ਵੈੱਬ ਡੈਸਕ- 10 ਅਕਤੂਬਰ ਯਾਨੀ ਭਲਕੇ ਸੁਹਾਗਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਨਿਰਜਲਾ ਵਰਤ ਰੱਖਣਗੀਆਂ। ਇਸ ਵਾਰ ਦਾ ਕਰਵਾ ਚੌਥ ਖਾਸ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਗ੍ਰਹਿ ਸਥਿਤੀਆਂ ਬਹੁਤ ਦੁਰਲੱਭ ਬਣ ਰਹੀਆਂ ਹਨ। ਜੋਤਿਸ਼ੀ ਅਨੁਸਾਰ ਕਰਕ ਚਤੁਰਥੀ ‘ਤੇ ਸ਼ੁਕਰ ਗ੍ਰਹਿ ਦਾ ਪ੍ਰਭਾਵ ਸਭ ਤੋਂ ਵੱਧ ਰਹੇਗਾ, ਜੋ ਧਨ ਤੇ ਖੁਸ਼ਹਾਲੀ ਦੇ ਕਾਰਕ ਮੰਨੇ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਕਰਵਾ ਚੌਥ ਤੋਂ ਇਕ ਦਿਨ ਪਹਿਲਾਂ, ਯਾਨੀ 9 ਅਕਤੂਬਰ ਨੂੰ ਸ਼ੁਕਰ ਸਿੰਘ ਰਾਸ਼ੀ ਤੋਂ ਕੰਨਿਆ ਰਾਸ਼ੀ 'ਚ ਗੋਚਰ ਕਰਨਗੇ, ਜਦਕਿ ਬੁੱਧ ਗ੍ਰਹਿ ਤੁਲਾ ਰਾਸ਼ੀ 'ਚ ਰਹਿਣਗੇ। ਇਸ ਦੌਰਾਨ ਦੋਵੇਂ ਗ੍ਰਹਿ ਰਾਜਭੰਗ ਯੋਗ ਦਾ ਨਿਰਮਾਣ ਵੀ ਕਰਨ ਵਾਲੇ ਹਨ।
ਇਹ ਵੀ ਪੜ੍ਹੋ : 200 ਸਾਲਾਂ ਬਾਅਦ ਕਰਵਾ ਚੌਥ ‘ਤੇ ਬਣ ਰਿਹਾ ਦੁਰਲੱਭ ਸੰਯੋਗ, ਵਰਤ ਤੇ ਪੂਜਾ ਦਾ ਮਿਲੇਗਾ ਦੁੱਗਣਾ ਫ਼ਲ
ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਖਾਸ ਲਾਭ
ਮਿਥੁਨ ਰਾਸ਼ੀ:
ਕਰੀਅਰ ਨਾਲ ਜੁੜੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋਣਗੀਆਂ। ਸੀਨੀਅਰ ਅਧਿਕਾਰੀਆਂ ਨਾਲ ਸੰਬੰਧ ਮਜ਼ਬੂਤ ਹੋਣਗੇ। ਨਵੇਂ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਜੋ ਲੋਕ ਕਾਫੀ ਸਮੇਂ ਤੋਂ ਨਵੀਂ ਨੌਕਰੀ ਦੀ ਖੋਜ ਕਰ ਰਹੇ ਸਨ, ਉਨ੍ਹਾਂ ਲਈ ਇਹ ਸਮਾਂ ਬਹੁਤ ਸ਼ੁੱਭ ਹੈ।
ਸਿੰਘ ਰਾਸ਼ੀ:
ਆਰਥਿਕ ਪੱਖ ਤੋਂ ਵੱਡਾ ਲਾਭ ਹੋਵੇਗਾ। ਰੁਕਿਆ ਹੋਇਆ ਪੈਸਾ ਮਿਲ ਸਕਦਾ ਹੈ। ਰਵੱਈਏ 'ਚ ਸੁਧਾਰ ਅਤੇ ਆਤਮਵਿਸ਼ਵਾਸ ਵਧੇਗਾ, ਜਿਸ ਨਾਲ ਕਰੀਅਰ 'ਚ ਤਰੱਕੀ ਹੋਵੇਗੀ।
ਇਹ ਵੀ ਪੜ੍ਹੋ : Karva Chauth 2025 : ਵਰਤ ਵਾਲੇ ਦਿਨ ਔਰਤਾਂ ਨਾ ਕਰਨ ਇਹ ਗਲਤੀਆਂ, ਪੈ ਸਕਦੀਆਂ ਹਨ ਭਾਰੀ
ਤੁਲਾ ਰਾਸ਼ੀ:
ਵੱਧੇ ਹੋਏ ਖਰਚੇ ਘਟਣਗੇ। ਆਮਦਨ ਅਤੇ ਖਰਚ 'ਚ ਸੰਤੁਲਨ ਰਹੇਗਾ। ਅਦਾਲਤੀ ਮਾਮਲੇ ਤੁਹਾਡੇ ਹੱਕ 'ਚ ਰਹਿਣਗੇ। ਦੁਸ਼ਮਣਾਂ 'ਤੇ ਜਿੱਤ ਮਿਲੇਗੀ ਅਤੇ ਦੋਸਤੀ ਦੇ ਰਿਸ਼ਤੇ ਮਜ਼ਬੂਤ ਬਣਨਗੇ।
ਧਨੁ ਰਾਸ਼ੀ:
ਘਰ, ਜਾਇਦਾਦ ਜਾਂ ਵਾਹਨ ਦੀ ਪ੍ਰਾਪਤੀ ਸੰਭਵ ਹੈ। ਜੱਦੀ ਸੰਪਤੀ ਤੋਂ ਵੀ ਲਾਭ ਹੋ ਸਕਦਾ ਹੈ। ਜੋ ਲੋਕ ਲੰਬੇ ਸਮੇਂ ਤੋਂ ਨਿਵੇਸ਼ ਕਰਨ ਦਾ ਸੋਚ ਰਹੇ ਸਨ, ਉਨ੍ਹਾਂ ਲਈ ਇਹ ਸਮਾਂ ਚੰਗਾ ਹੈ। ਕੋਈ ਵੱਡੀ ਮਨੋਕਾਮਨਾ ਪੂਰੀ ਹੋ ਸਕਦੀ ਹੈ।
ਕੁੰਭ ਰਾਸ਼ੀ:
ਤੁਸੀਂ ਮਿੱਠੀ ਬੋਲੀ ਨਾਲ ਲੋਕਾਂ ਦਾ ਦਿਲ ਜਿੱਤ ਲਓਗੇ। ਕਰੀਅਰ ਤੇ ਕਾਰੋਬਾਰ 'ਚ ਵੱਡੀ ਸਫ਼ਲਤਾ ਮਿਲ ਸਕਦੀ ਹੈ। ਰੁਕਿਆ ਹੋਇਆ ਪੈਸਾ ਵਾਪਸ ਆ ਸਕਦਾ ਹੈ। ਸੋਨਾ ਖਰੀਦਣਾ ਬਹੁਤ ਸ਼ੁੱਭ ਰਹੇਗਾ। ਇਹ ਲੰਬੇ ਸਮੇਂ ਤੱਕ ਤੁਹਾਨੂੰ ਆਰਥਿਕ ਲਾਭ ਦੇਵੇਗਾ।
ਇਸ ਤਰ੍ਹਾਂ, ਇਸ ਸਾਲ ਦਾ ਕਰਵਾ ਚੌਥ ਸਿਰਫ਼ ਧਾਰਮਿਕ ਨਹੀਂ, ਬਲਕਿ ਜੋਤਿਸ਼ੀ ਪੱਖੋਂ ਵੀ ਬੇਹੱਦ ਸ਼ੁੱਭ ਮੰਨਿਆ ਜਾ ਰਿਹਾ ਹੈ। ਸ਼ੁਕਰ ਤੇ ਬੁੱਧ ਦੇ ਇਸ ਦੁਰਲੱਭ ਗ੍ਰਹਿ ਸੰਯੋਗ ਨਾਲ ਕਈ ਰਾਸ਼ੀਆਂ ਦੀ ਕਿਸਮਤ ਚਮਕਣ ਦੀ ਸੰਭਾਵਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
200 ਸਾਲਾਂ ਬਾਅਦ ਕਰਵਾ ਚੌਥ ‘ਤੇ ਬਣ ਰਿਹਾ ਦੁਰਲੱਭ ਸੰਯੋਗ, ਵਰਤ ਤੇ ਪੂਜਾ ਦਾ ਮਿਲੇਗਾ ਦੁੱਗਣਾ ਫ਼ਲ
NEXT STORY