ਜਲੰਧਰ (ਵੈੱਬ ਡੈਸਕ, ਸੋਨੂੰ, ਅਮਿਤ ਕੋਹਲੀ)–ਕਸ਼ਯਪ ਨੌਜਵਾਨ ਧਾਰਮਿਕ ਸਭਾ ਮੁਹੱਲਾ ਕਰਾਰ ਖਾਂ ਵੱਲੋਂ 24ਵਾਂ ਕਾਰਗਿਲ ਵਿਜੇ ਦਿਵਸ 26 ਜੁਲਾਈ ਨੂੰ ਜਲ ਵਿਲਾਸ ਪੈਲੇਸ (ਵਰਕਸ਼ਾਪ ਚੌਕ) ਵਿਚ ਕਰਵਾਇਆ ਗਿਆ। ਇਸ ਵਿਚ ਕਾਰਗਿਲ ਜੰਗ ਵਿਚ ਸ਼ਹੀਦ ਹੋਏ ਅਮਰ ਵੀਰ ਜਵਾਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਸਣੇ ਹੋਰ ਵੀ ਕਈ ਮਹਾਨ ਸ਼ਖ਼ਸੀਅਤਾਂ ਪਹੁੰਚੀਆਂ। ਸਮਾਰੋਹ ਵਿਚ ਮੁੱਖ ਮਹਿਮਾਨ ਸ਼੍ਰੀ ਵਿਜੇ ਚੋਪੜਾ ਨੇ ਸਭਾ ਵੱਲੋਂ ਪਿਛਲੇ 24 ਸਾਲਾਂ ਤੋਂ ਲਗਾਤਾਰ ਸ਼ਹੀਦਾਂ ਦੀ ਯਾਦ ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦਿਨ ਹੋਰ ਸ਼ਹਿਰਾਂ ਵਿਚ ਵੀ ਮਨਾਇਆ ਜਾਣਾ ਚਾਹੀਦਾ ਹੈ। ਇਸ ਦੌਰਾਨ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਸਬੰਧੀ ਕਸ਼ਯਪ ਨੌਜਵਾਨ ਧਾਰਮਿਕ ਸਭਾ ਵੱਲੋਂ ਸ਼ਹੀਦਾਂ ਦੇ ਸਨਮਾਨ ਵਿਚ ਬਣਵਾਈ ਗਈ ਟੀ-ਸ਼ਰਟ ਨੂੰ ਸ਼੍ਰੀ ਅਭਿਜੈ ਚੋਪੜਾ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਸਭਾ ਦੇ ਪ੍ਰੈਜ਼ੀਡੈਂਟ ਪਵਨ ਕੁਮਾਰ ਭੋਡੀ ਨੇ ਦੱਸਿਆ ਕਿ ਜਲ ਵਿਲਾਸ ਪੈਲੇਸ ਵਿਚ ਹੋਏ ਪ੍ਰੋਗਰਾਮ ਵਿਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਮਾਣ-ਸਨਮਾਨ ਕੀਤਾ ਗਿਆ।
ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰ ਦਿੱਤੀ, ਸਾਨੂੰ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਉਨ੍ਹਾਂ ਨੇ 2 ਲੱਖ ਦੀ ਗ੍ਰਾਂਟ ਸਭਾ ਨੂੰ ਦੇਣ ਦਾ ਐਲਾਨ ਕੀਤਾ। ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਕਿਹਾ ਕਿ ਜੋ ਕੌਮਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲ ਜਾਂਦੀਆਂ ਹਨ, ਉਹ ਕਦੇ ਵੀ ਜ਼ਿੰਦਾ ਨਹੀਂ ਰਹਿੰਦੀਆਂ। ਅਸੀਂ ਅੱਜ ਜੋ ਕੁਝ ਵੀ ਹਾਂ, ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਹਾਂ। ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਸ਼ਹੀਦਾਂ ਨੂੰ ਯਾਦ ਨਹੀਂ ਕਰਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਬੇਸਹਾਰਿਆਂ ਦੀ ਸੇਵਾ ਕਰ ਰਹੇ ਹਨ।
ਸਭਾ ਦੇ ਪ੍ਰਧਾਨ ਪਵਨ ਕੁਮਾਰ ਭੋਡੀ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਭਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਮਾਜ ਦੀ ਸੇਵਾ ਸ਼੍ਰੀ ਵਿਜੇ ਚੋਪੜਾ ਦੀ ਯੋਗ ਪ੍ਰੇਰਣਾ ਵਿਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦ ਪਰਿਵਾਰਾਂ ਅੱਗੇ ਸਿਰ ਝੁਕਾਉਂਦੇ ਹਾਂ, ਜਿਨ੍ਹਾਂ ਦੇ ਕਾਰਨ ਹੀ ਅੱਜ ਸਾਡਾ ਦੇਸ਼ ਸੁਰੱਖਿਅਤ ਹੈ। ਸਾਨੂੰ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਨਾ ਹੋਵੇਗਾ। ਉਥੇ ਹੀ ਅਵਨੀਸ਼ ਅਰੋੜਾ ਨੇ ਕਿਹਾ ਕਿ ਉਨ੍ਹਾਂ ਸ਼ਹੀਦਾਂ ਨੂੰ ਨਮਨ ਹੈ, ਜਿਨ੍ਹਾਂ ਨੇ ਦੇਸ਼ ਦੀ ਖਾਤਿਰ ਆਪਣਾ ਬਲੀਦਾਨ ਦਿੱਤਾ। ਕੁਣਾਲ ਕਪੂਰ ਨੇ ਸਭਾ ਦਾ ਲੇਖਾ-ਜੋਖਾ ਪੇਸ਼ ਕੀਤਾ। ਮੰਚ ਸੰਚਾਲਨ ਡਾ. ਜਸਵੰਤ ਮਿਨਹਾਸ ਵੱਲੋਂ ਕੀਤਾ ਗਿਆ। ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ‘ਇਹ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਨੀ ਜੋ ਸ਼ਹੀਦ ਹੂਏ ਹੈਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ’ ਆਦਿ ਗੀਤਾਂ ਰਾਹੀਂ ਦੇਸ਼ ਭਗਤੀ ਨਾਲ ਲਬਰੇਜ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ- ਚੰਗੇ ਭਵਿੱਖ ਲਈ ਦੁਬਈ ਗਿਆ ਸੁਲਤਾਨਪੁਰ ਲੋਧੀ ਦਾ ਵਿਅਕਤੀ ਹੋਇਆ ਲਾਪਤਾ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਮੌਕੇ ਬੱਚਿਆਂ ਨੂੰ ਕਾਰਗਿਲ ਦਾ ਸਲੋਗਨ ਲਿਖੇ ਸਕੂਲੀ ਬੈਗ, ਕਾਪੀਆਂ ਅਤੇ ਸਿੱਖਿਆ ਨਾਲ ਜੁੜੀ ਸਮੱਗਰੀ ਦੇਣ ਦੇ ਨਾਲ-ਨਾਲ ਫ਼ੀਸਾਂ ਵੀ ਦਿੱਤੀਆਂ। ਸਭਾ ਵੱਲੋਂ ਕਾਰਗਿਲ ਵਿਜੇ ਦਿਵਸ ’ਤੇ ਬਣਾਈ ਗਈ ਡਾਕੂਮੈਂਟਰੀ ਦਿਖਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਪ੍ਰੋਗਰਾਮ ਵਿਚ ਆਉਣ ਵਾਲੇ ਲੋਕਾਂ ਨੂੰ ਕਾਰਗਿਲ ਵਿਜੇ ਦਿਵਸ ਦੇ ਸਲੋਗਨ ਲਿਖੀ ਟੀ-ਸ਼ਰਟਾਂ ਵੰਡੀਆਂ। ਸਭਾ ਦੇ ਮੈਂਬਰ ਬੀ. ਐੱਨ. ਸ਼ਰਮਾ, ਕ੍ਰਿਸ਼ਨ ਲਾਲ ਭੋਲਾ, ਰਾਜ ਕੁਮਾਰ, ਰਵੀ ਵਰਮਾ, ਆਸ਼ੀਸ਼ ਗੁਪਤਾ, ਅਰੁਣ ਕੁਮਾਰ, ਹੈਪੀ, ਡੇਵਿਡ, ਅਵਿਨਾਸ਼, ਕੇਤਨ ਕੁਮਾਰ, ਮਨੀਸ਼ ਕਸ਼ਯਪ, ਸੁਨੀਲ ਕੁਮਾਰ, ਧੀਰਜ ਅਤੇ ਹੋਰਨਾਂ ਮੈਂਬਰਾਂ ਸਮੇਤ ਮੋਹਤਬਰਾਂ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਤੋਂ ਆਉਣ ਵਾਲੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੇ ਸਨਮਾਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਸਭਾ ਵੱਲੋਂ ਸਾਈਂ ਦਾਸ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਪਟੇਲ ਚੌਕ, ਦੇਵੀ ਸਹਾਏ ਸੀਨੀਅਰ ਸੈਕੰਡਰੀ ਸਕੂਲ ਸੋਢਲ ਰੋਡ, ਸਾਈਂ ਦਾਸ ਏ. ਐੱਸ. ਗਰਲਜ਼ ਹਾਈ ਸਕੂਲ ਵਿਕਰਮਪੁਰਾ, ਦੇਵੀ ਸਹਾਏ ਐੱਸ. ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਇੰਡਸਟਰੀਅਲ ਏਰੀਆ, ਡੀ. ਐੱਸ. ਐੱਸ. ਡੀ. ਪ੍ਰਾਇਮਰੀ ਬ੍ਰਾਂਚ ਸ਼ੀਤਲਾ ਮੰਦਿਰ, ਲੱਭੂ ਰਾਮ ਦੋਆਬਾ ਪ੍ਰਾਇਮਰੀ ਬ੍ਰਾਂਚ ਅੱਡਾ ਹੁਸ਼ਿਆਰਪੁਰ, ਦੇਵਰਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮਿੰਟਗੁਮਰੀ ਗੁਰੂ ਨਾਨਕ ਹਾਇਰ ਸੈਕੰਡਰੀ ਸਕੂਲ, ਮਾਤਾ ਕਲਸਾਂ ਮੈਮੋਰੀਅਲ ਪਬਲਿਕ ਸਕੂਲ ਗੋਪਾਲ ਨਗਰ ਦੇ ਸਕੂਲੀ ਬੱਚਿਆਂ ਨੂੰ 51 ਹਜ਼ਾਰ ਰੁਪਏ ਦੇ ਚੈੱਕ ਅਤੇ ਬੈਗ ਦਿੱਤੇ ਗਏ।
ਇਹ ਵੀ ਪੜ੍ਹੋ- ਕਾਂਗਰਸ ਲਈ ਸੰਕਟ ਦੀ ਘੜੀ! ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਭਾਜਪਾ 'ਚ ਜਾਣ ਲਈ ਲੱਭ ਰਹੇ ਰਾਹ
ਉਥੇ ਹੀ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਜਿਨ੍ਹਾਂ ਵਿਚ ਸ਼ਹੀਦ ਅਵਤਾਰ ਸਿੰਘ ਦੀ ਪਤਨੀ ਕਮਲਜੀਤ ਕੌਰ, ਬੇਟੀ ਸਿਮਰਜੀਤ ਕੌਰ, ਸ਼ਹੀਦ ਭਗਤ ਸਿੰਘ ਦੀ ਪਤਨੀ ਸ਼੍ਰੀਮਤੀ ਗੁਰਮੀਤ ਕੌਰ, ਪੋਤੇ ਸਾਧਕ, ਦੋਹਤੇ ਰੋਹਿਤ ਕੁਮਾਰ, ਸ਼ਹੀਦ ਬਲਕਾਰ ਸਿੰਘ ਦੀ ਪਤਨੀ ਸ਼੍ਰੀਮਤੀ ਨਿਸ਼ਾਨ ਕੌਰ, ਲੜਕੇ ਸੁਰਿੰਦਰ ਸਿੰਘ, ਸ਼ਹੀਦ ਦਲਜੀਤ ਸਿੰਘ ਦੀ ਭਾਬੀ ਸ਼੍ਰੀਮਤੀ ਪਰਮਿੰਦਰ ਕੌਰ, ਭਤੀਜੀ ਪ੍ਰਭਜੋਤ ਕੌਰ, ਸ਼ਹੀਦ ਹਰਬੰਸ ਸਿੰਘ ਦੀ ਪਤਨੀ ਸ਼੍ਰੀਮਤੀ ਹਰਦੇਵ ਕੌਰ, ਸ਼ਹੀਦ ਜਗੀਰ ਸਿੰਘ ਦੇ ਲੜਕੇ ਜਸਵੰਤ ਸਿੰਘ, ਸ਼ਹੀਦ ਕੁਲਵਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ, ਸ਼ਹੀਦ ਲਕਸ਼ਮਣ ਸਿੰਘ ਦੇ ਲੜਕੇ ਬਲਬੀਰ ਸਿੰਘ, ਸ਼ਹੀਦ ਨਿਸ਼ਾਨ ਸਿੰਘ ਦੀ ਨੂੰਹ ਦਲਬੀਰ ਕੌਰ, ਸ਼ਹੀਦ ਪ੍ਰਕਾਸ਼ ਸਿੰਘ ਦੀ ਪਤਨੀ ਸ਼੍ਰੀਮਤੀ ਪਿਆਰ ਕੌਰ, ਲੜਕੇ ਓਂਕਾਰ ਸਿੰਘ, ਸ਼ਹੀਦ ਸੁਰਜੀਤ ਸਿੰਘ ਦੀ ਪਤਨੀ ਸ਼੍ਰੀਮਤੀ ਨਛੱਤਰ ਕੌਰ, ਲੜਕੇ ਸੁਖਵਿੰਦਰ ਸਿੰਘ, ਪੋਤੇ ਪਰਮਜੀਤ ਸਿੰਘ, ਸ਼ਹੀਦ ਤਰਸੇਮ ਸਿੰਘ ਦੇ ਭਰਾ ਜੋਗਿੰਦਰ ਸਿੰਘ, ਸ਼ਹੀਦ ਕੰਵਰਜੀਤ ਸਿੰਘ ਦੇ ਭਰਾ ਸਵਰਨਜੀਤ ਸਿੰਘ, ਸ਼ਹੀਦ ਨਿਸਤੰਦਰਪਾਲ ਸਿੰਘ ਦੇ ਭਰਾ ਰਾਜਿੰਦਰਪਾਲ ਸਿੰਘ, ਭਾਬੀ ਰੰਜਨਾ, ਸ਼ਹੀਦ ਗੁਰਵਿੰਦਰ ਸਿੰਘ ਦੇ ਭਰਾ ਦਵਿੰਦਰ ਸਿੰਘ, ਸ਼ਹੀਦ ਸੁਖਦੇਵ ਰਾਜ ਦੀ ਪਤਨੀ ਸ਼੍ਰੀਮਤੀ ਰਕਸ਼ਾ ਸ਼ਰਮਾ, ਨੂੰਹ ਸੰਗੀਤਾ, ਸ਼ਹੀਦ ਮਹਿੰਦਰਰਾਜ ਦੀ ਮਾਤਾ ਕਮਲ, ਭਾਬੀ ਰਾਜ ਬਾਲਾ, ਸ਼ਹੀਦ ਅਜੀਤ ਸਿੰਘ ਦੇ ਲੜਕੇ ਦਿਲਬਾਗ ਸਿੰਘ, ਨੂੰਹ ਸੁਖਵਿੰਦਰ ਕੌਰ, ਸ਼ਹੀਦ ਬਖਤਾਵਰ ਸਿੰਘ ਦੀ ਪਤਨੀ ਜਸਬੀਰ ਕੌਰ, ਲੜਕੇ ਸੁਖਵਿੰਦਰ ਸਿੰਘ, ਸ਼ਹੀਦ ਦਵਿੰਦਰ ਸਿੰਘ ਦੀ ਪਤਨੀ ਸਤਵਿੰਦਰ ਕੌਰ, ਲੜਕੇ ਜੋਬਨਪ੍ਰੀਤ, ਸ਼ਹੀਦ ਕੇਵਲ ਸਿੰਘ ਦੀ ਪਤਨੀ ਸੁਰਜੀਤ ਕੌਰ, ਲੜਕੇ ਇਕਬਾਲ ਸਿੰਘ, ਸ਼ਹੀਦ ਸਤਨਾਮ ਸਿੰਘ ਦੇ ਭਰਾ ਸੁਰਿੰਦਰ ਸਿੰਘ, ਭਾਬੀ ਬਲਵਿੰਦਰ ਕੌਰ, ਸ਼ਹੀਦ ਸ਼ਰਧਾ ਦਾਸ ਦੀ ਲੜਕੀ ਅੰਜਨੀ, ਸ਼ਹੀਦ ਪਰਮਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ, ਪਤਨੀ ਬਲਵਿੰਦਰ ਕੌਰ, ਸ਼ਹੀਦ ਸਚਿਨ ਖਦੇੜੀਆ ਦੇ ਪਿਤਾ ਸੁਦਰਸ਼ਨ ਖਦੇੜੀਆ, ਭੈਣ ਕੈਪਟਨ ਅੰਜਲੀ ਸੇਖੜੀ ਨੂੰ ਸ਼੍ਰੀ ਵਿਜੇ ਚੋਪੜਾ ਵੱਲੋਂ ਦੋਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼ਹੀਦ ਹੋਏ ਵੀਰ ਜਵਾਨਾਂ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸ਼੍ਰੀ ਵਿਜੇ ਚੋਪੜਾ ਵੱਲੋਂ ਇਕ ਕੈਲੰਡਰ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਵਿਧਾਇਕ ਰਮਨ ਅਰੋੜਾ, ਰਿਟਾ. ਲੈਫਟੀਨੈਂਟ ਕਰਨਲ ਮਨਮੋਹਨ ਸਿੰਘ, ਪੀ. ਕੇ. ਮੋਹਲਾ, ਵਰਿੰਦਰ ਸ਼ਰਮਾ, ਕਿਸ਼ਨ ਲਾਲ ਭੋਲਾ, ਬੀ. ਐੱਨ. ਸ਼ਰਮਾ, ਰਾਜ ਕੁਮਾਰ, ਜੋਗਿੰਦਰਪਾਲ ਸ਼ਰਮਾ, ਰਵੀ ਵਰਮਾ, ਰਮਿਤ ਦੱਤਾ, ਮਨੀਸ਼ ਕੁਮਾਰ, ਅਰੁਣ ਕੁਮਾਰ, ਪ੍ਰਿੰਸ ਅਸ਼ੋਕ ਗਰੋਵਰ, ਵਿਨੋਦ ਅਗਰਵਾਲ, ਪ੍ਰਵੀਨ ਕੋਹਲੀ, ਸੁਨੀਤਾ ਭਾਰਦਵਾਜ, ਸੁਮੇਸ਼ ਆਨੰਦ, ਮੁਕੇਸ਼ ਵਾਲੀਆ, ਸੁਦਰਸ਼ਨ ਮੋਂਗੀਆ, ਅਮਿਤ ਕੁਮਾਰ, ਅਵਿਨਾਸ਼ ਚੰਦਰ, ਹੈਪੀ, ਯਸ਼ਪਾਲ ਗਿੱਲ, ਰਾਜੂ ਗਿੱਲ, ਆਸ਼ੀਸ਼ ਗੁਪਤਾ, ਕੇਤਨ ਕੁਮਾਰ, ਮੱਟੂ ਸ਼ਰਮਾ, ਗਿਰਧਾਰੀ ਲਾਲ, ਅਮਿਤ ਭੰਡਾਰੀ, ਅਨੁਪਮ ਸ਼ਰਮਾ, ਵੰਦਨਾ ਮਹਿਤਾ, ਬੱਬੂ ਸਿਡਾਨਾ, ਸਾਹਿਲ ਸੇਠੀ, ਵਿਜੇ ਸੇਠੀ, ਸੁਰਿੰਦਰ ਚੌਧਰੀ, ਅਸ਼ਵਨੀ ਸ਼ਰਮਾ, ਪ੍ਰਦੀਪ ਛਾਬੜਾ, ਅਸ਼ੋਕ ਕਟਾਰੀਆ, ਅਮਿਤ ਸ਼ਰਮਾ, ਸੁਨੀਲ ਕੁਮਾਰ, ਰਾਜੂ ਕਸ਼ਯਪ, ਵਿਕਰਮ ਸ਼ਰਮਾ, ਅਭੈ ਸ਼ਰਮਾ, ਸੁਰਿੰਦਰ ਕੁਮਾਰ, ਯਸ਼ਪਾਲ, ਦਵਿੰਦਰ ਰੋਨੀ, ਪਾਰੂਲ, ਆਸ਼ੂ ਸਚਦੇਵਾ, ਨਰਿੰਦਰ ਬਜਾਜ, ਮੰਗਾ ਪਹਿਲਵਾਨ, ਧੀਰਜ, ਅਜੇ ਕੁਮਾਰ, ਰਾਕੇਸ਼ ਕੁੰਦਰਾ, ਹੈਪੀ ਕੁੱਕ, ਰੋਸ਼ਨ ਲਾਲਾ, ਪਵਨ ਕੁੱਕ, ਮਨਦੀਪ ਯਾਦਵ ਸੋਨੂੰ, ਨਰਿੰਦਰ ਸ਼ਰਮਾ, ਅਮਰਜੀਤ ਸਿੰਘ, ਜਸਕਿਰਨ ਸਿੰਘ, ਰਵਿੰਦਰ ਖੁਰਾਣਾ, ਕਮਲ ਸਿੰਘ, ਅਰਵਿੰਦ ਜੈਨ, ਜਸਵਿੰਦਰ, ਸੁਰਿੰਦਰ ਕੁਮਾਰ, ਮਨੋਜ, ਵਿਨੋਦ ਸ਼ਰਮਾ ਆਦਿ ਹਾਜ਼ਰ ਸਨ।
ਡਾਕੂਮੈਂਟਰੀ ਵੇਖ ਕੇ ਭਾਵੁਕ ਹੋਏ ਪਰਿਵਾਰਕ ਮੈਂਬਰ
ਇਸ ਦੌਰਾਨ ਸਭਾ ਵੱਲੋਂ ਕਾਰਗਿਲ ਵਿਜੇ ਦਿਵਸ ਦੀ ਡਾਕੂਮੈਂਟਰੀ ਵਿਖਾਈ ਗਈ, ਜਿਸ ਨੂੰ ਵੇਖ ਕੇ ਸਾਰੇ ਸ਼ਹੀਦ ਪਰਿਵਾਰਾਂ ਦੇ ਪਰਿਵਾਕ ਮੈਂਬਰ ਭਾਵੁਕ ਹੋ ਗਏ। ਉਥੇ ਹੀ 1962 ਦੀ ਲੜਾਈ ਵਿਚ ਸ਼ਹੀਦ ਹੋਏ ਹਰਬੰਸ ਸਿੰਘ ਦੀ ਪਤਨੀ ਹਰਦੇਵ ਕੌਰ ਅਤੇ 1965 ਦੀ ਲੜਾਈ ਵਿਚ ਸ਼ਹੀਦ ਹੋਏ ਸ਼ਹੀਦ ਭਗਤ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਿਰਫ ਪੈਨਸ਼ਨ ਹੀ ਮਿਲ ਰਹੀ ਹੈ ਅਤੇ ਕੋਈ ਵੀ ਸਹਾਇਤਾ ਨਹੀਂ ਦਿੱਤੀ ਗਈ। ਸਰਕਾਰ ਨੇ ਜ਼ਮੀਨ ਦੇਣ ਲਈ ਕਿਹਾ ਸੀ, ਜਿਸ ਲਈ 2 ਵਾਰ ਕਾਗਜ਼ ਭਰ ਕੇ ਦਿੱਤੇ ਗਏ ਪਰ ਫਿਰ ਵੀ ਜ਼ਮੀਨ ਨਹੀਂ ਮਿਲੀ ਅਤੇ ਬੇਟੇ ਨੂੰ ਨੌਕਰੀ ਵੀ ਨਹੀਂ ਦਿੱਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਇਕ ਲੈਕਚਰਾਰ ਦੇ ਸਹਾਰੇ ਹੀ ਚੱਲ ਰਿਹੈ ਸ਼ਾਹਕੋਟ ਦਾ ਸਰਕਾਰੀ ਕਾਲਜ, ਸਫ਼ਾਈ ਦਾ ਬੁਰਾ ਹਾਲ
NEXT STORY