ਗੜ੍ਹਸ਼ੰਕਰ- ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵੱਲੋਂ ਬੀਤੇ ਦਿਨੀਂ ਆਪਣੇ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਪਿੰਡ-ਪਿੰਡ ਜਾ ਕੇ ਵਿਦੇਸ਼ੀ ਅੱਤਵਾਦੀ ਗੁਰਪਤਵੰਤ ਪੰਨੂ ਦੇ ਪੁਤਲੇ ਫੂਕਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਡਾ. ਅੰਬੇਡਕਰ ਦੇ ਬੁੱਤਾਂ ਨਾਲ ਪਿਛਲੇ ਕੁਝ ਸਮੇਂ ਵਿਚ ਪੰਜਾਬ ਵਿਚ ਜਗ੍ਹਾ-ਜਗ੍ਹਾ ਹੋਈ ਭੰਨਤੋੜ ਦੀ ਕੋਸ਼ਿਸ਼ ਅਮਰੀਕਾ ਵਿਚ ਬੈਠੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਕਰਵਾਈ ਗਈ ਸੀ ਅਤੇ ਇਨ੍ਹਾਂ ਘਟਨਾਵਾਂ ਦਾ ਵਿਰੋਧ ਕਰਨ ਲਈ ਹੀ ਭਾਜਪਾ ਆਗੂ ਵੱਲੋਂ ਇਹ ਐਲਾਨ ਕੀਤਾ ਗਿਆ ਸੀ।
ਨਿਮਿਸ਼ਾ ਮਹਿਤਾ ਅਤੇ ਉਸ ਦੇ ਸਾਥੀ ਹੁਣ ਤੱਕ ਅੱਧਾ ਦਰਜਨ ਦੇ ਕਰੀਬ ਪਿੰਡਾਂ ਵਿਚ ਡਾ. ਅੰਬੇਡਕਰ ਦੀ ਬੇਅਦਬੀ ਦੇ ਵਿਰੋਧ ਦੇ ਮੁਜ਼ਾਹਰੇ ਕਰ ਚੁੱਕੇ ਹਨ, ਜਿਨ੍ਹਾਂ ਵਿਚ ਪਿੰਡ ਥਾਣਾ ਸਤਨੌਰ, ਰਾਮਪੁਰ, ਬਿਲੜੋ, ਖਾਨਪੁਰ ਆਦਿ ਸ਼ਾਮਲ ਹਨ। ਪਿੰਡ ਰਾਮਪੁਰ ਬਿਲੜੋ ਵਿਚ ਮੁਜ਼ਾਹਰੇ ਲਈ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਨ੍ਹਾਂ ਹਾਦਸਿਆਂ ਲਈ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ, ਕਿਉਂਕਿ ਉਨ੍ਹਾਂ ਦੇ ਕੁਸ਼ਾਸਨ ਦੇ ਚਲਦਿਆਂ ਅਜਿਹੇ 5 ਹਾਦਸੇ ਹੋ ਚੁੱਕੇ ਹਨ।
ਇਹ ਵੀ ਪੜ੍ਹੋ: Punjab: ਭਿਆਨਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਪੰਜਾਬ ਪੁਲਸ ਅਤੇ ਇੰਟੈਲੀਜੈਂਸ ਵਿਭਾਗ ਨੂੰ ਅਜਿਹਾ ਪਹਿਲਾ ਹਾਦਸਾ ਹੁੰਦਿਆਂ ਹੀ ਮੁਸਤੈਦੀ ਵਰਤਣੀ ਚਾਹੀਦੀ ਸੀ ਪਰ ਪੁਲਸ ਪ੍ਰਸ਼ਾਸਨ ਮੁਕੰਮਲ ਤੌਰ 'ਤੇ ਸੁੱਤਾ ਪਿਆ ਹੈ। ਭਾਜਪਾ ਆਗੂ ਨੇ ਕਿਹਾ ਕਿ ਗੜ੍ਹਸ਼ੰਕਰ ਵਿਚ ਨੂਰਪੁਰਜੱਟਾਂ ਵਿਚ ਹੋਈ ਡਾ. ਭੀਮ ਰਾਓ ਅੰਬੇਡਕਰ ਦੀ ਬੇਅਦਬੀ ਵਿਚ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਪੁਲਸ ਵੱਲੋਂ ਬਕਾਇਦਾ ਪਿੰਡ ਦੇ ਮੋਹਤਵਰਾਂ 'ਤੇ ਦਬਾਅ ਪਾਇਆ ਗਿਆ ਕਿ ਉਹ ਮੀਡੀਆ ਨੂੰ ਇਹ ਬਿਆਨ ਦੇਣ ਕਿ ਬੁੱਤ ਦੀ ਸਥਾਪਨਾ ਵੇਲੇ ਹੀ ਡਾ. ਅੰਬੇਡਕਰ ਦਾ ਬੁੱਤ ਕੁਝ ਜਗ੍ਹਾ ਤੋਂ ਟੁੱਟ ਗਿਆ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫੜਨ ਦੀ ਬਜਾਏ ਪੁਲਸ ਅਤੇ ਸਰਕਾਰ ਦਾ ਜ਼ੋਰ ਮਾਮਲਾ ਦਬਾਉਣ ਵਿਚ ਲੱਗਾ ਹੋਇਆ ਸੀ ਅਤੇ ਪੰਨੂ ਵੱਲੋਂ ਵੀਡੀਓ ਪਾ ਕੇ ਇਸ ਭੰਨਤੋੜ ਦੀ ਜ਼ਿੰਮੇਵਾਰੀ ਲੈਣ ਕਾਰਨ ਗੜ੍ਹਸ਼ੰਕਰ ਪੁਲਸ ਮਾਮਲਾ ਦੱਬਣ ਦੇ ਆਪਣੇ ਮਨਸੂਬਿਆਂ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।
ਇਹ ਵੀ ਪੜ੍ਹੋ: ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ ਰਾਤਾਂ, Red Alert ਜਾਰੀ
ਭਾਜਪਾ ਆਗੂ ਨੇ ਪਿੰਡ ਖਾਨਪੁਰ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਗੜ੍ਹਸ਼ੰਕਰ ਪੁਲਸ ਜਲਦੀ ਤੋਂ ਜਲਦੀ ਪਿੰਡ ਨੂਰਪੁਰਜੱਟਾਂ ਵਿਚ ਹੋਈ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜੇ ਨਹੀਂ ਤਾਂ ਗੜ੍ਹਸ਼ੰਕਰ ਵਿਚ ਚੱਕਾ ਜਾਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਤਿ ਦੀ ਗਰਮੀ ਦੇ ਬਾਵਜੂਦ ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਹਰ ਪਿੰਡ ਵਿਚੋਂ ਲੋਕ ਵੱਡੀ ਗਿਣਤੀ ਵਿਚ ਆ ਕੇ ਸ਼ਾਮਲ ਹੋ ਰਹੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਵੱਡੀ ਵਾਰਦਾਤ! ਦੋ ਧਿਰਾਂ ਵਿਚਾਲੇ ਪਥਰਾਅ ਮਗਰੋਂ ਚੱਲੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਭਿਆਨਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
NEXT STORY