ਜਲੰਧਰ (ਪੁਨੀਤ)–ਐਕਸਾਈਜ਼ ਵਿਭਾਗ ਵੱਲੋਂ ਨਵੀਂ ਐਕਸਾਈਜ਼ ਪਾਲਿਸੀ 2025-26 ਤਹਿਤ ਈ-ਟੈਂਡਰ (ਆਨਲਾਈਨ ਨਿਲਾਮੀ) ਸਿਸਟਮ ਰਾਹੀਂ ਠੇਕੇ ਅਲਾਟ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਕੁੱਲ੍ਹ 3 ਰੇਂਜਾਂ ਹਨ, ਜਿਨ੍ਹਾਂ ਵਿਚ ਜਲੰਧਰ, ਫਿਰੋਜ਼ਪੁਰ ਅਤੇ ਪਟਿਆਲਾ ਰੇਂਜ ਸ਼ਾਮਲ ਹਨ। ਪਟਿਆਲਾ ਰੇਂਜ ਅਧੀਨ 84 ਗਰੁੱਪਾਂ ਤੋਂ 3653 ਕਰੋੜ, ਜਲੰਧਰ ਰੇਂਜ ਦੇ 71 ਗਰੁੱਪਾਂ ਤੋਂ 3025 ਕਰੋੜ, ਜਦਕਿ ਫਿਰੋਜ਼ਪੁਰ ਰੇਂਜ ਦੇ 52 ਗਰੁੱਪਾਂ ਤੋਂ 2339 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ ਨਾਲ ਜੁੜੇ ਤਾਰ, ਹੋਏ ਵੱਡੇ ਖ਼ੁਲਾਸੇ
ਜਲੰਧਰ ਜ਼ੋਨ ਦੇ 71 ਗਰੁੱਪਾਂ ਤੋਂ ਵਿਭਾਗ ਵੱਲੋਂ 3000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿਚ ਜਲੰਧਰ ਰੇਂਜ-1 ਦੇ 12 ਗਰੁੱਪਾਂ ਲਈ 521.81 ਕਰੋੜ, ਜਲੰਧਰ ਰੇਂਜ-2 ਦੇ 13 ਗਰੁੱਪਾਂ ਲਈ 526.15 ਕਰੋੜ, ਹੁਸ਼ਿਆਰਪੁਰ ਰੇਂਜ ਦੇ 7 ਗਰੁੱਪਾਂ ਲਈ 309.30 ਕਰੋੜ, ਅੰਮ੍ਰਿਤਸਰ ਰੇਂਜ ਦੇ 14 ਗਰੁੱਪਾਂ ਲਈ 594.18 ਕਰੋੜ ਅਤੇ ਜਲੰਧਰ ਅਧੀਨ ਆਉਂਦੀ ਅੰਤਿਮ ਰੇਂਜ ਗੁਰਦਾਸਪੁਰ ਦੇ 12 ਗਰੁੱਪਾਂ ਲਈ 527.04 ਕਰੋੜ ਦੀ ਰਾਖਵੀਂ ਕੀਮਤ ਰੱਖੀ ਗਈ ਹੈ। ਇਸ ਤਰ੍ਹਾਂ 71 ਗਰੁੱਪਾਂ ਲਈ ਕੁੱਲ੍ਹ 3025 ਕਰੋੜ ਰੁਪਏ ਇਕੱਠੇ ਕੀਤੇ ਜਾਣੇ ਹਨ। ਇਸੇ ਸਿਲਸਿਲੇ ਵਿਚ ਪਹਿਲੀ ਨਿਲਾਮੀ ਵਿਚ ਜਲੰਧਰ ਦੇ 15 ਗਰੁੱਪਾਂ ਨੂੰ ਈ-ਟੈਂਡਰ ਰਾਹੀਂ ਨਿਲਾਮ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਬਚੇ 6 ਗਰੁੱਪਾਂ ਦੀ ਆਨਲਾਈਨ ਬੋਲੀ ਨੂੰ ਦੁਪਹਿਰ ਨੂੰ ਖੋਲ੍ਹਿਆ ਜਾਵੇਗਾ। ਇਨ੍ਹਾਂ ਦੀ ਕੁੱਲ੍ਹ ਕੀਮਤ 238.89 ਕਰੋੜ ਰੁਪਏ ਬਣਦੀ ਹੈ। ਜਲੰਧਰ ਜ਼ਿਲ੍ਹੇ ਦੇ ਬਾਕੀ ਬਚੇ 6 ਗਰੁੱਪਾਂ ਵਿਚ ਮੁੱਖ ਤੌਰ ’ਤੇ ਮਾਡਲ ਟਾਊਨ, ਰਾਮਾ ਮੰਡੀ, ਬੀ. ਐੱਮ. ਸੀ. ਚੌਂਕ ਗਰੁੱਪ ’ਤੇ ਸਾਰਿਆਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ : Punjab: ਘਰ 'ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...

ਜਲੰਧਰ ਵੈਸਟ-ਏ ਅਧੀਨ ਕੁੱਲ੍ਹ 13 ਗਰੁੱਪ ਬਾਕੀ ਬਚੇ ਹਨ, ਜਿਨ੍ਹਾਂ ਦੀ ਕੁੱਲ੍ਹ ਕੀਮਤ 118.41 ਕਰੋੜ ਰੁਪਏ ਰਹਿਣ ਵਾਲੀ ਹੈ। ਇਸ ਵਿਚ ਮਾਡਲ ਟਾਊਨ ਗਰੁੱਪ ਦੀ ਰਾਖਵੀਂ ਕੀਮਤ 40.73 ਕਰੋੜ ਰੁਪਏ ਰੱਖੀ ਗਈ ਹੈ, ਜਦਕਿ ਇਸ ਅਧੀਨ 19 ਠੇਕੇ ਆਉਂਦੇ ਹਨ। ਵਡਾਲਾ ਚੌਂਕ ਗਰੁੱਪ ਦੀ ਰਾਖਵੀਂ ਕੀਮਤ 37.45 ਕਰੋੜ ਰੱਖੀ ਗਈ ਹੈ ਅਤੇ ਇਸ ਅਧੀਨ 23 ਠੇਕੇ ਆਉਂਦੇ ਹਨ। ਨੂਰਮਹਿਲ ਗਰੁੱਪ ਵਿਚ 58 ਠੇਕੇ ਅਤੇ ਇਸ ਦੀ ਰਾਖਵੀਂ ਕੀਮਤ 40.23 ਕਰੋੜ ਰੁਪਏ ਹੈ। ਜਲੰਧਰ ਈਸਟ ਦੇ 3 ਗਰੁੱਪ ਬਚੇ ਹਨ, ਜਿਨ੍ਹਾਂ ਵਿਚ ਬੀ. ਐੱਮ. ਸੀ. ਚੌਂਕ ਗਰੁੱਪ ਦੇ 16 ਠੇਕੇ ਹਨ ਅਤੇ ਇਸ ਦੀ ਰਾਖਵੀਂ ਕੀਮਤ 37.28 ਕਰੋੜ ਰੁਪਏ ਹੋਵੇਗੀ। ਉਥੇ ਹੀ ਰਾਮਾ ਮੰਡੀ ਗਰੁੱਪ ਵਿਚ 23 ਠੇਕੇ ਹਨ ਅਤੇ ਇਸ ਦੀ ਰਾਖਵੀਂ ਕੀਮਤ 42.41 ਕਰੋੜ ਹੋਵੇਗੀ। ਰੂਰਲ ਦੇ ਫਿਲੌਰ ਗਰੁੱਪ ਵਿਚ 33 ਠੇਕੇ ਅਤੇ ਇਸ ਦੀ ਰਾਖਵੀਂ ਕੀਮਤ 40.79 ਕਰੋੜ ਹੋਵੇਗੀ। ਇਸ ਤਰ੍ਹਾਂ ਜਲੰਧਰ ਈਸਟ ਦੇ 3 ਗਰੁੱਪਾਂ ਦੀ ਕੁੱਲ੍ਹ ਕੀਮਤ 120.48 ਕਰੋੜ ਰੁਪਏ ਬਣਦੀ ਹੈ। ਜਲੰਧਰ ਈਸਟ ਦੇ 3 ਗਰੁੱਪਾਂ ਅਤੇ ਵੈਸਟ-ਏ ਦੇ 3 ਗਰੁੱਪਾਂ ਦੀ ਕੁੱਲ੍ਹ ਕੀਮਤ 238.99 ਕਰੋੜ ਰੁਪਏ ਰਹਿਣ ਵਾਲੀ ਹੈ। ਈ-ਨਿਲਾਮੀ ਲਈ ਬਿਨੈਕਾਰ ਨੂੰ 20 ਮਾਰਚ ਨੂੰ ਦੁਪਹਿਰ 12 ਵਜੇ ਤਕ ਆਪਣੀ ਬੋਲੀ ਪਾਉਣੀ ਹੋਵੇਗੀ। ਇਸ ਤੋਂ ਬਾਅਦ ਦੁਪਹਿਰ 12.15 ਵਜੇ ਟੈਕਨੀਕਲ ਬਿੱਡ ਖੋਲ੍ਹੀ ਜਾਵੇਗੀ, ਜਦਕਿ ਦੁਪਹਿਰ 3.30 ਤੋਂ ਬਾਅਦ ਫਾਈਨਾਂਸ਼ੀਅਲ ਬਿੱਡ ਖੋਲ੍ਹੀ ਜਾਵੇਗੀ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ: ਬਦਲਦੇ ਮੌਸਮ ਕਾਰਨ ਪੰਜਾਬ ਵਾਸੀਆਂ ਲਈ ਖੜ੍ਹੀ ਹੋ ਰਹੀ ਇਹ ਵੱਡੀ ਮੁਸੀਬਤ!
ਇਨ੍ਹਾਂ 15 ਗਰੁੱਪਾਂ ਦੀ ਹੋਈ ਸਫ਼ਲ ਨਿਲਾਮੀ, ਲਿਸਟਾਂ ਹੋਈਆਂ ਅਪਡੇਟ
15 ਗਰੁੱਪਾਂ ਦੀ ਨਿਲਾਮੀ ਸਫ਼ਲ ਰਹੀ, ਜਿਸ ਵਿਚ ਨਕੋਦਰ, ਸ਼ਾਹਕੋਟ, ਪੀ. ਪੀ. ਆਰ. ਮਾਲ, ਪਰਾਗਪੁਰ, ਆਦਮਪੁਰ, ਭੋਗਪੁਰ, ਮਕਸੂਦਾਂ, ਲੈਦਰ ਕੰਪੈਲਕਸ, ਰੇਰੂ ਚੌਂਕ, ਅਵਤਾਰ ਨਗਰ, ਗੋਰਾਇਆ, ਲੰਮਾ ਪਿੰਡ, ਰੇਲਵੇ ਸਟੇਸ਼ਨ, ਕਪੂਰਥਲਾ ਚੌਂਕ, ਸੋਢਲ ਚੌਂਕ ਆਦਿ ਸ਼ਾਮਲ ਸਨ। ਇਸੇ ਸਿਲਸਿਲੇ ਵਿਚ ਬੱਸ ਅੱਡੇ ਨੇੜੇ ਸਥਿਤ ਜੀ. ਐੱਸ. ਟੀ. ਭਵਨ ਵਾਲੀ ਬਿਲਡਿੰਗ ਵਿਚ ਸਥਿਤ ਐਕਸਾਈਜ਼ ਆਫਿਸ ਵਿਚ ਲਿਸਟਾਂ ਅਪਡੇਟ ਕਰ ਦਿੱਤੀਆਂ ਗਈਆਂ ਹਨ।
ਬਾਕੀ ਬਚੇ ਗਰੁੱਪਾਂ ਲਈ ਹੋ ਰਹੀ ਦੋਬਾਰਾ ਨਿਲਾਮੀ : ਵਰੁਣ ਰੂਜ਼ਮ
ਐਕਸਾਈਜ਼ ਕਮਿਸ਼ਨਰ ਪੰਜਾਬ ਆਈ. ਏ. ਐੱਸ. ਵਰੁਣ ਰੂਜ਼ਮ ਦਾ ਕਹਿਣਾ ਹੈ ਕਿ ਐਕਸਾਈਜ਼ ਪਾਲਿਸੀ ਸਬੰਧੀ ਸਾਰੀ ਜਾਣਕਾਰੀ ਬੇਹੱਦ ਸਪੱਸ਼ਟ ਹੈ। ਜੋ ਗਰੁੱਪ ਨਿਲਾਮ ਨਹੀਂ ਹੋ ਸਕੇ, ਉਨ੍ਹਾਂ ਨੂੰ ਦੋਬਾਰਾ ਨਿਲਾਮ ਕਰਵਾਇਆ ਜਾ ਰਿਹਾ ਹੈ। 20 ਮਾਰਚ ਨੂੰ ਬਾਅਦ ਦੁਪਹਿਰ ਆਨਲਾਈਨ ਟੈਂਡਰ ਖੋਲ੍ਹੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ NH 'ਤੇ ਵੱਡਾ ਹਾਦਸਾ, ਵਿਆਹ 'ਚ ਚੱਲੇ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ ਨਾਲ ਜੁੜੇ ਤਾਰ, ਹੋਏ ਵੱਡੇ ਖ਼ੁਲਾਸੇ
NEXT STORY