ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ ਇਤਿਹਾਸ
ਜਸਪਾਲ ਨੇ ਘਟਨਾ ਦੀ ਸੂਚਨਾ ਕਮੇਟੀ ਪ੍ਰਧਾਨ ਨੂੰ ਦਿੱਤੀ ਅਤੇ ਕਮੇਟੀ ਪ੍ਰਧਾਨ ਸੁਰਮੁੱਖ ਨੇ ਉਕਤ ਘਟਨਾ ਸਬੰਧੀ ਪਿੰਡ ਦੀ ਸਰਪੰਚ ਅਵਤਾਰ ਕੌਰ ਅਤੇ ਉਸ ਦੇ ਪਤੀ ਹਰਭਜਨ ਸਿੰਘ ਨੂੰ ਦੱਸਿਆ। ਸੜਕ ਕਿਨਾਰੇ ’ਤੇ ਸਥਿਤ ਉਕਤ ਸਥਾਨ ’ਤੇ ਹੋਈ ਚੋਰੀ ਦੇ ਕਾਰਨ ਪਿੰਡ ’ਚ ਦਹਿਸ਼ਤ ਦਾ ਮਾਹੌਲ ਹੈ ਅਤੇ ਉਨ੍ਹਾਂ ਚੋਰਾਂ ਤੇ ਕਾਰਵਾਈ ਦੀ ਮੰਗ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਕਿਸੇ ਨਸ਼ੇੜੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਪਰ ਚੋਰਾਂ ਦੇ ਹੌਸਲੇ ਬੁਲੰਦ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਸੁਰੇਸ਼ ਸ਼ਰਮਾ, ਸੋਹਨ ਲਾਲ, ਦੀਪ ਰਾਏ, ਸੁਰਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ: ਮੁੰਡੇ ਨੂੰ ਮਰਿਆ ਸਮਝ ਪਰਿਵਾਰ ਨੇ ਕਰ 'ਤਾ ਸਸਕਾਰ, ਭੋਗ ਮਗਰੋਂ ਨਿਕਲਿਆ ਜਿਊਂਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
NEXT STORY