ਜਲੰਧਰ (ਜ.ਬ.)– ਸ਼ਹਿਰ ਦੇ ਪਾਸ਼ ਇਲਾਕੇ ਵਿਚ ਰਹਿਣ ਵਾਲੀ ਇਕ 25 ਸਾਲਾ ਕੁੜੀ ਦੀਆਂ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਠੱਗਣ ਵਾਲੇ ਨੌਜਵਾਨ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਹੈ। ਪੁਲਸ ਨੇ ਨੌਜਵਾਨ ਦੇ ਬਰਾਮਦ ਕੀਤੇ ਮੋਬਾਈਲ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜ ਦਿੱਤਾ ਹੈ।
ਥਾਣਾ ਨੰਬਰ 6 ਦੇ ਇੰਚਾਰਜ ਸਾਹਿਲ ਚੌਧਰੀ ਨੇ ਕਿਹਾ ਕਿ ਅਰਸ਼ਦੀਪ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਰਸ਼ਦੀਪ ਨੇ ਮੋਬਾਈਲ ਦਾ ਕੋਈ ਵੀ ਡਾਟਾ ਜਾਂ ਫੋਟੋਆਂ ਡਿਲੀਟ ਕੀਤੀਆਂ ਹੋਣਗੀਆਂ ਤਾਂ ਫੋਰੈਂਸਿਕ ਲੈਬ ਦੀ ਟੀਮ ਸਾਰੇ ਡਾਟਾ ਦਾ ਬੈਕਅੱਪ ਲਵੇਗੀ, ਜਿਸ ਤੋਂ ਸਾਫ ਹੋਵੇਗਾ ਕਿ ਉਸ ਕੋਲ ਅਜਿਹੀਆਂ ਕਿਹੜੀਆਂ ਤਸਵੀਰਾਂ ਸਨ, ਜਿਹੜੀਆਂ ਵਾਇਰਲ ਕਰਨ ਦੀ ਉਹ ਧਮਕੀ ਦਿੰਦਾ ਸੀ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਖ਼ਬਰ ਕਾਰਨ ਪੂਰਾ ਪਿੰਡ ਸੋਗ 'ਚ ਡੁੱਬਿਆ, ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ
ਪੁਲਸ ਅਰਸ਼ਦੀਪ ਦੇ ਪਿਤਾ ਗੁਰਜੀਤ ਸਿੰਘ ਅਤੇ ਮਾਂ ਸੁਰਿੰਦਰ ਕੌਰ ਦੀ ਭਾਲ ਵਿਚ ਵੀ ਲਗਾਤਾਰ ਰੇਡ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਗੋਪਾਲ ਨਗਰ ਦੇ ਰਹਿਣ ਵਾਲੇ ਅਰਸ਼ਦੀਪ ਨੇ ਆਪਣੀ ਦੋਸਤ (ਗਰਲਫ੍ਰੈਂਡ) ਨੂੰ ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਤਾਂ ਉਸ ਨਾਲ ਨਜ਼ਦੀਕੀਆਂ ਵਧਾਈਆਂ ਅਤੇ ਬਾਅਦ ਵਿਚ ਉਸ ਨੂੰ ਅਸ਼ਲੀਲ ਤਸਵੀਰਾਂ ਦਿਖਾ ਕੇ ਸਰੀਰਕ ਛੇੜਖਾਨੀ ਕੀਤੀ। ਅਰਸ਼ਦੀਪ ਨੇ ਆਪਣੀ ਦੋਸਤ ਨੂੰ ਉਸ ਦੀਆਂ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਕਾਫੀ ਪੈਸੇ ਵੀ ਠੱਗ ਲਏ ਸਨ।
ਪੀੜਤਾ ਨੇ ਦੋਸ਼ ਲਾਏ ਸਨ ਕਿ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਅਰਸ਼ਦੀਪ ਦੇ ਪਿਤਾ ਗੁਰਜੀਤ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਨੂੰ ਵੀ ਪਤਾ ਸੀ ਅਤੇ ਉਹ ਵੀ ਉਸ ਨੂੰ ਸ਼ਹਿ ਦਿੰਦੇ ਸਨ। ਪੁਲਸ ਨੇ ਅਰਸ਼ਦੀਪ, ਉਸਦੇ ਪਿਤਾ ਗੁਰਜੀਤ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਬੁੱਧਵਾਰ ਅਰਸ਼ਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ- ਇਟਲੀ ਤੋਂ ਆਈ ਮੰਦਭਾਗੀ ਖ਼ਬਰ, 27 ਸਾਲ ਤੋਂ ਉੱਥੇ ਰਹਿ ਰਹੇ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਨਹੀਂ ਗਈ ਸ਼ਤਾਬਦੀ, 'ਜਨ ਸੇਵਾ' ਸਣੇ ਕਈ ਟਰੇਨਾਂ ਨੇ ਕਰਵਾਈ ਲੰਮੀ ਉਡੀਕ, 'ਅਮਰਪਾਲੀ' 10 ਘੰਟੇ ਲੇਟ
NEXT STORY