ਹੁਸ਼ਿਆਰਪੁਰ (ਜੈਨ)- ਪਿਛਲੇ ਦਿਨੀਂ ਹਰਿਆਣਾ ਸੂਬੇ ਦੇ ਨੂਹ ਇਲਾਕੇ ’ਚ ਬੱਸ ਨੂੰ ਅੱਗ ਲੱਗਣ ਨਾਲ ਮਾਰੇ ਗਏ ਹੁਸ਼ਿਆਰਪੁਰ ਦੇ 5 ਸ਼ਰਧਾਲੂਆਂ ਦੇ ਸੋਗ ਵਜੋਂ ਅੱਜ ਸ਼ਹਿਰ 2 ਘੰਟੇ ਲਈ ਬੰਦ ਰੱਖਿਆ ਗਿਆ। ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਕਪੂਰ ਦੇ ਸੱਦੇ ’ਤੇ ਵੱਖ-ਵੱਖ ਵਪਾਰਕ ਜਥੇਬੰਦੀਆਂ ਨਾਲ ਸਬੰਧਤ ਸ਼ਹਿਰ ਦੀਆਂ ਜ਼ਿਆਦਾਤਰ ਦੁਕਾਨਾਂ ਸਵੇਰੇ 9 ਤੋਂ 11 ਵਜੇ ਤੱਕ ਬੰਦ ਰਹੀਆਂ। ਇਸ ਦੌਰਾਨ ਕੋਈ ਕਾਰੋਬਾਰ ਨਹੀਂ ਹੋਇਆ।
ਕਰੀਬ 11 ਵਜੇ ਰਾਮਲੀਲਾ ਮੈਦਾਨ ਸਥਿਤ ਵੱਡੇ ਹਨੂੰਮਾਨ ਮੰਦਰ ਵਿਚ ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਕਪੂਰ ਦੀ ਅਗਵਾਈ ਹੇਠ ਸੋਗ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਚੇਅਰਮੈਨ ਚੰਦਰਮੋਹਨ ਅਗਰਵਾਲ, ਜਨਰਲ ਸਕੱਤਰ ਰਾਕੇਸ਼ ਭਾਰਦਵਾਜ ਤੋਂ ਇਲਾਵਾ ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਅਹੁਦੇਦਾਰਾਂ ਵਿਜੇਸ਼ ਚੰਦਰ ਗੁਪਤਾ, ਜਸਦੀਪ ਸਿੰਘ ਪਾਹਵਾ, ਵਿਕਾਸ ਸੂਦ, ਰਜਿੰਦਰਾ ਜੈਨ, ਗੁਰਚਰਨ ਸਿੰਘ ਗੁਲਾਟੀ, ਬਰਜਿੰਦਰਜੀਤ ਸਿੰਘ, ਪ੍ਰੇਮ ਸੈਣੀ, ਦੀਪਕ ਮਹਿੰਦੀਰੱਤਾ, ਪ੍ਰੇਮ ਕੁਮਾਰ ਸ਼ਰਮਾ, ਡਾ. ਵਿਨੋਦ ਕੁਮਾਰ, ਰਜਿੰਦਰਾ ਮਲਹੋਤਰਾ, ਵਿਜੇ ਕੁਮਾਰ, ਮੋਹਨ ਲਾਲ ਢੀਂਗਰਾ, ਅਸ਼ੋਕ ਮਹਾਵੀਰ, ਰਾਜਨ ਗੁਪਤਾ ਮਿੰਟੂ, ਰਜਨੀਸ਼ ਟੰਡਨ, ਰਾਜੀਵ ਮਹਾਜਨ, ਸੁਸ਼ੀਲ ਪਡਿਆਲ, ਦੀਪਕ ਨਰੂਲਾ, ਰੋਹਿਤ ਪ੍ਰਭਾਕਰ, ਅਮਨਦੀਪ ਸੱਗੀ, ਸੁਨੀਲ ਵਰਮਾ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 2 ਮਿੰਟ ਦਾ ਮੌਨ ਧਾਰਨ ਕਰ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ 'ਚ 'ਆਪ' ਆਗੂ ਮਹਿੰਦਰ ਜੀਤ ਸਿੰਘ ਦੀ ਮੌਤ
ਇਸ ਮੌਕੇ ਗੋਪੀ ਚੰਦ ਕਪੂਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਮੰਗ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਬਹਾਦਰੀ ਲਈ ਗੌਤਮ ਸ਼ਰਮਾ ਨੂੰ ਮਰਨ ਉਪਰੰਤ ਬਹਾਦਰੀ ਦਾ ਸਰਵਉੱਚ ਪੁਰਸਕਾਰ ਵੀ ਦਿੱਤਾ ਜਾਏ। ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਸਿਫ਼ਾਰਿਸ਼ ਕਰੇ।
ਇਹ ਵੀ ਪੜ੍ਹੋ- ਸ਼ਰਮਨਾਕ! ਕੜਾਕੇ ਦੀ ਧੁੱਪ 'ਚ ਫੈਕਟਰੀ ਦੀ ਕੰਧ 'ਤੇ ਛੱਡ ਗਏ ਨਵਜੰਮੀ ਬੱਚੀ, ਹਾਲਤ ਵੇਖ ਹਰ ਕੋਈ ਹੋਇਆ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਕੀਰਤਪੁਰ ਸਾਹਿਬ ਦੇ ਵਿਕਾਸ ਲਈ ਸਪੈਸ਼ਲ ਯੋਜਨਾ ਤਿਆਰ ਕੀਤੀ ਜਾਵੇਗੀ :ਹਰਜੋਤ ਸਿੰਘ ਬੈਂਸ
NEXT STORY