ਜਲੰਧਰ (ਗੁਲਸ਼ਨ)— ਟਰੇਨ ਦੀ ਟਿਕਟ ਲੈਣ ਲਈ ਹੁਣ ਯਾਤਰੀਆਂ ਨੂੰ ਲੰਬੀਆਂ ਲਾਈਨਾਂ 'ਚ ਨਹੀਂ ਲੱਗਣਾ ਪਵੇਗਾ। ਹੁਣ ਯਾਤਰੀ ਯੂ. ਟੀ. ਐੱਸ. ਮੋਬਾਇਲ ਐਪ ਰਾਹੀਂ ਵੀ ਖੁਦ ਆਪਣੀ ਜਨਰਲ ਰੇਲ ਟਿਕਟ ਬੁਕ ਕਰ ਸਕਣਗੇ। ਰੇਲਵੇ ਦੇ ਸਮਾਰਟ ਕਾਰਡ ਨਾਲ ਟਿਕਟ ਬੁਕ ਕਰਨ 'ਤੇ ਯਾਤਰੀ ਨੂੰ 5 ਫੀਸਦੀ ਦਾ ਬੋਨਸ ਵੀ ਮਿਲੇਗਾ। ਯਾਦ ਰਹੇ ਕਿ ਮੋਬਾਇਲ ਐਪ ਦੇ ਜ਼ਰੀਏ ਟਿਕਟ ਬੁਕ ਕਰਨ ਵਾਲੇ ਯਾਤਰੀ ਨੂੰ ਸਟੇਸ਼ਨ 'ਤੇ ਦਾਖਲ ਹੋਣ ਤੋਂ ਪਹਿਲਾਂ ਕੁਝ ਦੂਰੀ 'ਤੇ ਟਿਕਟ ਬੁਕ ਕਰਨੀ ਹੋਵੇਗੀ। ਸਟੇਸ਼ਨ ਅੰਦਰ ਅਤੇ ਟਰੇਨ ਦੇ ਅੰਦਰ ਟਿਕਟ ਬੁਕ ਨਹੀਂ ਹੋ ਸਕੇਗੀ। ਇਸ ਦਾ ਕਾਰਨ ਹੈ ਕਿ ਯਾਤਰੀ ਇਸ ਐਪ ਦਾ ਗਲਤ ਇਸਤੇਮਾਲ ਨਾ ਕਰੇ ਸਗੋਂ ਟਰੇਨ 'ਚ ਚੜ੍ਹਨ ਤੋਂ ਪਹਿਲਾਂ ਹੀ ਟਿਕਟ ਬੁਕ ਕਰਵਾ ਲਵੇ। ਐਤਵਾਰ ਨੂੰ ਸਿਟੀ ਰੇਲਵੇ ਸਟੇਸ਼ਨ 'ਤੇ ਸੀ. ਐੱਮ. ਆਈ. ਦੀਪਕ ਕੇਪੀ ਜੋਸੇਫ ਦੇ ਹੁਕਮਾਂ 'ਤੇ ਸੀ. ਆਰ. ਐੱਸ. ਬਲਵਿੰਦਰ ਗਿੱਲ ਅਤੇ ਸੀ. ਬੀ. ਐੱਸ. ਅਜੇ ਸਿੱਧੂ ਵੱਲੋਂ ਇਕ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ, ਜਿਸ 'ਚ ਯਾਤਰੀਆਂ ਨੂੰ ਮੋਬਾਇਲ 'ਤੇ ਐਪ ਡਾਊਨਲੋਡ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਦੇ ਲਈ ਸਭ ਤੋਂ ਪਹਿਲਾਂ ਯਾਤਰੀ ਨੂੰ ਪਲੇਅ ਸਟੋਰ 'ਤੇ ਜਾ ਕੇ ਯੂ. ਟੀ. ਐੱਸ. ਆਨ ਮੋਬਾਇਲ ਐਪ ਨੂੰ ਇੰਸਟਾਲ ਕਰਨਾ ਹੋਵੇਗਾ। ਇਸ ਨੂੰ ਲਾਗਇਨ ਕਰਨ ਤੋਂ ਬਾਅਦ ਯਾਤਰੀ ਨੂੰ ਆਪਣਾ ਮੋਬਾਇਲ ਨੰਬਰ ਅਤੇ ਪਾਸਵਰਡ ਪਾਉਣਾ ਹੋਵੇਗਾ। ਪਾਸਵਰਡ ਕਨਫਰਮ ਕਰਨ ਤੋਂ ਬਾਅਦ ਆਪਣੀ ਜਨਮ ਤਰੀਕ ਪਾਉਣੀ ਹੋਵੇਗੀ। ਇਸ ਤੋਂ ਬਾਅਦ ਇਕ ਓ. ਟੀ. ਪੀ. ਆਏਗਾ। ਓ. ਟੀ. ਪੀ. ਸਬਮਿਟ ਕਰਦੇ ਹੀ ਤੁਹਾਡਾ ਅਕਾਊਂਟ ਰਜਿਸਟਰਡ ਹੋ ਜਾਏਗਾ, ਜਿਸ ਤੋਂ ਬਾਅਦ ਆਸਾਨੀ ਨਾਲ ਕੁਝ ਆਪਸ਼ਨ ਸਿਲੈਕਟ ਕਰ ਕੇ ਜਨਰਲ ਟਿਕਟ ਬੁਕ ਕਰ ਸਕੋਗੇ। ਰੇਲਵੇ ਦੇ ਸਮਾਰਟ ਕਾਰਡ ਨੂੰ ਸਟੇਸ਼ਨ ਦੇ ਬੁਕਿੰਗ ਆਫਿਸ ਤੋਂ 100 ਜਾਂ ਇਸ ਤੋਂ ਜ਼ਿਆਦਾ ਰਿਚਾਰਜ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਯਾਤਰੀ ਯੂ. ਪੀ. ਆਈ., ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਜ਼ਰੀਏ ਟਿਕਟ ਬੁਕ ਕਰ ਸਕਦੇ ਹਨ।
ਮੇਅਰ ਦੀ ਨੀਅਤ 'ਚ ਹੈ ਬੇਈਮਾਨੀ, ਫੰਡਾਂ ਦੀ ਕੋਈ ਘਾਟ ਨਹੀਂ : ਐੱਚ. ਐੱਸ. ਵਾਲੀਆ
NEXT STORY