ਤਲਵਾੜਾ (ਜੋਸ਼ੀ)- ਤਲਵਾੜ ਪੁਲਸ ਵੱਲੋਂ ਸ਼ਰਾਬ ਦੀਆਂ ਬੋਤਲਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਦੇ ਮੁੱਖ ਸਿਪਾਹੀ ਹਿਤੇਸ਼ ਮਨਹਾਸ ਆਪਣੀ ਪੁਲਸ ਪਾਰਟੀ ਨਾਲ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਗਸ਼ਤ 'ਤੇ ਚੈਕਿੰਗ ਦੇ ਸਬੰਧ ਵਿੱਚ ਤਲਵਾੜਾ ਤੋਂ ਪਿੰਡ ਚੰਗੜਵਾਂ ਨੂੰ ਜਾ ਰਹੇ ਸੀ।
ਇਹ ਵੀ ਪੜ੍ਹੋ: ਕਪੂਰਥਲਾ 'ਚ ਮੰਦਭਾਗੀ ਘਟਨਾ! ਹਾਈ ਵੋਲਟੇਜ ਤਾਰਾਂ ਨਾਲ ਟਕਰਾਈ JCB ਮਸ਼ੀਨ, ਨੌਜਵਾਨ ਦੀ ਦਰਦਨਾਕ ਮੌਤ
ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਸ਼ਾਹ ਨਹਿਰ ਪੁਲ ਚੰਗੜਵਾਂ ਪੁੱਜੀ ਤਾਂ ਇਕ ਵਿਅਕਤੀ ਪਿੰਡ ਚੰਗੜਵਾਂ ਵੱਲੋਂ ਆਪਣੇ ਮੋਢੇ 'ਤੇ ਵਜਨਦਾਰ ਬੋਰਾ ਚੁੱਕੀ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕਿ ਪਿੱਛੇ ਨੂੰ ਮੁੜਣ ਲੱਗਾ। ਇਸ ਦੌਰਾਨ ਪੁਲਸ ਪਾਰਟੀ ਨੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਸੁਖਵੀਰ ਸਿੰਘ ਉਰਫ਼ ਸਾਗਰ ਪੁੱਤਰ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਪਿੰਡ ਬਹਿ ਜੋਗਨ ਕਰਾੜੀ ਥਾਣਾ ਤਲਵਾੜਾ ਦੱਸਿਆ। ਬੋਰੇ ਦੀ ਤਲਾਸ਼ੀ ਕਰਨ 'ਤੇ ਉਸ ਵਿੱਚੋਂ 12 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਕਮਾਂਡਰ ਬਲੈਕ ਬਰਾਮਦ ਹੋਈਆਂ। ਤਲਵਾੜਾ ਪੁਲਸ ਸਟੇਸ਼ਨ ਵਿਖੇ ਸੁਖਵੀਰ ਸਿੰਘ ਉਰਫ਼ ਸਾਗਰ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ:ਜਲੰਧਰ 'ਚ ਵੱਡੀ ਵਾਰਦਾਤ! ਸਪੋਰਟਸ ਦੀ ਦੁਕਾਨ 'ਤੇ ਲੱਖਾਂ ਦੀ ਚੋਰੀ, ਘਟਨਾ CCTV 'ਚ ਹੋਈ ਕੈਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SSP ਨੇ ਚੌਕੀ ਇੰਚਾਰਜ ਸੰਦੀਪ ਕੁਮਾਰ ਨੂੰ ਸਟਾਰ ਲਗਾ ਕੇ ਬਣਾਇਆ ਸਬ ਇੰਸਪੈਕਟਰ
NEXT STORY