ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਦੀ ਪੁਲਸ ਨੇ 86 ਗ੍ਰਾਮ ਹੈਰੋਇਨ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਏ. ਐੱਸ. ਆਈ. ਹੰਸਰਾਜ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਚੌਂਕੀ ਪੁਰਹੀਰਾਂ ਤੋਂ ਮੁਹੱਲਾ ਦੀਪ ਨਗਰ ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ ਨੂੰ ਜਾ ਰਹੇ ਸਨ ਤਾਂ ਉਸ ਵੇਲੇ ਰੇਲਵੇ ਸਟੇਸ਼ਨ ਵੱਲੋਂ 2 ਨੌਜਵਾਨ ਪੈਦਲ ਆਉਂਦੇ ਵਿਖਾਈ ਦਿੱਤੇ, ਜੋ ਪੁਲਸ ਪਾਰਟੀ ਨੂੰ ਵੇਖ ਕੇ ਇੱਕਦਮ ਆਪਣੇ ਖੱਬੇ ਪਾਸੇ ਮੁਹੱਲਾ ਸ਼ੰਕਰ ਨਗਰ ਵਿਲ ਤੇਜ਼ੀ ਨਾਲ ਚੱਲ ਪਏ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ, ਅਗਲੇ 48 ਘੰਟੇ ਭਾਰੀ, ਮੀਂਹ ਸਣੇ ਚੱਲਣਗੀਆਂ ਤੇਜ਼ ਹਵਾਵਾਂ
ਸਾਥੀ ਕਰਮਚਾਰੀਆਂ ਦੀ ਮਦਦ ਨਾਲ ਜਦੋਂ ਉਨ੍ਹਾਂ ਕਾਬੂ ਕਰ ਕੇ ਉਨ੍ਹਾਂ ਦਾ ਨਾਂ ਪਤਾ ਪੁੱਛਿਆ ਗਿਆ ਤਾਂ ਇਕ ਨੇ ਆਪਣਾ ਨਾਂ ਹਤਿੰਦਰ ਕੁਮਾਰ ਪੁੱਤਰ ਅਸ਼ਵਿਨੀ ਕੁਮਾਰ, ਨਿਵਾਸੀ ਗਲੀ ਨੰਬਰ 3 ਮੁਹੱਲਾ ਵਾਲਮੀਕਿ, ਨਜ਼ਦੀਕ ਰੇਲਵੇ ਸਟੇਸ਼ਨ, ਸ਼ੰਕਰ ਨਗਰ ਥਾਣਾ ਮਾਡਲ ਟਾਊਨ ਅਤੇ ਦੂਜੇ ਨੇ ਆਪਣਾ ਨਾਂ ਰਿਸ਼ਭ ਤਲਵਾੜ ਪੁੱਤਰ ਗੁਰਵਿੰਦਰ ਪਾਲ, ਨਿਵਾਸੀ ਨਜ਼ਦੀਕ ਸ਼ਿਵ ਮੰਦਰ, ਫਤਿਹਗੜ੍ਹ, ਥਾਣਾ ਮਾਡਲ ਟਾਊਨ ਦੱਸਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 86 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮਾਮਲਾ ਦਰਜ ਕਰ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਮਿਲੀ ਸਰਕਾਰੀ ਨੌਕਰੀ, ਜਾਣੋ ਪੂਰੀ ਸੂਚੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਨੂੰ ਕੀਤਾ ਕਾਬੂ
NEXT STORY