ਹੁਸ਼ਿਆਰਪੁਰ (ਘੁੰਮਣ)- ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਕਾਂਗਰਸ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਹਿੰਦਰ ਸਿੰਘ ਗਿਲਜੀਆਂ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐੱਸ.ਏ. ਨੇ ਰਾਹੁਲ ਗਾਂਧੀ ਦੀ ਰਾਏਬਰੇਲੀ ਤੋਂ ਲਖਨਉ ਤੱਕ ਦੀ ਭਾਰਤ ਨਿਆਂ ਯਾਤਰਾ ਵਿੱਚ ਗਲੋਬਲ ਲੀਡਰਾਂ ਦੇ ਵਫਦ ਨਾਲ ਸ਼ਾਮਲ ਹੋਣ ਉਪਰੰਤ ਇਕ ਬਿਆਨ ਰਾਹੀਂ ਕੀਤਾ।
ਉਨ੍ਹਾਂ ਕਿਹਾ ਰਾਹੁਲ ਗਾਂਧੀ ਵਲੋਂ ਪਹਿਲਾਂ ਭਾਰਤ ਜੋੜੋ ਯਾਤਰਾ ਕੱਢੀ ਗਈ ਸੀ, ਹੁਣ ਭਾਰਤ ਦੇ ਹਰ ਵਰਗ ਨੂੰ ਨਿਆਂ ਦਿਵਾਉਣ ਵਾਸਤੇ ਭਾਰਤ ਨਿਆਂ ਯਾਤਰਾ ਕੱਢੀ ਜਾ ਰਹੀ ਹੈ ਜਿਸ 'ਚ ਲੋਕਾਂ ਵਲੋਂ ਸਾਥ ਦਿੱਤਾ ਜਾ ਰਿਹਾ ਹੈ। ਗਿਲਜੀਆਂ ਨੇ ਕਿਹਾਂ ਸੈਮ ਪਿਤਰੋਦਰਾ ਗਲੋਬਲ ਚੇਅਰਮੈਨ ਓਵਰਸੀਜ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਮਰੀਕਾ, ਜਰਮਨੀ, ਕੈਨੇਡਾ, ਇੰਗਲੈਂਡ, ਸਾਉਦੀ ਅਰਬ, ਦੁਬਈ, ਤੁਰਕੀ, ਫਰਾਂਸ ਤੋਂ ਪ੍ਰਤੀਨਿਧੀ ਇਸ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿਚ ਆਰਤੀ ਕ੍ਰਿਸ਼ਨਾ ਸੈਕਟਰੀ ਇੰਚਾਰਜ ਆਈ.ਓ.ਸੀ. ਗਲੋਬਲ, ਸ਼੍ਰੀਮਤੀ ਗੁਰਮਿੰਦਰ ਕੌਰ ਰੰਧਾਵਾ ਕਨਵੀਨਰ ਆਈ.ਓ.ਸੀ. ਯੂ.ਕੇ. ਅਤੇ ਯੂਰਪ ਲੇਡੀ ਵਿੰਗ ਸੀਨੀਅਰ ਵਾਇਸ ਪ੍ਰਧਾਨ ਯੂ.ਕੇ. ਸ਼ੁਭਲਤਾ ਵਿਸ਼ਿਸ਼ਟ ਜਰਮਨੀ, ਨਵਜੋਤ ਪੈਨਾਗ ਯੂ.ਕੇ. ਤੇ ਹੋਰ ਵੱਡੀ ਗਿਣਤੀ ਵਿੱਚ ਲੀਡਰ ਸ਼ਾਮਲ ਹੋਏ।
ਗਿਲਜੀਆਂ ਨੇ ਕਿਹਾ ਭਾਜਪਾ ਦੇਸ਼ ਅੰਦਰ ਨਫਰਤ ਫੈਲਾ ਰਹੀ ਹੈ ਤੇ ਲੋਕਾਂ ਨੂੰ ਧਰਮਾਂ ਦੇ ਅਧਾਰ 'ਤੇ ਵੰਡੀਆਂ ਪਾਉਣ ਦਾ ਕੰਮ ਕਰ ਰਹੀ ਹੈ ਜੋ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਸਾਡੇ ਦੇਸ਼ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦਾ ਆਪਸ ਵਿੱਚ ਬਹੁਤ ਪਿਆਰ ਹੈ ਤੇ ਇਹ ਸਾਡੇ ਦੇਸ਼ ਦੀ ਤਾਕਤ ਹੈ। ਉਨ੍ਹਾਂ ਕਿਹਾ ਅੱਜ ਕਿਸਾਨ ਆਪਣੀ ਹੱਕੀ ਮੰਗਾਂ ਮੰਗ ਰਹੇ ਹਨ, ਪਰ ਉਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ ਜਿਵੇਂ ਕਿਸੇ ਬੇਗਾਨੇ ਦੇਸ਼ ਦੇ ਵਾਸੀ ਹੋਣ।
ਉਨ੍ਹਾਂ ਕਿਹਾ ਕਿਸਾਨ ਦੇਸ਼ ਦਾ ਅੰਨਦਾਤਾ ਹੈ ਜਿਸ ਨੇ ਆਪਣੀ ਸਖ਼ਤ ਮਿਹਨਤ ਨਾਲ ਦੇਸ਼ ਨੂੰ ਅੰਨ ਪੱਖੋਂ ਆਤਮ ਨਿਰਭਰ ਬਣਾਇਆ ਹੈ। ਉਨ੍ਹਾਂ ਕਿਹਾ ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਨਾਲ ਕਿਸਾਨ ਵੀ ਜੀ.ਡੀ.ਪੀ. ਵਿਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਰਾਹੁਲ ਗਾਂਧੀ ਵਲੋਂ ਕਿਸਾਨ ਦੀ ਗੱਲ ਕੀਤੀ ਗਈ ਹੈ ਕਿ ਜੇਕਰ ਇੰਡਿਆ ਗਠਜੋੜ ਕੇਂਦਰ ਦੀ ਸੱਤਾ ਵਿਚ ਆਉਂਦਾ ਹੈ ਤਾਂ ਕਿਸਾਨਾ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਭਾਜਪਾ ਵੱਡੇ-ਵੱਡੇ ਕਾਰਪੋਰੇਟਾਂ ਦੀ ਗੱਲ ਕਰਦੀ ਹੈ ਉਨ੍ਹਾਂ ਨੂੰ ਸਭ ਕੁੱਝ ਵੇਚ ਰਹੀ ਹੈ, ਗਰੀਬਾਂ ਤੇ ਕਿਸਾਨਾਂ ਦੀ ਵਿਰੋਧੀ ਹੈ, ਜਿਸ ਦਾ ਚਿਹਰਾ ਹੁਣ ਸਾਫ਼ ਹੋ ਚੁੱਕਾ ਹੈ। ਕਾਰਪੋਰੇਟਾਂ ਨੂੰ ਟੈਕਸਾਂ ਵਿਚ ਵੱਡੀ ਛੂਟ ਦਿੱਤੀ ਜਾ ਰਹੀ ਹੈ, ਕਿਸਾਨਾਂ ਦੀ ਮਦਦ ਕਰਨ ਤੋਂ ਪਿਛੇ ਹਟ ਰਹੀ ਹੈ। ਇਸ ਮੋਕੇ ਗੁਰਮਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਅਸੀਂ ਰਾਏਬਰੇਲੀ ਤੋਂ ਲਖਨਊ ਦੀ ਯਾਤਰਾ ਵਿੱਚ ਸ਼ਾਮਲ ਹੋਏ। ਇਸ ਯਾਤਰਾ ਵਿੱਚ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ, ਜਿਨ੍ਹਾਂ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ। ਇਸ ਯਾਤਰਾ ਨਾਲ ਵੱਡਾ ਬਦਲਾ ਆਵੇਗਾ, ਭਾਜਪਾ ਦਾ ਦੇਸ਼ ਦੇ ਲੋਕਾਂ ਪ੍ਰਤੀ ਜੋ ਰਵੱਈਆ ਹੈ ਉਹ ਠੀਕ ਨਹੀਂ ਹੈ, ਪੂਰੀ ਦੁਨੀਆ ਤੋਂ ਇਸ ਯਾਤਰਾ ਨੂੰ ਪਿਆਰ ਮਿਲ ਰਿਹਾ ਹੈ। ਇਸ ਮੋਕੇ ਵਰਿੰਦਰ ਵਸ਼ਿਸ਼ਟ, ਪ੍ਰਦੀਪ ਸਮਾਲਾ, ਮਹਿਫੂਜ ਆਲਮ, ਪ੍ਰਵੀਨ ਚਿੰਟਾ ਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਤੋਂ ਲੁਧਿਆਣੇ ਜਾਣ ਵਾਲਿਆਂ ਲਈ ਅਹਿਮ ਖ਼ਬਰ, ਬੰਦ ਰਹੇਗਾ ਨੈਸ਼ਨਲ ਹਾਈਵੇਅ
NEXT STORY