ਜਲੰਧਰ- ਬੀਤੇ ਦਿਨੀਂ ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ 'ਅਮੂਲ' ਨੇ ਕਟੌਤੀ ਕਰ ਕੇ ਦੁੱਧ ਦੀਆਂ ਕੀਮਤਾਂ ਘਟਾਈਆਂ ਸਨ। ਹੁਣ ਇਸ ਤੋਂ ਬਾਅਦ ਪੰਜਾਬ ਦੀ 'ਵੇਰਕਾ' ਨੇ ਵੀ ਦੁੱਧ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ।
ਵੇਰਕਾ ਅੰਮ੍ਰਿਤਸਰ ਡੇਅਰੀ ਦੇ ਮਹਾਪ੍ਰਬੰਧਕ ਹਰਮਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਾਹਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਵੇਰਕਾ ਦੁੱਧ ਦੀਆਂ ਕੀਮਤਾਂ ਘਟਾਈਆਂ ਜਾਣ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਕੈਂਪਸ ਮੈਨੇਜਰ ਬਰਖ਼ਾਸਤ
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਵੇਰਕਾ ਨੇ ਸਟੈਂਡਰਡ ਦੁੱਧ ਇਕ ਲੀਟਰ ਪੈਕਿੰਗ ਤੇ ਵੇਰਕਾ ਫੁੱਲ ਕ੍ਰੀਮ ਦੁੱਧ ਦੀ ਇਕ ਲੀਟਰ ਪੈਕਿੰਗ ਦੀਆਂ ਕੀਮਤਾਂ 'ਚ 1 ਰੁਪਏ ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਟੈਂਡਰਡ ਦੁੱਧ 1 ਲੀਟਰ ਪੈਕਿੰਗ ਹੁਣ 62 ਰੁਪਏ ਦੀ ਬਜਾਏ 61 ਰੁਪਏ 'ਚ ਮਿਲੇਗੀ, ਜਦਕਿ ਫੁੱਲ ਕ੍ਰੀਮ ਦੁੱਧ ਦੀ 1 ਲੀਟਰ ਦੀ ਪੈਕਿੰਗ ਦੀ ਕੀਮਤ 68 ਰੁਪਏ ਤੋਂ ਘਟਾ ਕੇ 67 ਰੁਪਏ ਕਰ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵੇਰਕਾ ਰਬੜੀ ਦੀ 85 ਗ੍ਰਾਮ ਦੀ ਪੈਕਿੰਗ 25 ਰੁਪਏ, ਜਦਕਿ ਟੋਨਡ ਮਿਲਕ ਦੀ ਨਵੀਂ ਪੈਕਿੰਗ 20 ਰੁਪਏ 'ਚ ਗਾਹਕਾਂ ਨੂੰ ਉਪਲੱਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਨਵੇਂ ਉਤਪਾਦ ਲੈ ਕੇ ਆਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਅਨੋਖਾ ਮਾਮਲਾ: ਬਾਂਦਰ ਨੂੰ ਪਾਲ ਰਹੀ ਫੀਮੇਲ ਡਾਗ, ਵੀਡੀਓ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ
NEXT STORY