ਸ਼ਾਹਕੋਟ (ਅਰਸ਼ਦੀਪ, ਤ੍ਰੇਹਨ) : ‘ਆਪ’ ਦੀ ਸਰਕਾਰ ਆਏ ਦਿਨ ਪੰਜਾਬ ’ਚ ਸਿੱਖਿਆ ਸੁਧਾਰਾਂ ਦਾ ਢੰਡੋਰਾ ਪਿੱਟਦੀ ਰਹਿੰਦੀ ਹੈ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਬੀਤੇ ਸਮੇਂ ’ਚ ਕਾਂਗਰਸ ਦੇ ਕਾਰਜਕਾਲ ਦੌਰਾਨ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਕਰੋੜਾਂ ਰੁਪਏ ਖਰਚ ਕੇ ਸ਼ਾਹਕੋਟ ਵਿਖੇ ਸ. ਦਰਬਾਰਾ ਸਿੰਘ ਸਰਕਾਰੀ ਕਾਲਜ ਦਾ ਨਿਰਮਾਣ ਕੀਤਾ ਗਿਆ ਸੀ ਤਾਂ ਕਿ ਸਿੱਖਿਆ ਦੇ ਖੇਤਰ ’ਚ ਪੱਛੜੇ ਸ਼ਾਹਕੋਟ ਇਲਾਕੇ ਦੇ ਵਿਦਿਆਰਥੀ ਸਸਤੀ ਤੇ ਚੰਗੀ ਉਚ-ਸਿੱਖਿਆ ਹਾਸਲ ਕਰ ਸਕਣ। ਉਸ ਵੇਲੇ ਸਰਕਾਰੀ ਕਾਲਜ ’ਚ ਲੈਕਚਰਾਰ ਅਤੇ ਕਲੈਰੀਕਲ ਤੇ ਹੋਰ ਸਟਾਫ ਜ਼ਰੂਰਤ ਅਨੁਸਾਰ ਪੂਰਾ ਸੀ। ਉਸ ਸਮੇਂ ਕਾਲਜ ’ਚ ਆਰਟਸ, ਕਾਮਰਸ ਤੇ ਹੋਰ ਵੀ ਕਈ ਕੋਰਸ ਸ਼ੁਰੂ ਕਰਨ ਦੀ ਤਜਵੀਜ਼ ਸੀ। ਇਥੋਂ ਤੱਕ ਕਿ ਲੱਖਾਂ ਰੁਪਏ ਖਰਚ ਕੇ ਸਾਇੰਸ ਦੇ ਵਿਦਿਆਰਥੀਆਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਸਾਇੰਸ ਤੇ ਕੰਪਿਊਟਰ ਲੈਬਾਰਟਰੀਆਂ ਵੀ ਬਣਾਈਆਂ ਗਈਆਂ ਸਨ ਤਾਂ ਕਿ ਇੰਜੀਨੀਅਰਿੰਗ ਤੇ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਇੱਥੋਂ ਹੀ ਉੱਚ ਸਿੱਖਿਆ ਹਾਸਲ ਕਰ ਸਕਣ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਲਜ ’ਚ ਇਕ ਕਲਾਸ ਦੀਆਂ 80 ਸੀਟਾਂ ਆਰਟਸ ਤੇ 80 ਸੀਟਾਂ ਕਾਮਰਸ ਦੇ ਵਿਦਿਆਰਥੀਆਂ ਵਾਸਤੇ ਹਨ। ਪਹਿਲਾਂ ਇਸ ਕਾਲਜ ’ਚ ਬੀ.ਏ. (1) ਤੇ ਬੀ.ਏ. (2) ਤੱਕ ਹੀ ਕਲਾਸਾਂ ਸਨ ਤੇ ਇਸ ਸਾਲ ਤੋਂ ਬੀ. ਏ. (3) ਦੀਆਂ ਕਲਾਸਾਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਬੋਤਲ ਸਸਤੀ, ਪੈੱਗ ਮਹਿੰਗਾ, ‘ਬਲਿਊ’ ਰੌਸ਼ਨੀ ਵਾਲਾ ਪੱਬ ਲਾ ਰਿਹਾ ਸਰਕਾਰੀ ਖਜ਼ਾਨੇ ਨੂੰ ਚੂਨਾ
6 ਕਲਾਸਾਂ ਲਈ ਫਿਲਹਾਲ ਇਕ ਹੀ ਲੈਕਚਰਾਰ
ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਸਾਲ ਜਿੱਥੇ ਬੀ. ਏ. ਅਤੇ ਬੀ.ਕਾਮ ਦੇ ਤੀਜੇ ਸਾਲ ਦੀਆਂ ਕਲਾਸਾਂ ਵੀ ਸ਼ੁਰੂ ਹੋਣੀਆਂ ਹਨ ਪਰ ਫਿਲਹਾਲ ਰੈਗੂਲਰ ਲੈਕਚਰਾਰ ਇਕ ਹੀ ਹੈ। ਇਸ ਵੇਲੇ ਇਸ ਕਾਲਜ ’ਚ ਲੈਕਚਰਾਰ ਦੀਆਂ 9 ਪੋਸਟਾਂ ਹਨ, ਜਿਨ੍ਹਾਂ ’ਚੋਂ 8 ਪੋਸਟਾਂ ਖਾਲੀ ਹਨ। ਬੀਤੇ ਸਾਲ ਵੀ ਰੈਗੂਲਰ ਲੈਕਚਰਾਰ ਇਕ ਹੀ ਸੀ, ਜਦ ਕਿ 3 ਲੈਕਚਰਾਰ ਜਲੰਧਰ ਤੋਂ ਹਫ਼ਤੇ ’ਚ 3 ਦਿਨ ਲਈ ਹੀ ਕਾਲਜ ਆਉਂਦੇ ਸਨ। ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਜੇਕਰ ਇਕ ਕਲਾਸ ’ਚ 50 ਵਿਦਿਆਰਥੀ ਵੀ ਹੋਣ ਤਾਂ ਕਿ ਇਕ ਲੈਕਚਰਾਰ 6 ਕਲਾਸਾਂ ਦੇ 300 ਵਿਦਿਆਰਥੀਆਂ ਨੂੰ ਕਿਵੇਂ ਸੰਭਾਲੇਗਾ।
ਇਹ ਵੀ ਪੜ੍ਹੋ : 'ਤੁਹਾਡਾ ਪੁੱਤ ਅਗਵਾ ਕਰ ਲਿਆ ਹੈ', ਸੁਣਦਿਆਂ ਹੀ ਪਿਓ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਫਿਰ...
ਕਲਰਕਾਂ ਦੀਆਂ ਵੀ 2 ਪੋਸਟਾਂ ਖਾਲੀ
ਜਾਣਕਾਰੀ ਅਨੁਸਾਰ ਸ਼ਾਹਕੋਟ ਦੇ ਇਸ ਸਰਕਾਰੀ ਕਾਲਜ ’ਚ ਕਲਰਕਾਂ ਦੀਆਂ ਕੁੱਲ 4 ਪੋਸਟਾਂ ’ਚੋਂ 2 ਪੋਸਟਾਂ ਖਾਲੀ ਪਈਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਕਾਲਜ ’ਚ ਤਾਇਨਾਤ ਇਕ ਕਲਰਕ ਕੋਲੋਂ ਲੈਕਚਰਾਰ ਦਾ ਕੰਮ ਵੀ ਲਿਆ ਜਾਂਦਾ ਹੈ, ਜੋ ਕਿ ਨਿਯਮਾਂ ਦੇ ਉਲਟ ਹੈ। ‘ਜਗ ਬਾਣੀ’ ਦੀ ਟੀਮ ਵੱਲੋਂ ਕਾਲਜ ਦਾ ਦੌਰਾ ਕੀਤਾ ਗਿਆ ਤਾਂ ਕਾਲਜ ਦੀ ਐਂਟਰੀ ’ਤੇ ਹੀ ਪਾਰਕ ਤੇ ਗਰਾਊਂਡ ’ਚ ਕਰੀਬ ਤਿੰਨ-ਤਿੰਨ ਫੁੱਟ ਉੱਚੀ ਬੂਟੀ ਆਉਣ ਵਾਲਿਆਂ ਦਾ ਸਵਾਗਤ ਕਰਦੀ ਹੈ। ਇਸ ਬੂਟੀ ਤੋਂ ਹੀ ਕਾਲਜ ਦੇ ਅੰਦਰ ਸਫ਼ਾਈ ਦਾ ਮੰਦਾ ਹਾਲ ਹੋਣ ਦਾ ਸਬੂਤ ਮਿਲਦਾ ਹੈ। ਪਾਰਕ ਤੇ ਗਰਾਊਂਡ ਦੀ ਸਾਂਭ-ਸੰਭਾਲ ਲਈ ਅਜੇ ਤੱਕ ਕੋਈ ਵੀ ਮਾਲੀ ਨਹੀਂ ਰੱਖਿਆ ਗਿਆ। ਕਾਲਜ ’ਚ ਮੌਜੂਦ ਲੈਕਚਰਾਰ ਚੰਦਰਕਾਂਤਾ ਨੇ ਦੱਸਿਆ ਕਿ ਕਾਲਜ ਦੀ ਗਰਾਊਂਡ ਤੇ ਪਾਰਕ ਦੀ ਸਾਂਭ ਸੰਭਾਲ ਦਾ ਜ਼ਿੰਮਾ ਪੀ. ਡਬਲਿਊ. ਡੀ. ਦੇ ਜ਼ਿਲਾ ਵਿਭਾਗ ਕੋਲ ਹੈ। ਇਸ ਬੂਟੀ ’ਚੋਂ ਕੋਈ ਵੀ ਸੱਪ ਜਾਂ ਜ਼ਹਿਰੀਲਾ ਜੀਵ-ਜੰਤੂ ਵਿਦਿਆਰਥੀਆਂ ਜਾਂ ਕਿਸੇ ਹੋਰ ਦਾ ਵੱਡਾ ਨੁਕਸਾਨ ਕਰ ਸਕਦਾ ਹੈ। ਪੀ ਡਬਲਿਊ ਡੀ ਵਿਭਾਗ ਨੂੰ ਆਪਣੇ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਆਮ ਲੋਕਾਂ ਨੂੰ ਇਹ ਡਰ ਹੈ ਕਿ ਕਿਧਰੇ ਇਹ ਕਾਲਜ ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਨਾ ਹੋ ਜਾਵੇ। ਇਲਾਕਾ ਨਿਵਾਸੀਆਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਹੈ ਕਿ ਉਕਤ ਕਾਲਜ ’ਚ ਵਿਦਿਆਰਥੀਆਂ ਦੀ ਚੰਗੀ ਪੜ੍ਹਾਈ ਲਈ ਲੈਕਚਰਾਰਾਂ ਦੀ ਭਰਤੀ ਕੀਤੀ ਜਾਵੇ ਤਾਂ ਕਿ ਵਿਦਿਆਰਥੀ ਬੇਝਿਜਕ ਹੋ ਕੇ ਇੱਥੇ ਦਾਖਲਾ ਲੈ ਸਕਣ ਤੇ ਆਪਣਾ ਭਵਿੱਖ ਉੱਜਵਲ ਕਰ ਸਕਣ।
ਇਹ ਵੀ ਪੜ੍ਹੋ : ਲੋਕਪਾਲ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ ਇਨਵੈਸਟੀਗੇਸ਼ਨ ਨੇ ਕੀਤੀ ਨਾਜਾਇਜ਼ ਬਿਲਡਿੰਗਾਂ ਦੀ ਜਾਂਚ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਲਈ ਅੱਜ ਵੀ ਜਿਊਂਦਾ ਹੈ ਕਾਰਗਿਲ ’ਚ ਸ਼ਹੀਦ ਹੋਇਆ ਪੁੱਤ, ਕਮਰੇ ਨੂੰ ਸਜਾਇਆ, ਰੋਜ਼ਾਨਾ ਪਰੋਸਦੀ ਹੈ ਖਾਣਾ
NEXT STORY