ਕਪੂਰਥਲਾ (ਸੇਖੜੀ)— ਨਗਰਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਬਾਡੀ ਦੇ ਕਰਮਚਾਰੀਆਂ ਦੀਆਂ ਸਾਲਾਂ ਤੋਂ ਪੈਂਡਿੰਗ ਪਈਆਂ ਮੰਗਾਂ ਸਬੰਧੀ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਮੀਟਿੰਗ ਪੰਜਾਬ ਦੇ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਦੀ ਦੇਖ-ਰੇਖ ਹੇਠ ਸੂਬੇ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੋਈ, ਜਿਸ 'ਚ ਲੋਕਲ ਬਾਡੀਜ਼ ਦੇ ਸੈਕਟਰੀ ਬਿਨੂ ਪ੍ਰਸਾਦ ਅਤੇ ਡਾਇਰੈਕਟਰ ਕਰਨੇਸ਼ ਸ਼ਰਮਾ ਵੀ ਸ਼ਾਮਲ ਹੋਏ।
ਇਸ ਦੌਰਾਨ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਦਾਰੀ ਲਾਲ ਸ਼ਰਮਾ ਅਤੇ ਹੋਰਨਾਂ ਆਗੂਆਂ ਵੱਲੋਂ ਦੱਸੀਆਂ ਗਈਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਸਕੱਤਰ ਬਿਨੂ ਪ੍ਰਸਾਦ ਨੂੰ ਇਨ੍ਹਾਂ ਮੰਗਾਂ 'ਤੇ ਤੁਰੰਤ ਅਮਲ ਕਰਵਾਉਣ ਲਈ ਕਿਹਾ। ਇਸ ਸਬੰਧ 'ਚ ਕਪੂਰਥਲਾ ਤੋਂ ਪੰਜਾਬ ਪ੍ਰਧਾਨ ਸਰਦਾਰੀ ਲਾਲ ਸ਼ਰਮਾ, ਕਪੂਰਥਲਾ ਪ੍ਰਧਾਨ ਗੋਪਾਲ ਥਾਪਰ, ਬਿਕਰਮ ਘਈ, ਹੁਸ਼ਿਆਰਪੁਰ ਤੋਂ ਕੁਲਵੰਤ ਸੈਣੀ, ਫਰੀਦਕੋਟ ਤੋਂ ਕੁਲਦੀਪ ਸ਼ਰਮਾ, ਕੋਟਕਪੂਰੇ ਤੋਂ ਪ੍ਰਕਾਸ਼ ਚੰਦ, ਰਾਜਪੁਰੇ ਤੋਂ ਹੰਸਰਾਜ, ਖਰੜ ਤੋਂ ਭਾਗਵਤ ਸਿੰਘ ਅਤੇ ਮਹੇਸ਼ ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨੂੰ ਨੋਟੀਫਿਕੇਸ਼ਨ ਰਾਹੀਂ ਤੁਰੰਤ ਅਸਲੀ ਰੂਪ ਦਿੱਤਾ ਜਾਵੇ।
ਸਰਦਾਰੀ ਲਾਲ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਦੋਬਾਰਾ ਪੈਨਸ਼ਨ ਸਕੀਮ ਦੀ ਆਪਸ਼ਨ ਦਾ ਮਿਲਣਾ, ਵਾਟਰ ਸਪਲਾਈ ਅਤੇ ਸੀਵਰੇਜ ਦੀ ਫ੍ਰੀ ਸੇਵਾ, ਠੇਕੇਦਾਰੀ ਸਿਸਟਮ ਦੀ ਸਮਾਪਤੀ, ਬੀਟਾਂ ਅਨੁਸਾਰ ਸਫਾਈ ਸੇਵਾ ਦੀ ਗਿਣਤੀ 'ਚ ਵਾਧਾ, ਸਮੇਂ-ਸਿਰ ਤਨਖਾਹ ਆਦਿ ਦੀਆਂ ਮੰਗਾਂ ਰੱਖੀਆਂ ਗਈਆਂ। ਸਿੱਧੂ ਨੇ ਸੰਗਠਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਲਾਗੂ ਕਰਵਾਇਆ ਜਾਵੇਗਾ।
ਪਟਿਆਲਾ ਤੇ ਮਾਨਸਾ 'ਚ ਹੋਏ ਲਾਠੀਚਾਰਜ ਖਿਲਾਫ ਅਧਿਆਪਕਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ
NEXT STORY