ਮਲਸੀਆਂ (ਤ੍ਰੇਹਨ, ਅਰਸ਼ਦੀਪ)-ਵਿਧਾਨ ਸਭਾ ਚੋਣਾਂ ਵਿਚ ਸ਼ਾਹਕੋਟ ਤੋਂ 12,000 ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸੀ ਉਮੀਦਵਾਰ ਜਿੱਤ ਪ੍ਰਾਪਤ ਕਰਨ ਉਪਰੰਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮਲਸੀਆਂ, ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਸ਼੍ਰੀ ਸਿੰਘ ਸਭਾ ਗੁਰਦੁਆਰਾ ਸ਼ਾਹਕੋਟ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਲਾਕਾ ਨਿਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਅਤੇ ਢੋਲ-ਢਮੱਕਿਆਂ ਨਾਲ ਆਪਣੇ ਮਹਿਬੂਬ ਨੇਤਾ ਦਾ ਸਵਾਗਤ ਕੀਤਾ ਗਿਆ, ਭੰਗੜੇ ਪਾਏ ਗਏ ਅਤੇ ਲੱਡੂ ਵੰਡੇ ਗਏ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ’ਚ ਵਧਾਇਆ ਪੰਜਾਬ ਦੇ ਵਰਕਰਾਂ ਦਾ ਮਨੋਬਲ
ਇਸ ਮੌਕੇ ਅਜਮੇਰ ਸਿੰਘ ਖਾਲਸਾ, ਪ੍ਰਭਦੇਵ ਸਿੰਘ ਸ਼ੇਰੋਵਾਲੀਆ ਕੈਨੇਡਾ, ਅਸ਼ਵਿੰਦਰ ਪਾਲ ਸਿੰਘ ਨੀਟੂ ਖਹਿਰਾ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਸਰਪੰਚ ਰਵਿੰਦਰ ਸਿੰਘ ਰਾਣਾ, ਮਾ. ਗੁਰਮੇਜ ਸਿੰਘ ਸਰਪੰਚ, ਸਰਪੰਚ ਜਸਵੀਰ ਸਿੰਘ ਸ਼ੀਰਾ, ਗੁਰਮੁਖ ਸਿੰਘ ਐੱਲ. ਆਈ. ਸੀ., ਸ਼ੀਤਲ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਿੰਦੂ ਆਦਿ ਵੀ ਉਨ੍ਹਾਂ ਦੇ ਨਾਲ ਸਨ। ਲਾਡੀ ਸ਼ੇਰੋਵਾਲੀਆ ਨੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਰਹਿਣਗੇ ਅਤੇ ਹਲਕੇ ਦੇ ਵਿਕਾਸ ਲਈ ਦਿਨ ਰਾਤ ਇਕ ਕਰਨਗੇ। ਸਵਾਗਤ ਕਰਤਾਵਾਂ ’ਚ ਨਾਇਬ ਸਿੰਘ ਬਾਜਵਾ, ਪਵਨ ਅਗਰਵਾਲ, ਬੂਟਾ ਸਿੰਘ ਕਲਸੀ, ਗੁਲਜ਼ਾਰ ਸਿੰਘ ਥਿੰਦ, ਕੁਲਵੰਤ ਸਿੰਘ ਢੰਡੋਵਾਲ, ਟਿੰਪੀ ਕੁਮਰਾ, ਮੁਹੰਮਦ ਖ਼ਲੀਲ, ਕਪਿਲ ਗੁਪਤਾ, ਸੁਰਜੀਤ ਸਿੰਘ, ਨੰਬਰਦਾਰ ਫਤਿਹਜੀਤ ਸਿੰਘ, ਸੁਰਿੰਦਰਜੀਤ ਸਿੰਘ ਚੱਠਾ, ਪ੍ਰਵੀਨ ਕੁਮਾਰ ਸੂਦ, ਮਨਿੰਦਰ ਕੌਰ ਆਦਿ ਪ੍ਰਮੁੱਖ ਸਨ।
ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਦੀ ਹੂੰਝਾਫੇਰ ਜਿੱਤ, ਜਾਣੋ ਕਿਹੜੇ ਹਲਕੇ ਤੋਂ ਕਿਸ ਪਾਰਟੀ ਦਾ ਉਮੀਦਵਾਰ ਰਿਹਾ ਜੇਤੂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਚੋਣਾਂ ਨਤੀਜੇ: ਕਪੂਰਥਲਾ ਜ਼ਿਲ੍ਹੇ ਦੇ ਚਾਰੋਂ ਹਲਕਿਆਂ 'ਚ ਜਾਣੋ ਕੌਣ ਜਿੱਤਿਆ ਤੇ ਕਿਸ ਦੀ ਹੋਈ ਹਾਰ
NEXT STORY