ਜਲੰਧਰ (ਵਰੁਣ)–ਮਕਸੂਦਾਂ ਸਬਜ਼ੀ ਮੰਡੀ ਵਿਚ ਪਾਰਕਿੰਗ ਦਾ ਠੇਕਾ ਲੈਣ ਵਾਲੇ ਭਾਈਵਾਲਾਂ ਵਿਚਕਾਰ ਹੋਏ ਵਿਵਾਦ ਕਾਰਨ ਸ਼ਨੀਵਾਰ ਨੂੰ ਬਾਹਰੀ ਕੁਝ ਲੋਕ ਪਰਚੀਆਂ ਕੱਟਣ ਲੱਗ ਗਏ। ਭਾਈਵਾਲਾਂ ਵਿਚਕਾਰ ਚੱਲ ਰਹੇ ਵਿਵਾਦ ਕਾਰਨ ਉਨ੍ਹਾਂ ਮਾਰਕੀਟ ਕਮੇਟੀ ਦੀ ਕਿਸ਼ਤ ਵੀ ਜਮ੍ਹਾ ਨਹੀਂ ਕਰਵਾਈ ਸੀ, ਜਿਸ ਕਾਰਨ ਵਿਭਾਗ ਨੇ ਸਖ਼ਤੀ ਵਿਖਾਉਂਦੇ ਹੋਏ ਠੇਕਾ ਲੈਣ ਵਾਲੀ ਕੰਪਨੀ ਵੱਲੋਂ ਜਮ੍ਹਾ ਕਰਵਾਈ ਐੱਫ਼. ਡੀ. ਤੁੜਵਾ ਕੇ ਕਿਸ਼ਤ ਦੀ ਭਰਪਾਈ ਕੀਤੀ ਅਤੇ ਹੁਣ ਸੋਮਵਾਰ ਤੋਂ ਵਿਭਾਗ ਪਾਰਕਿੰਗ ਦਾ ਠੇਕਾ ਚਲਾਏਗਾ।
ਦਰਅਸਲ ਪਾਰਕਿੰਗ ਦਾ ਠੇਕਾ ਲੈਣ ਵਾਲੀ ਅੰਮ੍ਰਿਤਸਰ ਦੀ ਕੰਪਨੀ ਸ਼ਹੀਦ ਬਾਬਾ ਦੀਪ ਸਿੰਘ ਐਂਟਰਪ੍ਰਾਈਜ਼ਿਜ਼ ਦੇ 8 ਤੋਂ 10 ਭਾਈਵਾਲ ਹਨ, ਜਿਨ੍ਹਾਂ ਵਿਚ ਪਹਿਲਾਂ ਵੀ ਖੂਨੀ ਟਕਰਾਅ ਹੋ ਚੁੱਕਾ ਹੈ। ਇਹੀ ਕੰਪਨੀ ਅੰਮ੍ਰਿਤਸਰ ਦੀ ਮੰਡੀ ਦਾ ਠੇਕਾ ਵੀ ਚਲਾਉਂਦੀ ਹੈ ਪਰ ਕੁਝ ਦਿਨਾਂ ਤੋਂ ਸਾਰੇ ਭਾਈਵਾਲ ਾਂ ਵਿਚਕਾਰ ਵਿਵਾਦ ਵਧਦਾ ਹੀ ਚਲਿਆ ਆ ਰਿਹਾ ਸੀ। ਕੁਝ ਭਾਈਵਾਲਾਂ ਨੇ ਇਕਜੁੱਟ ਹੋ ਕੇ ਜਲੰਧਰ ਮਕਸੂਦਾਂ ਸਬਜ਼ੀ ਮੰਡੀ ਵਿਚ ਪਰਚੀ ਕੱਟਣ ਲਈ ਬਾਹਰੀ ਲੋਕਾਂ ਨੂੰ ਬਿਠਾ ਦਿੱਤਾ। ਇਹ ਗੱਲ ਅੱਗ ਦੀ ਤਰ੍ਹਾਂ ਮੰਡੀ ਵਿਚ ਫੈਲ ਗਈ। ਅੰਦਰ ਹੀ ਅੰਦਰ ਇਸਦਾ ਵਿਰੋਧ ਵੀ ਹੋਇਆ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦੇ ਆਦੀ ਨੌਜਵਾਨਾਂ ਨੂੰ ਲੈ ਕੇ ਵੱਡਾ ਖ਼ੁਲਾਸਾ, 4 ਹਫ਼ਤਿਆਂ ’ਚ ਆਦਤ 'ਤੇ ਇੰਝ ਪਾ ਸਕਦੇ ਹੋ ਕਾਬੂ
ਇਸੇ ਦੌਰਾਨ ਪਤਾ ਲੱਗਾ ਕਿ ਕੰਪਨੀ ਨੇ ਮਾਰਕੀਟ ਕਮੇਟੀ ਕੋਲ ਆਖਰੀ ਕਿਸ਼ਤ ਵੀ ਜਮ੍ਹਾ ਕਰਵਾਈ ਸੀ। ਇਹ ਠੇਕਾ 31 ਮਾਰਚ ਤਕ ਚੱਲਣਾ ਸੀ ਪਰ ਕੰਪਨੀ ਦੇ ਭਾਈਵਾਲਾਂ ਵਿਚਕਾਰ ਚੱਲ ਰਹੀ ਆਪਸੀ ਲੜਾਈ ਵਿਚ ਸਰਕਾਰੀ ਫੀਸ ਨਾ ਚੁਕਾਉਣ ’ਤੇ ਕੋਈ ਵੀ ਅਧਿਕਾਰੀ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਹੱਕ ਵਿਚ ਨਹੀਂ ਸੀ, ਜਿਸ ਕਾਰਨ ਅਧਿਕਾਰੀਆਂ ਨੇ ਕੰਪਨੀ ਵੱਲੋਂ ਜਮ੍ਹਾ ਐੱਫ਼. ਡੀ. ਤੁੜਵਾ ਕੇ ਕਿਸ਼ਤ ਜਮ੍ਹਾ ਕਰਵਾ ਦਿੱਤੀ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਸੰਜੀਵ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਿਕ ਆਪਸੀ ਵਿਵਾਦ ਵਿਚ ਸਰਕਾਰ ਨੂੰ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਨਿਯਮਾਂ ਨੂੰ ਤੋੜਨ ਵਾਲਿਆਂ ’ਤੇ ਤੈਅ ਕਾਰਵਾਈ ਜ਼ਰੂਰੀ ਹੈ, ਜਿਸ ਕਾਰਨ ਸੋਮਵਾਰ ਨੂੰ ਪਾਰਕਿੰਗ ਦਾ ਠੇਕਾ ਸਰਕਾਰੀ ਕਰਮਚਾਰੀ ਖ਼ੁਦ ਚਲਾਉਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ 'ਚ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਸਾਨ ਲੀਡਰਾਂ 'ਤੇ ਚੁੱਕੇ ਸਵਾਲ
NEXT STORY