ਗੜ੍ਹਸ਼ੰਕਰ (ਸ਼ੋਰੀ) - ਇਥੋਂ ਦੇ ਪਿੰਡ ਇਬ੍ਰਾਹੀਮਪੁਰ ਵਿਚ ਅੱਜ ਦੋ ਬੱਚੀਆਂ ਦੀ ਮਾਂ ਨੇ ਇਕ ਐੱਨ. ਆਰ. ਆਈ. ਦੇ ਘਰ ਦੇ ਮੂਹਰੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਪੀੜਤਾ ਰਣਜੀਤ ਕੌਰ ਦਾ ਦੋਸ਼ ਸੀ ਕਿ ਉਹ ਪਿਛਲੇ ਚਾਰ ਸਾਲ ਤੋਂ ਪਰਮਜੀਤ ਸਿੰਘ ਅਣਖੀ ਨਾਲ ਪਤੀ ਪਤਨੀ ਵਾਂਗ ਰਹਿ ਰਹੀ ਹੈ ਅਤੇ ਇਸੇ ਵਕਫੇ ਦੌਰਾਨ ਉਸ ਨੇ ਦੋ ਜੁੜਵਾ ਬੇਟੀਆਂ ਨੂੰ ਟੈਸਟ ਟਿਊਬ ਰਾਹੀਂ ਜਨਮ ਦਿੱਤਾ ਜੋ ਕਿ ਪਰਮਜੀਤ ਸਿੰਘ ਅਣਖੀ ਨੂੰ ਤਕਲੀਫ਼ ਦੇ ਰਿਹਾ ਸੀ ਕਿਉਂਕੀ ਉਹ ਲੜਕੇ ਦੀ ਉਮੀਦ ਕਰਦਾ ਸੀ।
ਰਣਜੀਤ ਕੌਰ ਅਨੁਸਾਰ ਪਰਮਜੀਤ ਨੇ ਜਰਮਨ ਵਿੱਚ ਵੀ ਵਿਆਹ ਕਰਵਾਇਆ ਹੋਇਆ ਹੈ, ਉਸ ਦਾ ਉਥੇ ਤਲਾਕ ਹੋ ਚੁੱਕਾ ਹੈ ਅਤੇ ਉਸ ਦੇ ਬੱਚੇ ਵੀ ਹਨ। ਰਣਜੀਤ ਕੌਰ ਅਨੁਸਾਰ ਉਸ ਦੀ ਸੱਸ ਅਤੇ ਪਰਮਜੀਤ ਸਿੰਘ ਅਣਖੀ ਨੇ ਉਸ ਨੂੰ ਪਿਛਲੇ ਸੱਤ ਦਿਨਾਂ ਤੋਂ ਘਰੋਂ ਬਾਹਰ ਕੱਢ ਦਿੱਤਾ ਅਤੇ ਇਸ ਤੋਂ ਪਹਿਲਾਂ ਉਸ ਨਾਲ ਮਾਰਕੁੱਟ ਵੀ ਕੀਤੀ ਸੀ।
ਇਹ ਵੀ ਪੜ੍ਹੋ : ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ
ਰਣਜੀਤ ਕੌਰ ਨੇ ਦੱਸਿਆ ਕਿ ਉਸ ਨੇ ਪੁਲਸ ਅਤੇ ਪ੍ਰਸ਼ਾਸਨ ਅੱਗੇ ਆਪਣੀ ਦਰਖਾਸਤ ਵੀ ਦਿੱਤੀ ਪਰ ਉਸ ਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਜਿਸ ਕਾਰਨ ਅੱਜ ਉਹ ਮਜਬੂਰ ਹੋ ਕੇ ਸੜਕ 'ਤੇ ਬੈਠ ਗਈ ਹੈ। ਉਸਦਾ ਕਹਿਣਾ ਹੈ ਕਿ ਉਸ ਦਾ ਅਤੇ ਦੋਨੋਂ ਬੱਚਿਆਂ ਦਾ ਭਵਿੱਖ ਖ਼ਤਰੇ ਵਿਚ ਹੈ, ਇਸ ਲਈ ਉਸ ਨੂੰ ਇਨਸਾਫ ਦਿੱਤਾ ਜਾਵੇ। ਰਣਜੀਤ ਕੌਰ ਅਨੁਸਾਰ ਉਹ ਉਸੇ ਘਰ ਵਿੱਚ ਰਹਿਣਾ ਚਾਹੁੰਦੀ ਹੈ ਜਿੱਥੇ ਕਿ ਪਿਛਲੇ ਚਾਰ ਸਾਲ ਤੋਂ ਰਹਿ ਰਹੀ ਹੈ। ਰਣਜੀਤ ਕੌਰ ਦੇ ਹੱਕ ਵਿਚ ਕਾਂਗਰਸੀ ਆਗੂ ਸਰਿਤਾ ਸ਼ਰਮਾ ਆਪਣੀਆਂ ਸਾਥਣਾਂ ਸਮੇਤ ਪਹੁੰਚੀ ਅਤੇ ਉਨ੍ਹਾਂ ਨੇ ਮਹਿਲਾ ਕਮਿਸ਼ਨ ਤੋਂ ਮੰਗ ਕੀਤੀ ਕਿ ਉਕਤ ਐੱਨ. ਆਰ. ਆਈ. ਖਿਲਾਫ ਬਣਦੀ ਕਾਰਵਾਈ ਕਰਕੇ ਰਣਜੀਤ ਕੌਰ ਨੂੰ ਇਨਸਾਫ ਦਿੱਤਾ ਜਾਵੇ।
ਇਸ ਸੰਬੰਧੀ ਥਾਣਾ ਗੜ੍ਹਸ਼ੰਕਰ ਤੋਂ ਡਿਊਟੀ ਅਫਸਰ ਕੈਲਾਸ਼ ਚੰਦਰ ਜੋ ਕਿ ਮੌਕੇ 'ਤੇ ਪਹੁੰਚੇ ਸਨ ਨੇ ਦੱਸਿਆ ਕਿ ਰਣਜੀਤ ਕੌਰ ਅਤੇ ਪਰਮਜੀਤ ਸਿੰਘ ਅਣਖੀ ਦਰਮਿਆਨ 27 ਸਤੰਬਰ ਨੂੰ ਝਗੜਾ ਹੋਇਆ ਸੀ ਅਤੇ ਰਣਜੀਤ ਕੋਰ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਈ ਸੀ, ਦੋਨਾਂ ਧਿਰਾਂ ਐੱਸ ਐੱਸ ਪੀ ਹੁਸ਼ਿਆਰਪੁਰ ਸੁਣਵਾਈ ਲਈ ਪਹੁੰਚੀਆਂ ਸਨ ਜਿਸ ਦੌਰਾਨ ਦੋਨਾਂ ਧਿਰਾਂ ਵਿੱਚ ਰਾਜ਼ੀਨਾਮਾ ਹੋਣਾ ਤੈਅ ਹੋਇਆ ਸੀ ਪਰ ਰਣਜੀਤ ਕੌਰ ਵੱਲੋਂ ਇਸ ਸੰਬੰਧੀ ਲਿਖਤ ਕਰਨ ਲਈ ਪੁਲਸ ਸਟੇਸ਼ਨ ਗੜ੍ਹਸ਼ੰਕਰ ਜਾਂ ਕਚਹਿਰੀਆਂ ਵਿਚ ਕੋਈ ਨਹੀਂ ਪਹੁੰਚਿਆ।
ਇਹ ਵੀ ਪੜ੍ਹੋ : ਸਿੱਧੂ ਦੇ ਅਸਤੀਫ਼ੇ ’ਤੇ ਸਸਪੈਂਸ ਬਰਕਰਾਰ, ਹਰੀਸ਼ ਚੌਧਰੀ ਬੋਲੇ-ਹਾਈਕਮਾਨ ਲਵੇਗਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
23ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 3 ਨੂੰ
NEXT STORY