ਜਲੰਧਰ (ਮਹੇਸ਼)- ਪਰਾਗਪੁਰ ਜੀ. ਟੀ. ਰੋਡ ’ਤੇ ਬੀਤੇ ਦਿਨੀਂ ਆਪਣੀ ਸਵਿਫਟ ਕਾਰ ਦਾ ਟਾਇਰ ਬਦਲ ਰਹੇ ਵਿਅਕਤੀ ਨੂੰ ਪਿੱਛੋਂ ਆਈ ਤੇਜ਼ ਰਫਤਾਰ ਆਈ ਟਵੰਟੀ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਸਵਿਫਟ ਕਾਰ ਦਾ ਚਾਲਕ ਗੁਰਚਰਨ ਸਿੰਘ ਪੁੱਤਰ ਗੁਰਦੇਵ ਸਿੰਘ (55) ਨਿਵਾਸੀ ਪਿੰਡ ਬੁਲੰਦਪੁਰ ਥਾਣਾ ਮਕਸੂਦਾਂ ਜਲੰਧਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਅਤੇ ਬੁੱਧਵਾਰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼
ਪਰਾਗਪੁਰ ਪੁਲਸ ਚੌਂਕੀ ਦੇ ਇੰਚਾਰਜ ਐੱਸ. ਆਈ. ਸੁਰਜੀਤ ਸਿੰਘ ਜੌੜਾ ਨੇ ਦੱਸਿਆ ਕਿ ਪੁਲਸ ਨੇ ਉਕਤ ਹਾਦਸੇ ਤੋਂ ਬਾਅਦ 13 ਜੂਨ ਨੂੰ ਆਈ ਟਵੰਟੀ ਕਾਰ ਦੇ ਚਾਲਕ ਸੁਖਪ੍ਰੀਤ ਸਿੰਘ ਪੁੱਤਰ ਪਰਮਪਾਲ ਸਿੰਘ ਨਿਵਾਸੀ ਕਪੂਰ ਪਿੰਡ ਥਾਣਾ ਪਤਾਰਾ ਜਲੰਧਰ ਦੇ ਖਿਲਾਫ ਗੁਰਚਰਨ ਸਿੰਘ ਦੇ ਪੁੱਤਰ ਪਰਮਵੀਰ ਸਿੰਘ (ਜੋ ਕੇ ਹਾਦਸੇ ਦੇ ਸਮੇਂ ਮੌਜੂਦ ਸੀ) ਦੇ ਬਿਆਨਾਂ ’ਤੇ ਧਾਰਾ 79, 337, 338 ਤੇ 427 ਆਈ. ਪੀ. ਸੀ. ਦੇ ਤਹਿਤ 60 ਨੰ. ਐੱਫ਼. ਆਈ. ਆਰ. ਦਰਜ ਕੀਤੀ ਸੀ। ਅੱਜ ਗੁਰਚਰਨ ਸਿੰਘ ਦੀ ਮੌਤ ਹੋਣ ਜਾਣ ’ਤੇ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਧਾਰਾ 304 ਏ ਦਾ ਵਾਧਾ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਹੈੱਡ ਕਾਂਸਟੇਬਲ ਕਰਨ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਵੀਰਵਾਰ ਨੂੰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਹਾਦਸੇ ਉਪਰੰਤ ਪੁਲਸ ਨੇ ਦੋਵੇਂ ਵਾਹਨ ਕਬਜ਼ੇ ਵਿਚ ਲੈ ਲਏ ਸਨ। ਸੁਖਪ੍ਰੀਤ ਸਿੰਘ ਦੀ ਅਜੇ ਗ੍ਰਿਫਤਾਰੀ ਬਾਕੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਰਾਜਾ ਵੜਿੰਗ ਦੀ ਅਗਵਾਈ 'ਚ ਪੰਜਾਬ ਕਾਂਗਰਸ ਦਾ ਹੱਲਾ ਬੋਲ, ਪੁਲਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਐਨਫੋਰਸਮੈਂਟ ਦੇ ਸੁਰੱਖਿਆ ਘੇਰੇ ’ਚ ਏਅਰਪੋਰਟ ਦੇ ਟਰਮੀਨਲ ਪਹੁੰਚੀ ਵੋਲਵੋ ਬੱਸ ਦਾ ‘ਸ਼ਾਨਦਾਰ ਸਵਾਗਤ’
NEXT STORY