ਨਵੀਂ ਦਿੱਲੀ- ਡਾਕ ਵਿਭਾਗ 'ਚ ਨੌਕਰੀ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇੰਡੀਆ ਪੋਸਟ ਨੇ ਹਾਲ ਹੀ 'ਚ ਸਟਾਫ਼ ਕਾਰ ਡਰਾਈਵਰ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ।
ਅਹੁਦਿਆਂ ਦਾ ਵੇਰਵਾ
ਇੰਡੀਆ ਪੋਸਟ ਸਟਾਫ਼ ਕਾਰ ਡਰਾਈਵਰ ਦੇ ਅਹੁਦੇ ਚਾਰ-ਚਾਰ ਵੱਖ ਰੀਜਨ ਲਈ ਹਨ।
ਸੈਂਟਰਲ ਰੀਜਨ- 1 ਅਹੁਦਾ
ਐੱਮਐੱਮਐੱਸ, ਚੇਨਈ- 15 ਅਹੁਦੇ
ਸਾਊਦਰਨ ਰੀਜਨ- 4 ਅਹੁਦੇ
ਵੈਸਟਰਨ ਰੀਜਨ- 5 ਅਹੁਦੇ
ਕੁੱਲ 25 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਨਾਲ ਹੀ ਲਾਈਟ ਅਤੇ ਹੈਵੀ ਮੋਟਰ ਵ੍ਹੀਕਲ ਦਾ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਵੀ ਜ਼ਰੂਰੀ ਹੈ।
ਆਖਰੀ ਤਾਰੀਖ਼
ਉਮੀਦਵਾਰ 8 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 56 ਸਾਲ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਡਾਕ ਵਿਭਾਗ ਸਟਾਫ਼ ਕਾਰ ਡਰਾਈਵਰ ਦੀ ਇਹ ਭਰਤੀ ਤਾਮਿਲਨਾਡੂ ਸਰਕਿਲ ਲਈ ਹੈ। ਜਿਸ 'ਚ ਉਮੀਦਵਾਰਾਂ ਨੂੰ ਆਫਲਾਈਨ ਅਰਜ਼ੀ ਤੈਅ ਪਤੇ 'ਤੇ ਭੇਜਣੀ ਹੋਵੇਗੀ। ਪਤਾ ਹੈ- ਸੀਨੀਅਰ ਮੈਨੇਜਰ, ਮੇਲ ਮੋਟਰ ਸਰਵਿਸ, ਨੰਬਰ 37, ਗ੍ਰੀਮਸ ਰੋਡ, ਚੇਨਈ 600006।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਰਹੱਸਮਈ ਮੌਤਾਂ ਨਾਲ ਨਜਿੱਠਣ ਲਈ ਡਾਕਟਰਾਂ ਦੀਆਂ ਛੁੱਟੀਆਂ ਰੱਦ
NEXT STORY