ਜਲੰਧਰ (ਜ.ਬ.)— 100 ਗ੍ਰਾਮ ਹੈਰੋਇਨ ਨਾਲ ਫੜਿਆ ਗਿਆ ਦਸਤਾਨੇ ਬਣਾਉਣ ਵਾਲਾ ਨੌਜਵਾਨ ਚਾਰ ਵਾਰ ਦਿੱਲੀ ਤੋਂ ਹੈਰੋਇਨ ਖਰੀਦ ਕੇ ਜਲੰਧਰ 'ਚ ਵੇਚ ਚੁੱਕਾ ਹੈ। ਪੁਲਸ ਨੇ ਮੁੱਖ ਮੁਲਜ਼ਮ ਕ੍ਰਿਸ਼ਨ ਉਰਫ ਕਾਲੀ ਨੂੰ ਪੁੱਛਗਿੱਛ ਲਈ ਦੋ ਦਿਨਾਂ ਦਾ ਰਿਮਾਂਡ ਲਿਆ ਹੈ। ਪੁੱਛਗਿੱਛ 'ਚ ਕਾਲੀ ਨੇ ਦੱਸਿਆ ਕਿ ਉਹ ਦਿੱਲੀ 'ਚ ਰਹਿੰਦੇ ਨੌਜਵਾਨ ਕੋਲੋਂ ਹੈਰੋਇਨ ਖਰੀਦ ਕੇ ਲਿਆਉਂਦਾ ਸੀ, ਜੋ ਪਹਿਲਾਂ ਗਾਂਧੀ ਕੈਂਪ 'ਚ ਰਹਿੰਦਾ ਸੀ, ਜਿਸ ਕਾਰਨ ਦੋਵਾਂ ਦੀ ਜਾਣ-ਪਛਾਣ ਸੀ। ਮਾਲੀ ਤੰਗੀ ਦੀ ਗੱਲ ਉਸ ਨਾਲ ਕਰਨ 'ਤੇ ਉਸ ਨੇ ਦਿੱਲੀ ਬੁਲਾ ਕੇ ਹੈਰੋਇਨ ਵੇਚਣ ਵਾਲੇ ਲੋਕਾਂ ਨਾਲ ਗੱਲਬਾਤ ਕਰਵਾਈ। ਹੁਣ ਉਹ ਪੰਜਵੀਂ ਵਾਰ ਜਲੰਧਰ ਵਿਚ ਹੈਰੋਇਨ ਲੈ ਕੇ ਆਇਆ ਸੀ ਪਰ ਸੀ. ਆਈ. ਏ. ਸਟਾਫ ਦੇ ਹੱਥੇ ਚੜ੍ਹ ਗਿਆ।
ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਲੀ ਨੇ ਕਿੱਥੇ-ਕਿੱਥੇ ਹੈਰੋਇਨ ਸਪਲਾਈ ਕੀਤੀ ਹੈ, ਉਸ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ। ਦਿੱਲੀ ਦੇ ਨੌਜਵਾਨ ਬਾਰੇ ਵੀ ਇਨਪੁੱਟ ਇਕੱਠਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਸ਼ੁੱਕਰਵਾਰ ਨੂੰ ਕ੍ਰਿਸ਼ਨ ਉਰਫ ਕਾਲੀ ਪੁੱਤਰ ਚਮਨ ਲਾਲ ਵਾਸੀ ਗਾਂਧੀ ਕੈਂਪ ਨੂੰ ਗਾਜੀਗੁੱਲਾ ਤੋਂ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਤੇ ਥਾਣਾ 2 ਵਿਚ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਫੇਸਬੁੱਕ 'ਤੇ ਅਸਲੇ ਨਾਲ ਫੋਟੋ ਪਾਉਣ ਦੇ ਚੱਕਰ 'ਚ ਰੱਖਿਆ ਸੀ ਪਿਸਤੌਲ, ਕਾਬੂ
NEXT STORY