ਕਰਤਾਰਪੁਰ (ਸਾਹਨੀ)-ਵੈਸੇ ਤਾਂ ਕੇਂਦਰ ਸਰਕਾਰ ਵਲੋਂ 6 ਮਾਰਗੀ ਸੜਕ ਪ੍ਰਾਜੈਕਟ ਅਧੀਨ ਬਣਾਈਆਂ ਜਾ ਰਹੀਆਂ ਸੜਕਾਂ ਨੂੰ ਹਾਦਸਿਆ ਤੋਂ ਬਚਾਉਣ ਲਈ ਬਹੁਤ ਹੀ ਉਚੇਚੇ ਪ੍ਰੰਬਧ ਕੀਤੇ ਹਨ ਪਰ ਬਾਵਜੂਦ ਇਸ ਦੇ ਸੜਕ ਹਾਦਸੇ ਲਗਾਤਾਰ ਹੰਦੇ ਹਨ, ਜਿਸ ਨਾਲ ਕੀਮਤੀ ਜਾਨਾਂ ਵੀ ਜਾਦੀਆਂ ਹਨ ਅਤੇ ਇਨ੍ਹਾਂ ਦੀ ਸਭ ਤੋ ਵੱਡੀ ਵਜ੍ਹਾ ਬਣਦੇ ਹਨ ਅਵਾਰਾ ਪਸ਼ੂ। ਕਰਤਾਰਪੁਰ ਖੇਤਰ ਦੇ ਆਸ-ਪਾਸ 6 ਮਾਰਗੀ ਸੜਕ ਦੇ ਦੋਹੀਂ ਪਾਸੀ ਕੋਈ ਵੀ ਵਾੜ ਆਦਿ ਦਾ ਪ੍ਰੰਬਧ ਨਾ ਹੋਣ ਕਾਰਨ ਇਹ ਅਵਾਰਾ ਪਸ਼ੂ ਸੜਕਾਂ 'ਤੇ ਆਮ ਤੌਰ 'ਤੇ ਘੁੰਮਦੇ ਨਜ਼ਰ ਆਉਂਦੇ ਹਨ। ਇਨ੍ਹਾਂ ਦਾ ਜ਼ਿਆਦਾ ਨੁਕਸਾਨ ਰਾਤ ਦੇ ਹਨੇਰੇ 'ਚ ਹੁੰਦਾ ਹੈ ਕਿਉਂਕਿ ਹਾਈਵੇ 'ਤੇ ਲੱਗੀਆਂ ਲਾਈਟਾਂ 'ਚ ਜ਼ਿਆਦਾਤਰ ਖਰਾਬ ਰਹਿੰਦੀਆਂ ਹਨ।
ਜਲੰਧਰ ਤੋਂ ਕਰਤਾਰਪੁਰ ਆਉਂਦਿਆ ਪਿੰਡ ਕਾਹਲਵਾਂ ਤੋਂ ਪੁਲ ਤਕ ਲਗਭਗ ਸਾਰੀਆਂ ਲਾਈਟਾਂ ਬੰਦ ਹਨ ਅਤੇ ਇਹੋ ਹਾਲ ਅਗਾਂਹ ਦਿਆਲਪੁਰ ਵੱਲ ਵੀ ਹੈ। ਇਸ ਸਥਿਤੀ ਤੋਂ ਨਜਿੱਠਣ ਲਈ ਹਾਈਵੇ ਅਥਾਰਟੀ ਨੂੰ ਉਚੇਚੇ ਕਦਮ ਚੁੱਕਣੇ ਚਾਹਿਦੇ ਹਨ। ਦੂਸਰੇ ਪਾਸੇ ਹਾਇਵੇ ਅਥਾਰਟੀ ਵਲੋਂ ਪਿਛਲੇ ਮਹੀਨ ਕਰਤਾਰਪੁਰ ਸਰਵਿਸ ਲੇਨਾਂ ਅਤੇ ਅੰਡਰਪਾਸ ਤੇ ਮੁੱਢਲੀਆਂ ਲੋੜਾਂ ਅਤੇ ਅਧੂਰੇ ਕੰਮਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਵਿਚ ਖਾਨਾਪੂਰਤੀ ਦੇ ਨਾਮ ਤੇ ਬਰਸਾਤੀ ਨਾਲਿਆਂ ਤੇ ਕੁੱਝ ਥਾਵਾਂ ਤੇ ਸਲੈਬ ਰੱਖ ਦਿੱਤੀ ਗਈ ਸੀ, ਜਦਕਿ ਸੜਕ 'ਤੇ ਲੱਗੀਆਂ ਸਟਰੀਟ ਲਾਈਟਾਂ, ਭੁਲੱਥ ਅੰਡਰਪਾਸ ਜੰਗੇ ਆਜ਼ਾਦੀ ਕੋਲ ਦੋਵੇਂ ਰਸਤਿਆਂ 'ਤੇ ਡਿੱਪਰ ਦਾ ਪ੍ਰੰਬਧ ਜਾਂ ਸਪੀਡ ਬ੍ਰੇਕਰ ਦੇ ਨਾਲ ਸੋਲਰ ਬਲਿੰਕਰ ਲਾਈਟਾਂ ਸੜਕਾਂ 'ਤੇ ਲਗਾਉਣ ਦਾ ਕੰਮ ਅਜੇ ਵੀ ਵਿਚਕਾਰ ਲਟਕ ਰਿਹਾ ਹੈ। ਹਾਈਵੇ ਅਥਾਰਟੀ ਵਲੋਂ ਸੜਕ ਵਿਚਕਾਰ ਬਣੇ ਸੀਵਰੇਜ ਹੋਲ ਵਿਚ ਲੁੱਕ ਪਾ ਕੇ ਉਨ੍ਹਾਂ ਨੂੰ ਸੜਕ ਦੇ ਬਰਾਬਰ ਕਰਨ ਦਾ ਕੰਮ ਕਰ ਕੇ ਇਸ ਸਮੱਸਿਆ ਦਾ ਜ਼ਰੂਰ ਹੱਲ ਕੀਤਾ ਹੈ, ਜਦਕਿ ਬਾਕੀ ਅਜੇ ਵੀ ਵਿਚਕਾਰ ਲਟਕ ਰਹੀਆਂ ਹਨ ਲੋਕਾਂ ਦੀ ਮੰਗ ਹੈ ਹਾਈਵੇ ਅਥਾਰਟੀ ਇਨ੍ਹਾਂ ਮੁਸ਼ਕਲਾਂ ਤੇ ਪਹਿਲ ਦੇ ਅਧਾਰ 'ਤੇ ਕੰਮ ਕਰੇ ਤਾਂਕਿ ਕੀਮਤੀ ਜਾਨਾਂ ਬਚ ਸਕਣ।
ਚੋਰੀ ਦੀ ਕਾਰ, ਨਸ਼ੇ ਵਾਲੇ ਟੀਕੇ ਤੇ ਹੈਰੋਇਨ ਸਮੇਤ 4 ਗ੍ਰਿਫਤਾਰ
NEXT STORY