ਜਲੰਧਰ (ਸੋਨੂੰ)— ਪ੍ਰਤਾਪ ਬਾਗ ਸ਼੍ਰੀ ਬਾਬਾ ਲਾਲ ਦਿਆਲ ਮੰਦਿਰ 'ਚ ਦਿਨੇਸ਼ ਢੱਲ, ਅਮਿਤ ਢੱਲ ਅਤੇ ਅਨਿਲ ਢੱਲ ਦੀ ਮੌਜੂਦਗੀ 'ਚ ਧੂਮਧਾਮ ਨਾਲ ਜਨਮ ਅਸ਼ਟਮੀ ਮਨਾਈ ਗਈ। ਇਸ ਮੌਕੇ ਮੰਦਿਰ 'ਚ ਕਲਾਕਾਰਾਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਅਤੇ ਸ਼ਿਵ ਤਾਂਡਵ, ਕਾਲੀ ਤਾਂਡਵ ਦਾ ਨਾਚ ਦੇਖਣਯੋਗ ਸੀ। ਉਥੇ ਹੀ ਮਹਿਲਾ ਕੀਰਤਨ ਮੰਡਲੀ ਨੇ ਵੀ ਪ੍ਰਭੂ ਮਹਿਮਾ ਦਾ ਗੁਣਗਾਣ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਏ 'ਪੰਜਾਬ ਕੇਸਰੀ' ਦੇ ਡਾਇਰੈਕਟਰ ਅਭਿਜੈ ਚੋਪੜਾ ਨੂੰ ਮੰਦਿਰ ਕਮੇਟੀ ਵੱਲੋਂ ਮਾਂ ਦੀ ਚੁੰਨੀ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਮੰਦਿਰ ਕਮੇਟੀ ਵੱਲੋਂ ਭਗਤਾਂ 'ਚ ਜਨਮ ਅਸ਼ਟਮੀ ਦੇ ਮੌਕੇ ਲੱਕੀ ਡਰਾਅ ਵੀ ਕੱਢੇ ਗਏ, ਜਿਸ ਦੇ ਤਹਿਤ ਐਕਟਿਵਾ, ਐੱਲ. ਈ. ਡੀ, ਫਰਿੱਜ, ਸਾਈਕਲ ਸਮੇਤ ਰੱਖੇ ਗਏ ਲਗਭਗ 33 ਇਨਾਮਾਂ ਦੇ ਕੂਪਨ ਦਾ ਸ਼ੁੱਭ ਆਰੰਭ ਸ਼੍ਰੀ ਅਭਿਜੈ ਚੋਪੜਾ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਮੁੱਖ ਰੂਪ ਨਾਲ ਰੋਹਿਤ ਢੱਲ, ਅਨਿਲ ਠੱਕਰ, ਸੁਭਾਸ਼ ਠੱਕਰ, ਅਵਤਾਰ ਸਿੰਘ ਆਦਿ ਹਾਜ਼ਰ ਸਨ।

ਡੰਪ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵੱਲੋਂ ਦਿੱਤਾ ਗਿਆ ਧਰਨਾ ਡਰਾਮੇਬਾਜ਼ੀ ਸਾਬਿਤ ਹੋਇਆ
NEXT STORY