ਜਲੰਧਰ (ਪੁਨੀਤ) : ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ, ਪਾਣੀ ਦੇ ਬਿੱਲ ਅਤੇ ਹੋਰ ਬਕਾਇਆਂ ਸਬੰਧੀ ਰਿਕਵਰੀ ਨੂੰ ਲੈ ਕੇ ਗੰਭੀਰਤਾ ਦਿਖਾਈ ਜਾ ਰਹੀ ਹੈ ਤਾਂ ਕਿ ਪੈਂਡਿੰਗ ਵਸੂਲੀ ਸਬੰਧੀ ਕੁਲੈਕਸ਼ਨ ਨੂੰ ਵਧਾਇਆ ਜਾ ਸਕੇ। ਇਸੇ ਕੜੀ ਤਹਿਤ ਅੱਜ ਵਾਟਰ ਸਪਲਾਈ ਅਤੇ ਪ੍ਰਾਪਰਟੀ ਟੈਕਸ ਦੀਆਂ ਟੀਮਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਇਮਾਰਤਾਂ ਵਿਚ ਸ਼ਾਮਲ ਹੋਟਲ, ਹਸਪਤਾਲ, ਮਲਟੀਪਲੈਕਸ ਅਤੇ ਕਮਰਸ਼ੀਅਲ ਇਮਾਰਤਾਂ ਦਾ ਸਰਵੇਖਣ ਕਰਦੇ ਹੋਏ ਨੋਟਿਸ ਜਾਰੀ ਕੀਤੇ ਗਏ। ਨਿਗਮ ਦੇ ਮੁੱਖ ਸਕੱਤਰ ਵਿਕ੍ਰਾਂਤ ਵਰਮਾ ਦੀ ਅਗਵਾਈ ਵਿਚ ਵਸੂਲੀ ਨੂੰ ਲੈ ਕੇ ਤੇਜ਼ ਕੀਤੀ ਗਈ ਮੁਹਿੰਮ ਤਹਿਤ ਅੱਜ ਬੀ.ਐੱਮ.ਸੀ. ਰੋਡ ਸਥਿਤ ਸ਼ਾਪਿੰਗ ਮਾਲ, ਵਾਸਲ ਟਾਵਰ, ਫਾਰਚਿਊਨ ਹੋਟਲ, ਓਲਡ ਪਾਸਪੋਰਟ ਦਫਤਰ, ਰੂਬੀ ਹਸਪਤਾਲ ਸਮੇਤ ਕਈ ਬਿਲਡਿੰਗਾਂ ਨੂੰ ਆਨ ਦਿ ਸਪਾਟ ਨੋਟਿਸ ਜਾਰੀ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ, 1 ਨਵੰਬਰ ਤੋਂ ਲਾਗੂ ਹੋਵੇਗੀ ਨਵੀਂ Timing
ਅੱਜ ਹੋਈ ਕਾਰਵਾਈ ਦੌਰਾਨ ਪ੍ਰਾਪਰਟੀ ਟੈਕਸ ਸੁਪਰਿੰਟੈਂਡੈਂਟ ਭੁਪਿੰਦਰ ਸਿੰਘ ਬੜਿੰਗ, ਵਾਟਰ ਸਪਲਾਈ ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ ਵਾਲੀਆ, ਅਸ਼ਵਨੀ ਗਿੱਲ, ਇੰਸ. ਸਵਰਨ ਸਿੰਘ ਸਮੇਤ ਕਈ ਨਿਗਮ ਅਧਿਕਾਰੀ ਹਾਜ਼ਰ ਰਹੇ। ਉਕਤ ਟੀਮਾਂ ਦੀ ਅਗਵਾਈ ਕਰ ਰਹੇ ਵਿਕ੍ਰਾਂਤ ਵਰਮਾ ਵੱਲੋਂ ਕਈ ਇਮਾਰਤਾਂ ਦੇ ਕੁਝ ਹਿੱਸਿਆਂ ’ਤੇ ਸਵਾਲੀਆ ਨਿਸ਼ਾਨ ਲਾਏ ਗਏ ਹਨ। ਨਿਗਮ ਵੱਲੋਂ ਜਿਹੜੀਆਂ ਇਮਾਰਤਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਮਾਰਤ ਸਬੰਧੀ ਪੂਰੀ ਜਾਣਕਾਰੀ ਨਿਗਮ ਦਫਤਰ ਵਿਚ ਜਮ੍ਹਾ ਕਰਵਾਉਣ।
ਪਾਰਕਿੰਗ ਦੱਸ ਕੇ ਅਪਰੂਵਲ ਲਈ, ਬਾਅਦ ’ਚ ਚੜ੍ਹਾ ਦਿੱਤੀ ਕਿਰਾਏ ’ਤੇ
ਉੱਥੇ ਹੀ, ਕਈ ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਵੱਲੋਂ ਨਿਗਮ ਕੋਲੋਂ ਨਕਸ਼ਾ ਪਾਸ ਕਰਵਾਉਣ ਸਮੇਂ ਨਿਯਮਾਂ ਦੇ ਮੁਤਾਬਕ ਪਾਰਕਿੰਗ ਏਰੀਆ ਛੱਡਿਆ ਗਿਆ ਅਤੇ ਬਾਅਦ ਵਿਚ ਉਸਦੀ ਵਰਤੋਂ ਦੂਜੇ ਕੰਮਾਂ ਲਈ ਸ਼ੁਰੂ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਪਾਸ਼ ਇਲਾਕਿਆਂ ਵਿਚ ਕਈ ਅਜਿਹੀਆਂ ਇਮਾਰਤਾਂ ਹਨ, ਜਿਨ੍ਹਾਂ ਨੇ ਪਾਰਕਿੰਗ ਏਰੀਆ ਨੂੰ ਦੁਕਾਨ ਵਿੱਚ ਤਬਦੀਲ ਕਰ ਕੇ 50 ਹਜ਼ਾਰ ਪ੍ਰਤੀ ਮਹੀਨਾ ਕਿਰਾਏ ’ਤੇ ਚੜ੍ਹਾ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਪੁਲਸ ਤੇ ਗੈਂਗਸਟਰਾਂ 'ਚ ਮੁਕਾਬਲਾ, ਨਾਮੀ ਗੈਂਗਸਟਰ ਦਾ ਕਰ 'ਤਾ ਐਨਕਾਊਂਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੀ. ਐੱਸ. ਟੀ. ਦੇ ਮੋਬਾਇਲ ਵਿੰਗ ਨੇ ਰੇਲਵੇ ਸਟੇਸ਼ਨ ’ਤੇ ਕੀਤੀ ਛਾਪੇਮਾਰੀ, ਟਰੇਨ ’ਚੋਂ ਪਾਰਸਲ ਉਤਾਰੇ
NEXT STORY