ਸੁਲਤਾਨਪੁਰ ਲੋਧੀ ,(ਸੋਢੀ ): ਸੁਲਤਾਨਪੁਰ ਲੋਧੀ ਦੇ ਐਮ ਐਲ ਏ ਨਵਤੇਜ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਲਤਾਨਪੁਰ ਲੋਧੀ ਲਈ ਐਲਾਨ ਕੀਤੇ ਸੁਪਰ ਸ਼ਪੈਸ਼ਲਿਟੀ ਹਸਪਤਾਲ ਦੀ ਸ਼ੁਰੂ ਕੀਤੀ ਗਈ ਇਮਾਰਤ ਦਾ ਜਾਇਜਾ ਲਿਆ ਤੇ ਕਿਹਾ ਕਿ ਇਹ ਨਵਾਂ ਸੁਪਰ ਸ਼ਪੈਸ਼ਲਿਟੀ ਹਸਪਤਾਲ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਚਾਲੂ ਕੀਤਾ ਜਾਵੇਗਾ । ਉਨ੍ਹਾਂ ਦਾਅਵਾ ਕੀਤਾ ਕਿ 15 ਅਕਤੂਬਰ ਤੱਕ ਇਸ ਹਸਪਤਾਲ ਦੀ ਇਮਾਰਤ ਤਿਆਰ ਹੋ ਜਾਵੇਗੀ ਤੇ ਇਸ ਨਵੀ ਟੈਕਨਾਲੋਜੀ ਦੇ ਤਿਆਰ ਹੋ ਰਹੇ ਹਸਪਤਾਲ ਵਿੱਚ 25 ਬੈਡ ਦਾ ਆਈ ਸੀ ਯੂ ਟਰੋਮਾ ਸੈਂਟਰ ਬਣਾਇਆ ਜਾਵੇਗਾ । 4 ਬੈਡ ਵੈਟੀਲੇਟਰ ਵਾਲੇ ਤਿਆਰ ਕੀਤੇ ਜਾਣਗੇ । ਉਨ੍ਹਾਂ ਮੁੱਖ ਮੰਤਰੀ ਪੰਜਾਬ ਦਾ ਸੁਲਤਾਨਪੁਰ ਲੋਧੀ ਨੂੰ ਇਹ ਤੋਹਫਾ ਦੇਣ ਦਾ ਧੰਨਵਾਦ ਕੀਤਾ । ਇਸ ਸਮੇ ਉਨ੍ਹਾਂ ਨਾਲ ਰਵਿੰਦਰ ਰਵੀ ਪੀ ਏ , ਐਸ ਐਮ ਓ ਅਨਿਲ ਮਨਚੰਦਾ , ਪ੍ਰਧਾਨ ਅਸ਼ੋਕ ਮੋਗਲਾ ਤੇ ਹੋਰਨਾਂ ਸ਼ਿਰਕਤ ਕੀਤੀ ।
ਹੁਣ ਰਾਤ 10 ਵਜੇ ਤਕ ਚੱਲਣਗੇ ਡੀ. ਜੇ., ਰੈਸਟੋਰੈਂਟ-ਬਾਰ ਵੀ ਹੋਣਗੇ 12 ਵਜੇ ਤਕ ਬੰਦ
NEXT STORY