ਭੋਗਪੁਰ (ਰਾਜੇਸ਼ ਸੂਰੀ, ਪਾਬਲਾ)— ਹਲਕਾ ਆਦਮਪੁਰ ਦੇ ਵਿਧਾਇਕ ਅਤੇ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਪਵਨ ਕਮਾਰ ਟੀਨੂੰ ਵੱਲੋਂ ਅੱਜ ਦਾਣਾ ਮੰਡੀ ਭੋਗਪੁਰ 'ਚ ਚੱਲ ਰਹੀ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਸਬੰਧੀ ਦੌਰਾ ਕੀਤਾ ਗਿਆ। ਭੋਗਪੁਰ ਮੰਡੀ 'ਚ ਟੀਨੂੰ ਰੰਧਾਵਾ ਟਰੇਡਿੰਗ ਕੰਪਨੀ ਦੇ ਦੁਕਾਨ 'ਚ ਪੁੱਜੇ ਜਿੱਥੇ ਭਾਰੀ ਗਿਣਤੀ 'ਚ ਅਕਾਲੀ ਦਲ ਦੇ ਆਗੂ ਅਤੇ ਅਹੁਦੇਦਾਰ ਉਨ੍ਹਾਂ ਦੇ ਨਾਲ ਸਨ। ਮੰਡੀ 'ਚ ਝੋਨੇ ਦੀ ਫਸਲ ਵੇਚਣ ਆਏ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਝੋਨੇ ਦੀ ਖਰੀਦ ਲਈ ਸਰਕਾਰਾਂ ਵੱਲੋਂ ਸ਼ੈਲਰ ਅਲਾਟਮੈਂਟ, ਬਾਰਦਾਨਾ, ਕਿਸਾਨਾਂ ਨੂੰ ਫਸਲ ਦੇ ਭੁਗਤਾਨ ਲਈ ਪੈਸੇ ਦੇ ਪ੍ਰਬੰਧ, ਲਿਫਟਿੰਗ ਲਈ ਪੁਖਤਾ ਇੰਤਜ਼ਾਮ ਆਦਿ ਖਰੀਦ ਸ਼ੁਰੂ ਕਰਨ ਤੋਂ ਪਹਿਲਾਂ ਕਰਨੇ ਹੁੰਦੇ ਹਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਝੋਨੇ ਦੀ ਖਰੀਦ ਲਈ ਅਗਾਂਉ ਪ੍ਰਬੰਧ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਉਨ੍ਹਾਂ ਕਿਹਾ ਕਿ ਮੰਡੀਆਂ 'ਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰੰਬਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਰਕਾਰ ਮੰਡੀਆਂ ਦੀਆਂ ਖਰੀਦ ਏਜੰਸੀਆਂ ਅਤੇ ਸ਼ੈਲਰਾਂ ਪਾਸੋਂ ਸਮੇਂ ਸਿਰ ਝੋਨੇ ਦੀ ਪਿਫਟਿੰਗ ਕਰਵਾਉਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਕਿਸਾਨਾਂ ਨੂੰ ਫਸਲ ਵੇਚਣ 'ਚ ਖੱਜਲ-ਖੁਆਰੀ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ 'ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਗਈ ਹੈ। ਅੱਜ ਖਰੀਦ ਸ਼ੁਰੂ ਹੋਇਆਂ ਪੰਦਰਾਂ ਦਿਨ ਬੀਤ ਚੁੱਕੇ ਹਨ ਪਰ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਰਕਾਰ ਵੱਲੋਂ ਇਕ ਦਿਨ ਦੀ ਵੀ ਪੇਮੈਂਟ ਜਾਰੀ ਨਹੀਂ ਕੀਤੀ ਗਈ ਹੈ। ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਹੀ ਸਾਬਤ ਹੋਈ ਹੈ। ਕਾਂਗਰਸ ਵੱਲੋਂ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਗਏ ਅਨੇਕਾਂ ਵਾਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਲਾਹਦੜਾ, ਹਰਬੋਲਿੰਦਰ ਸਿੰਘ ਬੋਲੀਨਾ, ਅ੍ਿਰਮਤਪਾਲ ਸਿੰਘ ਖਰਲਕਲਾਂ, ਪਰਮਜੀਤ ਪੰਮਾ ਮੈਂਬਰ ਬਲਾਕ ਸੰਮਤੀ, ਸ਼ਿੰਦਰ ਢਿਲੋਂ, ਸਰਪੰਚ ਸਤਨਾਮ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਵਿਧਾਇਕ ਸੁਸ਼ੀਲ ਰਿੰਕੂ ਦੇ ਵਿਰੋਧ 'ਚ ਉਤਰੇ ਭਾਜਪਾ ਨੇਤਾ, ਕੀਤੇ ਸਿਆਸੀ ਹਮਲੇ
NEXT STORY