ਕਪੂਰਥਲਾ, (ਮਹਾਜਨ)- ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ ’ਤੇ ਸਥਿਤ ਪਿੰਡ ਬਰਿੰਦਪੁਰ ਨੇੜੇ ਮੋਟਰਸਾਈਕਲ ’ਤੇ ਡਿਊਟੀ ’ਤੇ ਜਾ ਰਹੇ ਰੇਡਿਕਾ ਕਰਮਚਾਰੀ ਦੀ ਅਵਾਰਾ ਪਸ਼ੂ ਨਾਲ ਟੱਕਰ ਹੋਣ ਨਾਲ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਆਰ.ਸੀ.ਐੱਫ. ਕਪੂਰਥਲਾ ’ਚ ਬਤੌਰ ਟੈਕਨੀਸ਼ਨ ਦਾ ਕੰਮ ਕਰਦਾ ਸੀ ਤੇ ਉਹ ਜਲੰਧਰ ’ਚ ਪਰਿਵਾਰ ਸਮੇਤ ਰਹਿੰਦਾ ਸੀ। ਸ਼ੁੱਕਰਵਾਰ ਨੂੰ ਸਵੇਰੇ 4:15 ਵਜੇ ਕਰੀਬ ਉਹ ਆਪਣੇ ਮੋਟਰਸਾਈਕਲ ’ਤੇ ਆਰ.ਸੀ.ਐੱਫ ’ਚ ਡਿਊਟੀ ’ਤੇ ਆ ਰਿਹਾ ਸੀ। ਜਦੋਂ ਉਹ ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ ’ਤੇ ਪਿੰਡ ਬਰਿੰਦਪੁਰ ਦੇ ਨਜ਼ਦੀਕ ਰਿਲਾਇੰਸ ਪੈਟਰੋਲ ਪੰਪ ਪਹੁੰਚਿਆਂ ਤਾਂ ਅਚਾਨਕ ਉਸਦੇ ਮੋਟਰਸਾਈਕਲ ਅੱਗੇ ਇਕ ਅਵਾਰਾ ਪਸ਼ੂ ਆ ਜਾਣ ਨਾਲ ਮੋਟਰਸਾਈਕਲ ਦਾ ਸੰਤੁਲਨ ਵਿਗਡ਼ ਗਿਆ ਤੇ ਮੋਟਰਸਾਈਕਲ ਦੁਰਘਟਨਾਗ੍ਰਸਤ ਹੋ ਗਿਆ, ਜਿਸ ਨਾਲ ਕਮਲਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਅਵਾਰਾ ਪਸ਼ੂ ਵੀ ਮੌਕੇ ’ਤੇ ਦਮ ਤੌਡ਼ ਗਿਆ। ਘਟਨਾ ਮੌਕੇ ਰਾਹਗੀਰਾਂ ਤੇ ਆਸ ਪਾਸ ਦੇ ਲੋਕਾਂ ਨੇ ਕਮਲਜੀਤ ਸਿੰਘ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਕਮਲਜੀਤ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਸੀ।
ਧਾਰਮਕ ਅਸਥਾਨ ਦੀ ਗੋਲਕ ਤੋਡ਼ ਕੇ ਚਡ਼੍ਹਾਵਾ ਚੋਰੀ
NEXT STORY