ਰੂਪਨਗਰ (ਵਿਜੇ ਸ਼ਰਮਾ)-ਕਰਵਾ ਚੌਥ ਤਿਉਹਾਰ ਨੂੰ ਲੈ ਕੇ ਅੱਜ ਰੂਪਨਗਰ ਸ਼ਹਿਰ ’ਚ ਭਾਰੀ ਭੀੜ ਵੇਖਣ ਨੂੰ ਮਿਲੀ ਅਤੇ ਮੁੱਖ ਬਜਾਰ ’ਚੋਂ ਲੰਘਣਾ ਵੀ ਮੁਸ਼ਕਿਲ ਬਣ ਰਿਹਾ ਸੀ ਤਿਉਹਾਰ ਸਬੰਧੀ ਲੋਕਾਂ ਵੱਲੋਂ ਜੰਮ ਕੇ ਖ਼ਰੀਦਦਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਹਾਰ ਕਰਵਾਚੌਥ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। 'ਜਗ ਬਾਣੀ' ਟੀਮ ਵੱਲੋਂ ਅੱਜ ਸ਼ਹਿਰ ਦੇ ਬਾਜ਼ਾਰਾਂ ’ਚ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਸ਼ਹਿਰ ਦੇ ਚੂੜੀ ਬਾਜ਼ਾਰ, ਮੁੱਖ ਬਾਜ਼ਾਰ, ਗਾਂਧੀ ਚੌਕ, ਪ੍ਰਤਾਪ ਬਾਜ਼ਾਰ, ਫੂਲ ਚੱਕਰ ਬਾਜ਼ਾਰ ’ਚ ਥਾਂ-ਥਾਂ ਮਹਿੰਦੀ ਲਗਾਉਣ ਵਾਲੇ ਕਾਰੀਗਰ ਬੈਠੇ ਹੋਏ ਸਨ, ਜਿੱਥੇ ਲਾਈਨਾਂ ’ਚ ਇਕੋ ਸਮੇਂ ਕਈ ਕਈ ਔਰਤਾਂ ਬੈਠੀਆਂ ਹੋਈਆਂ ਸਨ ਅਤੇ ਵੱਖ-ਵੱਖ ਡਿਜ਼ਾਈਨਾਂ ਦੀ ਮਹਿੰਦੀ ਲੱਗਵਾ ਰਹੀਆਂ ਸਨ।

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...
ਨਵੀਆਂ ਸੁਹਾਗਣ ਔਰਤਾਂ ਵਲੋਂ ਚਾਵਾਂ ਨਾਲ ਮਹਿੰਦੀ ਲਵਾਈ ਤਾਂ ਲੜਕੀਆਂ ਅਤੇ ਵੱਡੀ ਉਮਰ ਦੀਆਂ ਔਰਤਾਂ ਵੀ ਮਹਿੰਦੀ ਲਗਵਾ ਰਹੀਆਂ ਸਨ। ਸੜਕਾਂ ’ਤੇ ਜਾ ਰਹੇ ਦੁਪੱਹੀਆ ਵਾਹਨਾਂ ’ਤੇ ਅੱਜ ਜ਼ਿਆਦਤਰ ਗਿਣਤੀ ਮਹਿੰਦੀ ਲਗਵਾ ਕੇ ਵਾਹਨਾਂ ’ਤੇ ਸਵਾਰ ਹੋ ਕੇ ਜਾ ਰਹੀਆਂ ਮਹਿਲਾਵਾਂ ਦੀ ਵੇਖਣ ਨੂੰ ਮਿਲੀ। ਮਹਿੰਦੀ ਲਗਾਉਣ ਦੇ ਆਰਟਿਸਟਾਂ ਵੱਲੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਕੁਰਸੀਆਂ ਵਗੈਰਾ ਸਜਾ ਕੇ ਰੱਖੀਆਂ ਹੋਈਆਂ ਸਨ ਜਿੱਥੇ ਮਹਿੰਦੀ ਲਗਾਈ ਜਾ ਰਹੀ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਸਾਹਮਣੇ! ਨੌਜਵਾਨਾਂ ’ਤੇ ਵੀ ਮੰਡਰਾ ਰਿਹੈ ਵੱਡਾ ਖ਼ਤਰਾ, ਹੈਰਾਨ ਕਰੇਗਾ ਪੂਰਾ ਮਾਮਲਾ
ਇਸ ਤੋਂ ਇਲਾਵਾ ਸ਼ਹਿਰ ’ਚ ਅੱਜ ਸੁਹਾਗਣ ਔਰਤਾਂ ਵੱਲੋਂ ਚੂੜੀਆਂ, ਗਜਰੇ, ਕੜੇ, ਛਾਨਣੀ, ਆਦਿ ਦੀ ਜੰਮ ਕੇ ਖ਼ਰੀਦਦਾਰੀ ਕੀਤੀ। ਵਰਤ ਰੱਖਣ ਵਾਲੀਆਂ ਔਰਤਾਂ ਵੱਲੋਂ 10 ਅਕਤੂਬਰ ਨੂੰ ਸਵੇਰ ਸਮੇਂ ਖਾਧੇ ਜਾਣ ਵਾਲੇ ਪਦਰਾਥਾਂ ਦੀ ਵੀ ਜੰਮ ਕੇ ਵਿੱਕਰੀ ਹੋਈ। ਕਰਵਾ ਚੌਥ ਸਮੇਂ ਪੂਜਾ ਪਾਠ ਲਈ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ। ਸ਼ਹਿਰ ’ਚ ਅੱਜ ਆਮ ਨਾਲੋਂ ਬਹੁਤ ਜ਼ਿਆਦਾ ਟ੍ਰੈਫਿਕ ਰਹੀ ਕਈ ਥਾਵਾਂ ’ਤੇ ਜੰਮ ਵੀ ਲੱਗਦੇ ਰਹੇ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ! ਜਲੰਧਰ 'ਚੋਂ ਫੜਿਆ ਗਿਆ 2.5 ਕਿਲੋਗ੍ਰਾਮ IED ਤੇ RDX
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਡੀ ਇੰਸਪੈਕਟਰ ’ਤੇ ਹਮਲਾ ਕਰਨ ਦੇ ਦੋਸ਼ ’ਚ ਆੜ੍ਹਤੀ ਵਿਰੁੱਧ ਕੇਸ ਦਰਜ
NEXT STORY