ਰੂਪਨਗਰ (ਚੋਵੇਸ਼ ਲਟਾਵਾ)- ਦਸਮ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ ਦਿਵਸ ਭਾਵ ਵਿਆਹ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਸੰਗਤ ਵੱਲੋਂ ਵਿਸ਼ੇਸ਼ ਤੌਰ ਤੇ ਮਨਾਇਆ ਜਾਵੇਗਾ। ਇਸ ਸਾਲ ਜਿੱਥੇ 11 ਫਰਵਰੀ ਨੂੰ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਉੱਥੇ ਹੀ 13 ਫਰਵਰੀ ਨੂੰ ਗੁਰੂ ਗੋਬਿੰਦ ਜੀ ਦਾ ਵਿਆਹ ਪੁਰਬ ਬਰਾਤ ਰੂਪੀ ਨਗਰ ਕੀਰਤਨ ਵਿੱਚ ਭੋਰਾ ਸਾਹਿਬ ਤੋਂ ਆਰੰਭ ਹੁੰਦਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਸੰਗਤ ਬਰਾਤ ਰੂਪੀ ਨਗਰ ਕੀਰਤਨ ਵਿੱਚ ਸਪੂਨਲੀਅਤ ਕਰਦੀ ਹੈ।
ਉੱਥੇ ਹੀ ਵੱਖੋ-ਵੱਖਰੇ ਸਕੂਲਾਂ ਦੇ ਬੈਂਡ ਵੀ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰਦੇ ਹਨ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਛਤਰ ਛਾਇਆ ਹੇਠ ਮਨਾਉਂਦੀਆਂ ਹਨ ਜੋ ਗੁਰਦੁਆਰਾ ਸੇਰਾ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ ਪਹਿਲਾ ਠਹਿਰਾ ਹੁੰਦਾ ਹੈ ਜਿਸ ਤੋਂ ਬਾਅਦ ਅਗਲਾ ਠਹਿਰਾ ਗੁਰੂ ਕਾ ਲਾਹੌਰ ਹਿਮਾਚਲ ਪ੍ਰਦੇਸ਼ ਵਿੱਚ ਹੁੰਦਾ ਹੈ। ਗੁਰੂ ਕਾ ਲਾਹੌਰ ਸ੍ਰੀ ਆਨੰਦਪੁਰ ਸਾਹਿਬ ਤੋਂ ਤਕਰੀਬਨ 20 ਕਿਲੋਮੀਟਰ ਦੇ ਫਾਸਲੇ ਤੇ ਪੈਂਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀਤ ਕੌਰ ਜੀ ਨਾਲ ਆਨੰਦ ਕਾਰਜ ਕਰਵਾਏ ਸਨ।
ਸਮੂਹ ਸੰਪ੍ਰਦਾਵਾਂ ਵੱਲੋਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਇਸ ਪੁਰਬ ਨੂੰ ਵਿਸ਼ੇਸ਼ ਤੌਰ ਤੇ ਲੰਗਰ ਲਗਾਏ ਜਾਂਦੇ ਹਨ ਜਿਸ ਦੇ ਵਿੱਚ ਸਭ ਤੋਂ ਵੱਧ ਮਠਿਆਈਆਂ ਦੇ ਲੰਗਰ ਖਿੱਚ ਦਾ ਕੇਂਦਰ ਬਣਦੀਆਂ ਹਨ। ਇਨ੍ਹਾਂ ਮਠਿਆਈਆਂ ਦੇ ਲੰਗਰ 20 ਦਿਨ ਪਹਿਲਾਂ ਤੋਂ ਹੀ ਮਠਿਆਈਆਂ ਬਣਨੀਆਂ ਤਿਆਰ ਕਰਨੀਆਂ ਸ਼ੁਰੂ ਕਰਦੇ ਹਨ ਅਤੇ ਕਈ ਸੋ ਕੁਇੰਟਲ ਅਤੇ ਵੱਖੋ-ਵੱਖੋ ਤਰਹਾਂ ਦੀਆਂ ਮਠਿਆਈਆਂ ਇਨ੍ਹਾਂ ਵੱਲੋਂ ਸੰਗਤ ਨੂੰ ਪਰੋਸੀਆਂ ਜਾਂਦੀਆਂ ਹਨ। ਵਿਸ਼ੇਸ਼ ਤੌਰ ਦੇ ਮਠਿਆਈਆਂ ਦੇ ਲੰਗਰ ਗੁਰਦੁਆਰਾ ਹੈੱਡ ਦਰਬਾਰ ਰੋਪੜ ਦੇ ਕਾਰ ਸੇਵਾ ਵਾਲੇ ਬਾਬਾ ਅਵਤਾਰ ਸਿੰਘ ਜੀ ਵੱਲੋਂ ਲਗਾਏ ਜਾਂਦੇ ਹਨ।
ਸਬਜ਼ੀ ਮੰਡੀ ਚੌਂਕ ਨੇੜੇ ਵਾਪਰੇ ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਹੋਈ ਮੌਤ
NEXT STORY