ਜਲੰਧਰ (ਵਰੁਣ)— ਗੁਲਾਬ ਦੇਵੀ ਰੋਡ 'ਤੇ ਐੱਨ. ਆਰ. ਆਈ. ਦੇ ਸਾਲੇ ਤੋਂ ਲੁੱਟੇ ਗਏ 48 ਲੱਖ ਰੁਪਏ ਦੇ ਮਾਮਲੇ 'ਚ ਪੁਲਸ ਨੇ ਸਾਰੀ ਰਕਮ ਬਰਾਮਦ ਕਰ ਲਈ ਹੈ। ਇਸ ਤੋਂ ਪਹਿਲਾਂ ਪੁਲਸ 47.50 ਲੱਖ ਰੁਪਏ ਬਰਾਮਦ ਕਰ ਚੁੱਕੀ ਸੀ ਪਰ ਸ਼ੁੱਕਰਵਾਰ ਦੀ ਰਾਤ ਨੂੰ ਪੁਲਸ ਨੇ ਬਾਕੀ ਦੇ 50 ਹਜ਼ਾਰ ਰੁਪਏ ਵੀ ਅਮਨ ਬੁੱਕ ਦੇ ਘਰੋਂ ਬਰਾਮਦ ਕਰ ਲਏ। ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਅਮਨ ਬੁੱਕ ਦੇ ਘਰ ਤੋਂ ਪਹਿਲਾਂ 13.50 ਲੱਖ ਰੁਪਏ ਬਰਾਮਦ ਹੋਏ ਸੀ। ਅਮਨ ਪਹਿਲਾਂ ਝੂਠ ਬੋਲ ਰਿਹਾ ਸੀ ਕਿ ਉਸ ਨੇ 50 ਹਜ਼ਾਰ ਰੁਪਏ ਖਰਚ ਕਰ ਲਏ ਪਰ ਸਖਤੀ ਨਾਲ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਉਸ ਨੇ 50 ਹਜ਼ਾਰ ਰੁਪਏ ਵੱਖਰੇ ਘਰ 'ਚ ਲੁਕਾਏ ਹੋਏ ਹਨ। 50 ਹਜ਼ਾਰ ਰੁਪਏ ਬਰਾਮਦ ਹੋਣ ਦੇ ਬਾਅਦ 48 ਲੱਖ ਰੁਪਏ ਦਾ ਸਾਰਾ ਕੈਸ਼ ਬਰਾਮਦ ਹੋ ਚੁੱਕਾ ਹੈ। ਪੁਲਸ ਨੇ ਵਾਰਦਾਤ 'ਚ ਸ਼ਾਮਲ ਤਿੰਨਾਂ ਲੁਟੇਰਿਆਂ ਨੂੰ ਰਿਮਾਂਡ ਖਤਮ ਹੋਣ 'ਤੇ ਸ਼ਨੀਵਾਰ ਨੂੰ ਜੇਲ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਤਿੰਨਾਂ ਲੁਟੇਰਿਆਂ ਨੇ 6 ਅਗਸਤ ਨੂੰ ਐੱਨ. ਆਰ. ਆਈ. ਦੇ ਸਾਲੇ ਸੋਨੂੰ ਵਾਸੀ ਬਸਤੀ ਸ਼ੇਖ ਨੂੰ ਦਾਤਰ ਮਾਰ ਕੇ ਉਸ ਤੋਂ 48 ਲੱਖ ਰੁਪਏ ਲੁੱਟ ਲਏ ਸਨ। ਐੱਨ. ਆਰ. ਆਈ. ਨੇ ਸੋਨੂੰ ਨੂੰ ਪ੍ਰਾਪਰਟੀ ਖਰੀਦਣ ਲਈ ਇਹ ਰਕਮ ਦਿੱਤੀ ਸੀ। ਮਾਮਲਾ ਜਾਂਚ ਲਈ ਸੀ. ਆਈ. ਏ ਸਟਾਫ ਕੋਲ ਪਹੁੰਚਿਆ ਤਾਂ ਸੀ. ਆਈ. ਏ. ਸਟਾਫ ਨੇ ਦੋ ਦਿਨਾਂ ਦੇ ਅੰਦਰ ਲੁਟੇਰਿਆਂ ਨੂੰ ਟਰੇਸ ਕਰਦੇ ਹੋਏ ਮਾਸਟਰ ਅਮਿਤ ਉਰਫ ਅੰਮ੍ਰਿਤ, ਅਮਨਦੀਪ ਅਤੇ ਗੁਰੂ ਧਿਆਨ ਸਿੰਘ ਉਰਫ ਅਮਨ ਬੁੱਕ ਪੁੱਤਰ ਹਰਮੇਸ਼ ਸਿੰਘ ਵਾਸੀ ਕਨਾਲ ਕਾਲੋਨੀ ਕਪੂਰਥਲਾ ਰੋਡ ਨੂੰ ਕਾਬੂ ਕਰ ਲਿਆ ਸੀ। ਪੁਲਸ ਨੇ ਅਮਿਤ ਤੋਂ 20 ਲੱਖ ਰੁਪਏ, ਅਮਨਦੀਪ ਤੋਂ 14 ਲੱਖ ਅਤੇ ਵੀਰਵਾਰ ਦੀ ਦੇਰ ਰਾਤ ਗ੍ਰਿਫਤਾਰ ਹੋਏ ਅਮਨ ਬੁੱਕ ਤੋਂ ਵੀ ਉਸ ਦੇ ਹਿੱਸੇ 'ਚ ਆਏ 14 ਲੱਖ ਰੁਪਏ ਬਰਾਮਦ ਕਰਕੇ ਲੁੱਟੀ ਹੋਈ ਸਾਰੀ ਰਕਮ ਰਿਕਵਰ ਕਰ ਲਈ।
ਕਰਤਾਰਪੁਰ ਪੁਲਸ ਨੇ 220 ਪੇਟੀਆਂ ਡੰਪ ਕੀਤੀ ਸ਼ਰਾਬ ਫੜੀ
NEXT STORY