ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਬੰਗਲਾਦੇਸ਼ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਮਦਦ ਰੋਕਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਨੇ ਬੰਗਲਾਦੇਸ਼ 'ਚ ਆਪਣੇ ਸਾਰੇ ਪ੍ਰਾਜੈਕਟ ਬੰਦ ਕਰਨ ਦੀ ਗੱਲ ਕਹੀ ਹੈ। ਅਮਰੀਕਾ ਦੇ ਇਸ ਕਦਮ ਨੂੰ ਬੰਗਲਾਦੇਸ਼ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ ਆਰਥਿਕਤਾ ਲਗਾਤਾਰ ਖਰਾਬ ਹੋ ਰਹੀ ਹੈ। ਲੋਕ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।
ਬੰਗਲਾਦੇਸ਼ 'ਚ ਕਿੰਨਾ ਹੈ ਅਮਰੀਕਾ ਦਾ ਨਿਵੇਸ਼
ਬੰਗਲਾਦੇਸ਼ ਦੀ ਆਰਥਿਕਤਾ ਵਿੱਚ ਅਮਰੀਕੀ ਨਿਵੇਸ਼ ਹਮੇਸ਼ਾ ਮਹੱਤਵਪੂਰਨ ਰਿਹਾ ਹੈ। ਰਿਪੋਰਟ ਮੁਤਾਬਕ, ਸਾਲ 2020 ਤੱਕ ਬੰਗਲਾਦੇਸ਼ ਵਿੱਚ ਅਮਰੀਕਾ ਦਾ ਕੁੱਲ ਵਿਦੇਸ਼ੀ ਸਿੱਧਾ ਨਿਵੇਸ਼ (ਐੱਫਡੀਆਈ) ਲਗਭਗ 3 ਅਰਬ ਡਾਲਰ ਸੀ। ਅਮਰੀਕੀ ਕੰਪਨੀਆਂ ਬੰਗਲਾਦੇਸ਼ ਦੇ ਟੈਕਸਟਾਈਲ, ਊਰਜਾ, ਖੇਤੀਬਾੜੀ ਅਤੇ ਸੂਚਨਾ ਤਕਨਾਲੋਜੀ ਖੇਤਰਾਂ ਵਿੱਚ ਪ੍ਰਮੁੱਖ ਨਿਵੇਸ਼ਕ ਹਨ। ਟੈਕਸਟਾਈਲ ਉਦਯੋਗ ਅਮਰੀਕਾ ਦੇ ਪ੍ਰਮੁੱਖ ਨਿਵੇਸ਼ ਖੇਤਰਾਂ ਵਿੱਚ ਸਭ ਤੋਂ ਪ੍ਰਮੁੱਖ ਹੈ, ਕਿਉਂਕਿ ਬੰਗਲਾਦੇਸ਼ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਕਸਟਾਈਲ ਨਿਰਯਾਤਕ ਹੈ ਅਤੇ ਅਮਰੀਕਾ ਇਸਦੇ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ : ਟਰੰਪ ਦਾ ਫਰਮਾਨ ਮੰਨਣ ਤੋਂ ਕੋਲੰਬੀਆ ਦੀ ਕੋਰੀ ਨਾਂਹ, ਅਮਰੀਕਾ ਵੱਲੋਂ ਟੈਰਿਫ ਤੇ ਵੀਜ਼ਾ ਪਾਬੰਦੀਆਂ ਲਾਉਣ ਦੀ ਤਿਆਰੀ
ਅਮਰੀਕੀ ਕੰਪਨੀਆਂ ਨੇ ਬੰਗਲਾਦੇਸ਼ ਦੇ ਟੈਕਸਟਾਈਲ ਉਦਯੋਗ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਹੈ। ਇਸ ਕਾਰਨ ਬੰਗਲਾਦੇਸ਼ ਵਿੱਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। 2020 ਵਿੱਚ ਬੰਗਲਾਦੇਸ਼ ਦੇ ਟੈਕਸਟਾਈਲ ਨਿਰਯਾਤ ਦਾ ਲਗਭਗ 20% ਅਮਰੀਕਾ ਗਿਆ। ਇਸ ਤੋਂ ਇਲਾਵਾ ਅਮਰੀਕੀ ਕੰਪਨੀਆਂ ਦਾ ਬੰਗਲਾਦੇਸ਼ ਦੀ ਊਰਜਾ, ਸਿਹਤ, ਸੂਚਨਾ ਤਕਨਾਲੋਜੀ ਅਤੇ ਵਿੱਤੀ ਸੇਵਾਵਾਂ ਵਿੱਚ ਵੀ ਭਾਰੀ ਨਿਵੇਸ਼ ਹੈ। ਅਮਰੀਕੀ ਕੰਪਨੀਆਂ ਦਾ ਨਿਵੇਸ਼ ਬੰਗਲਾਦੇਸ਼ ਦੇ ਊਰਜਾ ਖੇਤਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਦਰਅਸਲ, ਬੰਗਲਾਦੇਸ਼ ਦੇ ਵਿਕਾਸ ਵਿੱਚ ਅਮਰੀਕਾ ਦਾ ਨਿਵੇਸ਼ ਯੋਗਦਾਨ ਰਿਹਾ ਹੈ। ਇਹ ਬੰਗਲਾਦੇਸ਼ ਦੀ ਵਿਦੇਸ਼ੀ ਮੁਦਰਾ ਕਮਾਉਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ।
ਅਮਰੀਕਾ ਦੇ ਬੰਗਲਾਦੇਸ਼ ਤੋਂ ਹੱਥ ਖਿੱਚਣ ਨਾਲ ਕੀ ਹੋਵੇਗਾ
ਜੇਕਰ ਅਮਰੀਕਾ ਬੰਗਲਾਦੇਸ਼ ਤੋਂ ਆਪਣਾ ਨਿਵੇਸ਼ ਘਟਾਉਂਦਾ ਹੈ ਜਾਂ ਵਾਪਸ ਲੈਂਦਾ ਹੈ ਤਾਂ ਇਸ ਦਾ ਬੰਗਲਾਦੇਸ਼ ਦੀ ਅਰਥਵਿਵਸਥਾ 'ਤੇ ਗੰਭੀਰ ਅਸਰ ਪਵੇਗਾ। ਸਭ ਤੋਂ ਪਹਿਲਾਂ ਬੰਗਲਾਦੇਸ਼ ਦਾ ਟੈਕਸਟਾਈਲ ਉਦਯੋਗ ਪ੍ਰਭਾਵਿਤ ਹੋਵੇਗਾ, ਕਿਉਂਕਿ ਅਮਰੀਕਾ ਇਸਦੇ ਪ੍ਰਮੁੱਖ ਨਿਰਯਾਤਕ ਦੇਸ਼ਾਂ ਵਿੱਚੋਂ ਇੱਕ ਹੈ। ਜੇਕਰ ਅਮਰੀਕਾ ਆਪਣਾ ਬਾਜ਼ਾਰ ਬੰਦ ਕਰ ਦਿੰਦਾ ਹੈ ਜਾਂ ਬਰਾਮਦ 'ਤੇ ਪਾਬੰਦੀ ਲਗਾ ਦਿੰਦਾ ਹੈ ਤਾਂ ਇਹ ਬੰਗਲਾਦੇਸ਼ ਲਈ ਵੱਡਾ ਝਟਕਾ ਹੋਵੇਗਾ। ਇਸ ਕਾਰਨ ਲੱਖਾਂ ਕਾਮੇ ਆਪਣੀ ਨੌਕਰੀ ਗੁਆ ਸਕਦੇ ਹਨ, ਜਿਸ ਦਾ ਬੰਗਲਾਦੇਸ਼ ਦੇ ਰੁਜ਼ਗਾਰ ਬਾਜ਼ਾਰ 'ਤੇ ਮਾੜਾ ਅਸਰ ਪਵੇਗਾ।
ਵਧ ਸਕਦਾ ਹੈ ਊਰਜਾ ਸੰਕਟ
ਇਸ ਤੋਂ ਇਲਾਵਾ ਬੰਗਲਾਦੇਸ਼ ਵਿਚ ਅਮਰੀਕੀ ਕੰਪਨੀਆਂ ਦਾ ਨਿਵੇਸ਼ ਨਾ ਸਿਰਫ ਵਿੱਤੀ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ, ਬਲਕਿ ਇਹ ਤਕਨਾਲੋਜੀ ਅਤੇ ਖੋਜ ਵਿਚ ਵੀ ਮਦਦਗਾਰ ਹੈ। ਬੰਗਲਾਦੇਸ਼ ਵਿੱਚ ਊਰਜਾ ਖੇਤਰ ਵਿੱਚ ਅਮਰੀਕੀ ਨਿਵੇਸ਼ ਨੇ ਕਿਫਾਇਤੀ ਅਤੇ ਟਿਕਾਊ ਊਰਜਾ ਸਰੋਤਾਂ ਵੱਲ ਵਧਣ ਵਿੱਚ ਮਦਦ ਕੀਤੀ ਹੈ। ਜੇਕਰ ਇਹ ਨਿਵੇਸ਼ ਘਟਦਾ ਹੈ ਤਾਂ ਬੰਗਲਾਦੇਸ਼ ਲਈ ਊਰਜਾ ਸੰਕਟ ਹੋਰ ਵਧ ਸਕਦਾ ਹੈ।
ਇਹ ਵੀ ਪੜ੍ਹੋ : ਪਿਓ ਨੇ ਸਿਲੰਡਰ ਵੇਚ ਕੇ ਪੜ੍ਹਾਇਆ, ਫਿਰ ਉਸੇ ਸਿਲੰਡਰ ਨਾਲ ਡਿਗਰੀ ਲੈਣ ਪੁੱਜਾ ਪੁੱਤਰ
ਵਿਦੇਸ਼ੀ ਨਿਵੇਸ਼ਕਾਂ ਤੋਂ ਵੀ ਧੋਣਾ ਪੈ ਸਕਦੈ ਹੱਥ
ਬੰਗਲਾਦੇਸ਼ ਤੋਂ ਅਮਰੀਕਾ ਦੀ ਵਾਪਸੀ ਕਾਰਨ ਵਿਦੇਸ਼ੀ ਨਿਵੇਸ਼ਕ ਵੀ ਉਲਝਣ ਵਿਚ ਪੈ ਸਕਦੇ ਹਨ ਅਤੇ ਦੂਜੇ ਦੇਸ਼ਾਂ ਲਈ ਨਿਵੇਸ਼ ਦੇ ਮਾਹੌਲ ਨੂੰ ਲੈ ਕੇ ਖਦਸ਼ਾ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਸਰਕਾਰ ਨੂੰ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਅਮਰੀਕੀ ਕੰਪਨੀਆਂ ਦਾ ਨਿਵੇਸ਼ ਬੰਗਲਾਦੇਸ਼ ਨੂੰ ਡਾਲਰ ਪ੍ਰਦਾਨ ਕਰਦਾ ਹੈ, ਜੋ ਵਿਦੇਸ਼ੀ ਵਪਾਰ ਲਈ ਜ਼ਰੂਰੀ ਹੈ।
ਟਰੰਪ ਕਿਉਂ ਹਨ ਯੂਨਸ ਸਰਕਾਰ 'ਤੇ ਹਮਲਾਵਰ
ਦਰਅਸਲ ਬੰਗਲਾਦੇਸ਼ ਦੇ ਮੌਜੂਦਾ ਮੁਖੀ ਮੁਹੰਮਦ ਯੂਨਸ ਨੂੰ ਅਮਰੀਕਾ ਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦਾ ਸਮਰਥਕ ਮੰਨਿਆ ਜਾਂਦਾ ਹੈ। ਆਪਣੀ ਚੋਣ ਮੁਹਿੰਮ ਦੌਰਾਨ ਵੀ ਟਰੰਪ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਲੰਮੇ ਹੱਥੀਂ ਲਿਆ ਸੀ ਅਤੇ ਉਸ 'ਤੇ ਹਿੰਦੂਆਂ 'ਤੇ ਹਮਲੇ ਕਰਨ ਦਾ ਦੋਸ਼ ਲਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਪ੍ਰਸ਼ਾਸਨ ਨੇ ਦੂਜੇ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰੋਕੀ, ਸਮੀਖਿਆ ਦੇ ਦਿੱਤੇ ਆਦੇਸ਼
NEXT STORY