ਜਲੰਧਰ (ਜ. ਬ.)— ਯੂ. ਪੀ. ਵਿਚੋਂ ਸਸਤੇ ਭਾਅ ਝੋਨਾ ਲਿਆ ਕੇ ਜਲੰਧਰ 'ਚ ਵੇਚਣ ਆਏ 2 ਵਿਅਕਤੀਆਂ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਪੁੱਛਗਿੱਛ ਲਈ 3 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਪਹਿਲੇ ਦਿਨ ਦੋਵਾਂ ਦੇ ਮੈਡੀਕਲ ਅਤੇ ਕੋਰੋਨਾ ਟੈਸਟ 'ਚ ਬੀਤ ਜਾਣ ਕਾਰਣ ਪੁੱਛਗਿੱਛ ਨਹੀਂ ਹੋ ਸਕੀ। ਪੁਲਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵਜ਼ੀਫਾ ਘਪਲੇ ਨੂੰ ਲੈ ਕੇ ਮਜੀਠੀਆ ਦੇ ਸਾਧੂ ਸਿੰਘ ਧਰਮਸੋਤ ਨੂੰ ਰਗੜ੍ਹੇ, ਮੰਗੀ ਸੀ. ਬੀ. ਆਈ. ਜਾਂਚ
ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਪਪਿੰਦਰ ਨਿਵਾਸੀ ਕਰਪੁਰੀਨਗਰ (ਬਿਹਾਰ) ਅਤੇ ਗੁਰਦਿਆਲ ਸਿੰਘ ਨਿਵਾਸੀ ਰਾਮਪੁਰ ਯੂ. ਪੀ. ਨੂੰ ਮੰਗਲਵਾਰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਗਿਆ। ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਯੂ. ਪੀ. ਦੇ ਕਿਸ ਵਪਾਰੀ ਜਾਂ ਕਿਸਾਨ ਦੀ ਮਿਲੀਭੁਗਤ ਨਾਲ ਝੋਨੇ ਦੀ ਫਸਲ ਵੇਚਣ ਲਈ ਜਲੰਧਰ ਆਏ ਸਨ।
ਸ਼ਰਮਾ ਨੇ ਕਿਹਾ ਕਿ ਦੋਵਾਂ ਤੋਂ ਇਹ ਵੀ ਪੁੱਛਗਿੱਛ ਚੱਲ ਰਹੀ ਹੈ ਕਿ ਕਿਸੇ ਜਲੰਧਰ ਦੇ ਵਪਾਰੀ ਨੇ ਸਸਤੇ ਭਾਅ ਝੋਨਾ ਖਰੀਦਣ ਲਈ ਇਨ੍ਹਾਂ ਲੋਕਾਂ ਨਾਲ ਸੰਪਰਕ ਤਾਂ ਨਹੀਂ ਕੀਤਾ। ਪੁਲਸ ਦੋਵਾਂ ਦੇ ਜਲੰਧਰ ਲਿੰਕ ਦੀ ਵੀ ਜਾਂਚ 'ਚ ਜੁਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਥਾਣਾ ਨੰਬਰ 1 ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਭਗਤ ਿਸੰਘ ਕਾਲੋਨੀ ਫਲਾਈਓਵਰ 'ਤੇ ਨਾਕਾਬੰਦੀ ਕਰ ਕੇ ਇਕ ਟਰੱਕ ਨੂੰ ਰੋਕ ਕੇ ਉਸ ਦੀ ਜਾਂਚ ਕੀਤੀ ਤਾਂ ਉਸ 'ਚੋਂ ਝੋਨਾ ਮਿਲਿਆ, ਜਿਸ ਦਾ ਵਜ਼ਨ 33,360 ਕਿਲੋ ਪਾਇਆ ਗਿਆ। ਉਕਤ ਲੋਕ ਝੋਨਾ ਯੂ. ਪੀ. ਦੇ ਰਾਮਪੁਰ ਤੋਂ ਲਿਆ ਕੇ ਜਲੰਧਰ ਵੇਚਣ ਆਏ ਸਨ। ਇੰਸ. ਸ਼ਰਮਾ ਦਾ ਕਹਿਣਾ ਹੈ ਕਿ ਯੂ. ਪੀ. ਵਿਚ ਝੋਨੇ ਦਾ ਰੇਟ ਘੱਟ ਹੈ, ਜਿਸ ਕਾਰਨ ਉਕਤ ਲੋਕ ਜਲੰਧਰ ਦੀ ਮੰਡੀ ਵਿਚ ਮਹਿੰਗੇ ਭਾਅ ਝੋਨਾ ਵੇਚਣ ਆਏ ਸਨ।
ਇਹ ਵੀ ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)
ਦੇਸ਼ 'ਚ ਅਮਨ ਤੇ ਕਾਨੂੰਨ ਦੀ ਬਹਾਲੀ ਲਈ ਕੁਰਬਾਨੀ ਹੋਣ ਵਾਲੇ ਪੁਲਸ ਜਵਾਨਾਂ ਨੂੰ ਹਮੇਸ਼ਾ ਯਾਦ ਰੱਖੇਗਾ ਦੇਸ਼ : ਅਪਨੀਤ ਰਿਆਤ
NEXT STORY