ਕਾਠਗੜ੍ਹ (ਰਾਜੇਸ਼ ਸ਼ਰਮਾ)-ਕਾਠਗੜ੍ਹ ਹਲਕੇ ਵਿਚ ਰੇਤ ਮਿੱਟੀ ਦੀ ਗੈਰ-ਕਾਨੂੰਨੀ ਨਿਕਾਸੀ ਦਾ ਧੰਦਾ ਬਾਅਦ ਦਸਤੂਰ ਜਾਰੀ ਹੈ। ਮੀਡੀਆ ਵਿਚ ਖ਼ਬਰਾਂ ਪ੍ਰਕਾਸ਼ਤ ਹੋਣ ਦੇ ਬਾਵਜੂਦ ਮਾਈਨਿੰਗ ਵਿਭਾਗ ਨਾਜਾਇਜ਼ ਮਾਈਨਿੰਗ ਨੂੰ ਰੋਕਣ ਵਿਚ ਲਾਚਾਰ ਜਿਹਾ ਬਣਿਆ ਹੋਇਆ ਹੈ ਅਤੇ ਕਿਧਰੇ ਵੀ ਵਿਭਾਗ ਵੱਲੋਂ ਚੈਕਿੰਗ ਵਗੈਰਾ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਨਹੀਂ ਹੈ।
ਇਹ ਵੀ ਪੜ੍ਹੋ : Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ ਨਾਲ ਜੁੜੇ ਤਾਰ, ਹੋਏ ਵੱਡੇ ਖ਼ੁਲਾਸੇ
ਜਾਣਕਾਰੀ ਮੁਤਾਬਕ ਹਲਕੇ ਦੀਆਂ ਕੁਝ ਖੱਡਾਂ ਵਿਚੋਂ ਜਿੱਥੇ ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਕੀਤੀ ਜਾ ਰਹੀ ਹੈ ਉੱਥੇ ਹੀ ਛੋਟੇ ਟਿੱਬਿਆਂ ਨੂੰ ਕੱਟ-ਕੱਟ ਕੇ ਖੇਤ ਬਣਾਏ ਜਾਣ ਦਾ ਕੰਮ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਲਕੇ ਵਿਚੋਂ ਰੇਤ ਨਾਲ ਭਰੇ ਟਿੱਪਰ ਰੋਜ਼ਾਨਾ ਹੀ ਰਾਤ ਸਮੇਂ ਰੱਤੇਵਾਲ ਸਾਈਡ ਤੋਂ ਮੇਨ ਹਾਈਵੇ ਵੱਲ ਜਾ ਰਹੇ ਹਨ ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਵੱਖ-ਵੱਖ ਅਖ਼ਬਾਰਾਂ ਵਿਚ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ਪਰ ਮਾਈਨਿੰਗ ਵਿਭਾਗ ਵੱਲੋਂ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਹਿਲਜੁਲ ਨਾ ਹੋਣ ਕਾਰਨ ਰੇਤ ਦੀ ਗੈਰ ਕਾਨੂੰਨੀ ਨਿਕਾਸੀ ਦਾ ਇਹ ਗੋਰਖ ਧੰਦਾ ਉਸੇ ਤਰ੍ਹਾਂ ਜਾਰੀ ਹੈ ਪਰ ਮਜੇ ਦੀ ਗੱਲ ਇਹ ਹੈ ਕਿ ਹੁਣ ਰੇਤ ਦੇ ਭਰੇ ਟਿੱਪਰ ਨੂੰ ਆਸਰੋਂ ਦੇ ਨੇੜੇ ਲੱਗੇ ਪੱਕੇ ਹਾਈਟੈਕ ਨਾਕੇ ਤੱਕ ਇਕ ਕਾਰ ਜ਼ਰੂਰ ਛੱਡਣ ਜਾਣ ਲੱਗ ਪਈ ਹੈ।

ਇਸ ਤੋਂ ਇਲਾਵਾ ਰਾਤ ਸਮੇਂ ਇਕਾ ਦੁੱਕਾ ਹੋਰ ਟਿੱਪਰ ਵੀ ਰੇਤ ਨਾਲ ਭਰੇ ਨਿਕਲਣੇ ਸ਼ੁਰੂ ਹੋ ਗਏ ਹਨ। ਇਸੇ ਤਰ੍ਹਾਂ ਦਿਨ-ਰਾਤ ਮਿੱਟੀ ਦੀ ਨਿਕਾਸੀ ਟਰੈਕਟਰ ਟਰਾਲੀਆਂ ਨਾਲ ਕੀਤੀ ਜਾ ਰਹੀ ਹੈ, ਜਿਸ ਲਈ ਜ਼ਿਆਦਾਤਰ ਟਿੱਬਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋਕਿ ਵਾਤਾਵਰਣ ਲਈ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ : Punjab: ਘਰ 'ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...
ਕੁਦਰਤੀ ਸੰਪਤੀ ਦੀ ਕਟਾਈ ਨੂੰ ਰੋਕਣ ਲਈ ਨਾ ਤਾਂ ਜੰਗਲਾਤ ਵਿਭਾਗ ਕੁਝ ਕਰ ਰਿਹਾ ਹੈ ਅਤੇ ਨਾ ਹੀ ਮਾਈਨਿੰਗ ਵਿਭਾਗ ਜਦਕਿ ਰੇਤ ਅਤੇ ਮਿੱਟੀ ਦੀ ਨਿਕਾਸੀ ਲਈ ਕਿਧਰੇ ਵੀ ਕੋਈ ਮਨਜ਼ੂਰੀ ਨਹੀਂ ਹੈ। ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਚੈਕਿੰਗ ਜਾਂ ਛਾਪੇਮਾਰੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਮਾਈਨਿੰਗ ਮਾਫ਼ੀਆ ਦੇ ਹੌਂਸਲੇ ਬੁਲੰਦ ਹਨ। ਆਮ ਲੋਕਾਂ ਦੀ ਮੰਗ ਹੈ ਕਿ ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਅਤੇ ਟਿੱਬਿਆਂ ਦੀ ਕਟਾਈ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਜੋ ਵੀ ਇਸ ਕੰਮ ਵਿਚ ਦੋਸ਼ੀ ਪਾਇਆ ਜਾਂਦਾ ਹੈ ਉਸ ’ਤੇ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ: ਬਦਲਦੇ ਮੌਸਮ ਕਾਰਨ ਪੰਜਾਬ ਵਾਸੀਆਂ ਲਈ ਖੜ੍ਹੀ ਹੋ ਰਹੀ ਇਹ ਵੱਡੀ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਵੀਂ ਐਕਸਾਈਜ਼ ਪਾਲਿਸੀ : ਈ-ਟੈਂਡਰ ਰਾਹੀਂ ਅੱਜ ਖੋਲ੍ਹੇ ਜਾਣਗੇ 238 ਕਰੋੜ ਰੁਪਏ ਦੇ 6 ਗਰੁੱਪਾਂ ਦੇ ਟੈਂਡਰ
NEXT STORY