ਫਗਵਾੜਾ (ਜਲੋਟਾ)–ਫਗਵਾੜਾ ਦੇ ਪਿੰਡ ਅਠੌਲੀ ’ਚ ਇਕ ਘਰ ’ਚ ਆਪਣੇ ਛੋਟੇ ਬੱਚੇ ਨਾਲ ਇਕੱਲੀ ਰਹਿ ਰਹੀ ਇਕ ਵਿਆਹੁਤਾ ਔਰਤ ਦੇ ਘਰ ’ਤੇ ਇਕ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਉੱਥੇ ਰੱਜ਼ ਕੇ ਹੰਗਾਮਾ ਕਰਨ ਦੀ ਸਨਸਨੀਖੇਜ ਸੂਚਨਾ ਮਿਲੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਰਮਿੰਦਰ ਕੌਰ ਪਤਨੀ ਵਰਿੰਦਰ ਸਿੰਘ ਵਾਸੀ ਪਿੰਡ ਅਠੌਲੀ ਨੇ ਦੋਸ਼ ਲਾਇਆ ਕਿ ਰਾਤ ਵੇਲੇ ਇਕ ਦਰਜਨ ਤੋਂ ਵੱਧ ਨੌਜਵਾਨਾਂ ਦੀ ਟੋਲੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ’ਚ ਦਾਖਲ ਹੋਈ ਹੈ ਅਤੇ ਉਸ ਨੂੰ ਅਤੇ ਉਸਦੇ ਪੁੱਤਰ ਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆ ਹਨ। ਉਸਨੇ ਦਾਅਵਾ ਕੀਤਾ ਹੈ ਕੀ ਇਹ ਸਾਰੀ ਘਟਨਾ ਉਸ ਦੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ।
ਪੀੜਤਾ ਪਰਮਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਹੋਇਆ ਹੈ। ਉਸਨੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਦੀ ਗੈਰ ਹਾਜ਼ਰੀ ’ਚ ਤਿੰਨ ਮੋਟਰਸਾਈਕਲਾਂ ਅਤੇ ਇਕ ਐਕਟਿਵਾ ’ਤੇ ਸਵਾਰ ਹੋ ਕੇ ਦੇਰ ਰਾਤ ਉਸ ਦੇ ਘਰ ਪੁੱਜੇ ਇਕ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨਾਂ ਨੇ ਤਲਵਾਰਾਂ, ਗੰਡਾਸਿਆਂ ਆਦਿ ਲੈ ਕੇ ਘਰ ਦੇ ਗੇਟ ਦੀ ਭੰਨਤੋੜ ਕੀਤੀ ਹੈ ਅਤੇ ਉਸ ਨੂੰ ਅਤੇ ਉਸ ਦੇ ਚਾਰ ਸਾਲ ਦੇ ਪੁਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ
ਪਰਮਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਦੋ ਮੁਲਜ਼ਮਾਂ ਦੀ ਪਛਾਣ ਮਨੀ ਵਰਮਾ ਪੁੱਤਰ ਵਿਜੇ ਕੁਮਾਰ ਅਤੇ ਅਮਨ ਵਾਸੀ ਜੰਡਿਆਲਾ ਥਾਣਾ ਸਦਰ ਜ਼ਿਲਾ ਜਲੰਧਰ ਵਜੋਂ ਕੀਤੀ ਹੈ। ਪੀੜਤਾ ਪਰਮਿੰਦਰ ਕੌਰ ਦੀ ਸ਼ਿਕਾਇਤ ’ਤੇ ਪੁਲਸ ਨੇ ਮਨੀ ਵਰਮਾ ਅਤੇ ਅਮਨ ਸਮੇਤ ਉਸ ਦੇ ਨਾਲ ਮੌਕੇ ’ਤੇ ਮੌਜੂਦ ਰਹੇ ਦੱਸੇ ਜਾਂਦੇ ਇਕ ਦਰਜਨ ਦੇ ਕਰੀਬ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ: ਕਿਸਾਨ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸੰਦੀਪ ਨੰਗਲ ਅੰਬੀਆਂ ਨਾਲ ਜੁੜੇ ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੋਟਰੀ ਕਲੱਬ ਦੇ ਯੂਨਿਟੀ ਕ੍ਰਿਟੀਕਲ ਕੇਅਰ ਹਸਪਤਾਲ ’ਚ ਚੱਲ ਰਹੇ ਮੁਫ਼ਤ ਕੈਂਪ ਦਾ 400 ਮਰੀਜ਼ਾਂ ਨੇ ਲਿਆ ਲਾਭ
NEXT STORY