ਜਲੰਧਰ (ਜ.ਬ.)- ਇਕ ਟਰੈਵਲ ਏਜੰਟ ਪਤੀ-ਪਤਨੀ ਨੇ ਪੂਰੇ ਪਰਿਵਾਰ ਦਾ ਆਸਟ੍ਰੇਲੀਆ 'ਚ ਨਿਵੇਸ਼ ਵੀਜ਼ਾ ਦਿਵਾਉਣ ਦੇ ਬਹਾਨੇ 1 ਕਰੋੜ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ’ਚ ਮਾਣਯੋਗ ਅਦਾਲਤ ਨੇ ਦੋਵਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ।
ਵੇਰਕਾ ਮਿਲਕ ਪਲਾਂਟ ਦੀ ਰਹਿਣ ਵਾਲੀ ਪ੍ਰਿਆ ਬਾਲੀ ਨੇ ਦੱਸਿਆ ਕਿ ਉਸ ਦੀ ਸਾਲ 2019 ’ਚ ਕਾਲੀਆ ਕਾਲੋਨੀ ਫੇਜ਼ 2 ਦੇ ਰਹਿਣ ਵਾਲੇ ਜਤਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਤੇ ਉਸ ਦੀ ਪਤਨੀ ਰਾਜ ਕੌਰ ਨਾਲ ਮੁਲਾਕਾਤ ਹੋਈ ਸੀ। 2 ਸਾਲਾਂ ਤੱਕ ਉਹ ਦੱਸਦਾ ਰਿਹਾ ਕਿ ਉਸ ਨੇ ਨਿਵੇਸ਼ ਵੀਜ਼ੇ 'ਤੇ ਕਈ ਲੋਕਾਂ ਨੂੰ ਵਿਦੇਸ਼ ਭੇਜਿਆ ਹੈ। ਪ੍ਰਿਆ ਅਨੁਸਾਰ ਜਦੋਂ 2022 ’ਚ ਉਸ ਨੇ ਨਿਵੇਸ਼ ਵੀਜ਼ੇ ਦੇ ਅਧਾਰ 'ਤੇ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ’ਚ ਸੈਟਲ ਹੋਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਤੀ-ਪਤਨੀ ਦੋਵਾਂ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦਾ ਵੀਜ਼ਾ ਜਲਦੀ ਲਗਵਾ ਦੇਣਗੇ।
ਇਹ ਵੀ ਪੜ੍ਹੋ- ਡਿਪੂ 'ਚੋਂ ਸਸਤਾ ਰਾਸ਼ਨ ਲੈਣ ਵਾਲੇ ਜ਼ਰੂਰ ਪੜ੍ਹੋ ਇਹ ਖ਼ਬਰ, ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਦੋਸ਼ ਹੈ ਕਿ ਥੋੜ੍ਹੇ ਸਮੇਂ ’ਚ ਹੀ ਮੁਲਜ਼ਮ ਜਤਿੰਦਰ ਸਿੰਘ ਤੇ ਉਸ ਦੀ ਪਤਨੀ ਰਾਜ ਕੌਰ ਨੇ ਉਸ ਤੋਂ 1 ਕਰੋੜ 10 ਲੱਖ ਰੁਪਏ ਲੈ ਲਏ ਪਰ ਨਾ ਤਾਂ ਉਸ ਨੂੰ ਵੀਜ਼ਾ ਦਿੱਤਾ ਤੇ ਨਾ ਹੀ ਪੈਸੇ ਵਾਪਸ ਕੀਤੇ। ਪ੍ਰਿਆ ਬਾਲੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਗੌਰਵ ਬਾਲੀ ਨੇ ਗਹਿਣੇ ਵੇਚ ਕੇ ਤੇ ਆਪਣੇ ਕੁਝ ਦੋਸਤਾਂ ਤੋਂ ਪੈਸੇ ਉਧਾਰ ਲੈ ਕੇ ਪੈਸੇ ਦਿੱਤੇ ਸਨ। ਕਾਫੀ ਸਮਾਂ ਬੀਤ ਜਾਣ 'ਤੇ ਜਦੋਂ ਉਨ੍ਹਾਂ ਦਾ ਕੰਮ ਨਾ ਹੋਇਆ ਤਾਂ ਪਤੀ-ਪਤਨੀ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਦੁਬਾਰਾ ਪੈਸੇ ਮੰਗੇ ਤਾਂ ਉਹ ਉਨ੍ਹਾਂ ਨੂੰ ਝੂਠੇ ਕੇਸ ’ਚ ਫਸਾ ਦੇਣਗੇ।
ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ 1 ’ਚ ਜਤਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਤੇ ਉਸ ਦੀ ਪਤਨੀ ਰਾਜ ਕੌਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਮਾਮਲਾ ਅਦਾਲਤ ’ਚ ਪੁੱਜਣ ’ਤੇ ਮਾਣਯੋਗ ਅਦਾਲਤ ’ਚ ਦੋਵਾਂ ਦੀ ਜ਼ਮਾਨਤ ਰੱਦ ਹੋ ਗਈ। ਪੀੜਤ ਦਾ ਕਹਿਣਾ ਹੈ ਕਿ ਦੋਵੇਂ ਪਤੀ-ਪਤਨੀ ਇਸ ਸਮੇਂ ਵੈਸਟ ਹਲਕਾ ’ਚ ਰਹਿ ਰਹੇ ਹਨ, ਜਿਨ੍ਹਾਂ ’ਤੇ ਇਕ ਸਿਆਸੀ ਆਗੂ ਦਾ ਹੱਥ ਹੈ ਉਹੀ ਆਗੂ ਕਿਸੇ ਨਿੱਜੀ ਲਾਭ ਲਈ ਦੋਵਾਂ ਦੀ ਮਦਦ ਕਰ ਰਿਹਾ ਹੈ।
ਇਹ ਵੀ ਪੜ੍ਹੋ- ਸਰਹੱਦੀ ਇਲਾਕੇ 'ਚ ਇਕ ਵਾਰ ਫ਼ਿਰ ਦਿਖੇ ਸ਼ੱਕੀ, ਪੁਲਸ ਤੇ ਕਮਾਂਡੋ ਫੋਰਸ ਅਲਰਟ ਮੋਡ 'ਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
30 ਸਾਲਾ ਵਿਅਕਤੀ ਨੇ ਡੇਢ ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY