ਜਲੰਧਰ (ਰੱਤਾ)–ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਭਾਵੇਂ ਲਗਾਤਾਰ ਘਟਦੀ ਜਾ ਰਹੀ ਹੈ ਪਰ ਇਸ ਵਾਇਰਸ ਕਾਰਨ ਦਮ ਤੋੜਨ ਵਾਲਿਆਂ ਦਾ ਅੰਕੜਾ ਸਥਿਰ ਨਹੀਂ ਹੋ ਰਿਹਾ। ਸ਼ੁੱਕਰਵਾਰ ਨੂੰ ਜਿੱਥੇ 163 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ ਇਲਾਜ ਅਧੀਨ ਮਰੀਜ਼ਾਂ ਵਿਚੋਂ 5 ਹੋਰ ਨੇ ਦਮ ਤੋੜ ਦਿੱਤਾ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 196 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 33 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 163 ਮਰੀਜ਼ਾਂ ਵਿਚ ਇਕ ਸਾਲ ਦਾ ਬੱਚਾ, ਕੁਝ ਪਰਿਵਾਰਾਂ ਦੇ 2 ਜਾਂ 3 ਮੈਂਬਰ ਅਤੇ ਜਲੰਧਰ ਛਾਉਣੀ ਵਿਚ ਰਹਿਣ ਵਾਲੇ ਸੈਨਿਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਨਿਊ ਸਵਰਾਜਗੰਜ, ਲਾਜਪਤ ਨਗਰ, ਰਾਜ ਨਗਰ, ਬਸਤੀ ਬਾਵਾ ਖੇਲ, ਆਦਮਪੁਰ, ਆਬਾਦਪੁਰਾ, ਬਚਿੰਤ ਨਗਰ, ਨਿਊ ਅਰਜਨ ਨਗਰ, ਬਸਤੀ ਪੀਰਦਾਦ, ਆਦਰਸ਼ ਨਗਰ ਅਤੇ ਜ਼ਿਲੇ ਦੇ ਹੋਰ ਕਈ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਫਗਵਾੜਾ ਵਿਖੇ ਇਨਸਾਨੀਅਤ ਸ਼ਰਮਸਾਰ, ਬਾਜ਼ਾਰ 'ਚ ਰੋਂਦੇ ਬੱਚੇ ਨੂੰ ਇਕੱਲੇ ਛੱਡ ਫਰਾਰ ਹੋਈ ਮਹਿਲਾ
ਇਨ੍ਹਾਂ ਨੇ ਤੋੜਿਆ ਦਮ
49 ਸਾਲਾ ਸੰਜੀਵ ਕੁਮਾਰ
50 ਸਾਲਾ ਅਵਤਾਰ ਸਿੰਘ
54 ਸਾਲਾ ਸ਼ਕੁੰਤਲਾ ਦੇਵੀ
60 ਸਾਲਾ ਕੁਲਵਿੰਦਰ ਕੌਰ
65 ਸਾਲਾ ਗੁਰਬਖਸ਼ ਕੌਰ
ਇਹ ਵੀ ਪੜ੍ਹੋ : ਗੂਗਲ ਤੋਂ ਬੈਂਕ ਦੇ ਕਸਟਮਰ ਕੇਅਰ ਦਾ ਨੰਬਰ ਲੈਣ ਵਾਲੇ ਹੋ ਜਾਣ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦੀ ਹੈ ਅਜਿਹੀ ਠੱਗੀ
7061 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 375 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ੁੱਕਰਵਾਰ 7061 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 375 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6955 ਹੋਰ ਲੋਕਾਂ ਦੇ ਸੈਂਪਲ ਲਏ।
ਹੁਣ ਤੱਕ ਕੁੱਲ ਸੈਂਪਲ-1116245
ਨੈਗੇਟਿਵ ਆਏ-992712
ਪਾਜ਼ੇਟਿਵ ਆਏ-60901
ਡਿਸਚਾਰਜ ਹੋਏ-57197
ਮੌਤਾਂ ਹੋਈਆਂ-1399
ਐਕਟਿਵ ਕੇਸ-2305
ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਡੈਨਮਾਰਕ ਤੋਂ ਆਉਂਦਿਆਂ ਜਹਾਜ਼ ’ਚ ਕਾਲਾ ਸੰਘਿਆਂ ਦੇ ਨੌਜਵਾਨ ਦੀ ਮੌਤ
ਬਲੈਕ ਫੰਗਸ ਦੇ 2 ਹੋਰ ਮਰੀਜ਼ ਮਿਲੇ
ਮਹਾਨਗਰ ਦੇ ਹਸਪਤਾਲਾਂ ਵਿਚ ਇਲਾਜ ਅਧੀਨ 2 ਹੋਰ ਮਰੀਜ਼ਾਂ (ਕਪੂਰਥਲਾ ਦੇ 68 ਸਾਲਾ ਅਤੇ ਹੁਸ਼ਿਆਰਪੁਰ ਦੇ 69 ਸਾਲਾ) ਨੂੰ ਬਲੈਕ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਹੁਣ ਤੱਕ ਬਲੈਕ ਫੰਗਸ ਦੇ ਮਿਲ ਚੁੱਕੇ 57 ਮਰੀਜ਼ਾਂ ਵਿਚੋਂ 25 ਦੂਜੇ ਜ਼ਿਲਿਆਂ ਜਾਂ ਸੂਬੇ ਨਾਲ ਸਬੰਧਤ ਪਾਏ ਗਏ ਅਤੇ ਜ਼ਿਲ੍ਹੇ ਦੇ 32 ਮਰੀਜ਼ਾਂ ਵਿਚੋਂ 8 ਦੀ ਮੌਤ ਹੋ ਚੁੱਕੀ ਹੈ। ਇਲਾਜ ਅਧੀਨ ਮਰੀਜ਼ਾਂ ਵਿਚੋਂ ਕੁਝ ਬਲੈਕ ਫੰਗਸ ਦੇ ਸ਼ੱਕੀ ਮਰੀਜ਼ ਵੀ ਹਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੱਕਾ ਬਾਗ ਵਿਚੋਂ ਅਗਵਾ ਹੋਏ 8 ਸਾਲਾ ਬੱਚੇ ਦੇ ਮਾਮਲੇ ਨੂੰ ਪੁਲਸ ਨੇ 24 ਘੰਟਿਆਂ ਵਿਚ ਕੀਤਾ ਟਰੇਸ
NEXT STORY