ਜਲੰਧਰ,(ਰੱਤਾ): ਜਲੰਧਰ ਦੇ ਇਕ ਵੱਡੇ ਹਸਪਤਾਲ ਦਾ ਮਾਲਕ, ਜੋ ਕਿ ਪੇਸ਼ੇ ਵਜੋਂ ਡਾਕਟਰ ਵੀ ਹੈ, ਨੂੰ ਲੁਧਿਆਣਾ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਹਨ। ਪਤਾ ਲੱਗਾ ਹੈ ਕਿ ਜਲੰਧਰ ਦੇ ਹਸਪਤਾਲ ਦੇ ਮਾਲਕ ਨੂੰ ਸ਼ਰੀਰਕ ਪੱਖੋਂ ਕੋਈ ਤਕਲੀਫ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਵੱਡੇ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਉਥੇ ਹੀ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦਾ ਕੋਰੋਨਾ ਦਾ ਸੈਂਪਲ ਵੀ ਲਿਆ ਗਿਆ ਹੈ, ਜਿਸ ਦੀ ਰਿਪੋਰਟ ਅਜੇ ਤਕ ਨਹੀਂ ਮਿਲੀ ਹੈ।
ਪੰਜਾਬ ਸਣੇ ਕਈ ਸੂਬਿਆਂ 'ਚ ਅਗਲੇ 5 ਦਿਨ ਭਾਰੀ ਮੀਂਹ
NEXT STORY