ਜਲੰਧਰ (ਮਹੇਸ਼)- ਪੀ. ਏ. ਪੀ. ਚੌਂਕ ਵੱਲ ਆਪਣੇ ਘਰ ਤੋਂ ਆ ਰਹੇ 39 ਸਾਲਾ ਮੋਟਰਸਾਈਕਲ ਸਵਾਰ ਦੀ ਚੁਗਿੱਟੀ ਫਲਾਈਓਵਰ ’ਤੇ ਟਰੱਕ ਦੀ ਟੱਕਰ ਨਾਲ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਜਵਾਨ, ਰਾਮਾ ਮੰਡੀ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਹਾਦਸੇ ਤੋਂ ਬਾਅਦ ਚੁਗਿੱਟੀ ਫਲਾਈਓਵਰ ’ਤੇ ਥੋੜ੍ਹੇ ਸਮੇਂ ਲਈ ਜਾਮ ਵੀ ਲੱਗ ਗਿਆ, ਜਿਸ ਨੂੰ ਟ੍ਰੈਫਿਕ ਪੁਲਸ ਦੇ ਯਤਨਾਂ ਨਾਲ ਖੁੱਲ੍ਹਵਾਇਆ ਗਿਆ। ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਸਰਵਣ ਕੁਮਾਰ ਵਾਸੀ ਸੈਨਿਕ ਵਿਹਾਰ ਕਾਲੋਨੀ, ਪਿੰਡ ਖੁਸਰੋਪੁਰ, ਸਦਰ ਜਮਸ਼ੇਰ ਥਾਣਾ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮ੍ਰਿਤਕ ਨੂੰ ਟੱਕਰ ਮਾਰਨ ਵਾਲੇ ਟਰੱਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਖੇਤਾਂ 'ਚ ਸਰਪੰਚ ’ਤੇ ਤਾੜ-ਤਾੜ ਚੱਲੀਆਂ ਗੋਲ਼ੀਆਂ
ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਹਾਦਸੇ ਦਾ ਕਾਰਨ ਬਣਨ ਵਾਲਾ ਟਰੱਕ ਢਿੱਲਵਾਂ ਨੇੜੇ ਵੇਖਿਆ ਗਿਆ ਹੈ ਪਰ ਇਸ ਦੇ ਡਰਾਈਵਰ ਅਤੇ ਨੰਬਰ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਅਣਪਛਾਤੇ ਟਰੱਕ ਡਰਾਈਵਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਮ੍ਰਿਤਕ ਰਾਕੇਸ਼ ਕੁਮਾਰ ਦਾ ਪੋਸਟਮਾਰਟਮ ਸ਼ਨੀਵਾਰ ਸਵੇਰੇ ਕਰਵਾਏਗੀ। ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਮੌਕੇ ’ਤੇ ਇਕ ਟਰਾਲਾ ਡਰਾਈਵਰ ਨੂੰ ਕਾਬੂ ਕੀਤਾ ਹੈ ਪਰ ਇਸ ਦੇ ਡਰਾਈਵਰ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੂੰ ਕਿਸੇ ਹੋਰ ਟਰੱਕ ਨੇ ਟੱਕਰ ਮਾਰੀ ਹੈ ਅਤੇ ਰਾਕੇਸ਼ ਕੁਮਾਰ ਦੀਆਂ ਦੋਵੇਂ ਲੱਤਾਂ ਉਸ ਟਰੱਕ ਹੇਠਾਂ ਆਉਣ ਨਾਲ ਪੂਰੀ ਤਰ੍ਹਾਂ ਨਾਲ ਕੁਚਲੀਆਂ ਗਈਆਂ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਹੋਏ NRI ਤੇ ਕੇਅਰ ਟੇਕਰ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆ ਗਿਆ ਪੂਰਾ ਸੱਚ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਖੇਤਾਂ 'ਚ ਸਰਪੰਚ ’ਤੇ ਤਾੜ-ਤਾੜ ਚੱਲੀਆਂ ਗੋਲ਼ੀਆਂ
NEXT STORY