ਜਲੰਧਰ (ਸੋਨੂੰ)—ਜਲੰਧਰ ਪੁਲਸ ਦੇ ਸੀ.ਆਈ.ਏ. ਸਟਾਫ-1 ਨੇ ਨਾਕੇਬੰਦੀ ਦੌਰਾਨ ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਸਟਾਫ ਪੁਲਸ ਨੇ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਅਫੀਮ ਅਤੇ ਇਕ ਹੋਰ ਵਿਅਕਤੀ ਕੋਲੋਂ 172 ਪੇਟੀਆਂ ਬਰਾਮਦ ਕੀਤੀਆਂ ਹਨ।
ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਜਸਵਿੰਦਰ ਸਿੰਘ ਸੀ.ਆਈ.ਏ. ਸਟਾਫ 1 ਅਤੇ ਥਾਣਾ ਕੈਂਟ ਦੀ ਪੁਲਸ ਪਾਰਟੀ ਨੇ ਸੋਫੀ ਪਿੰਡ ਮੋੜ 'ਤੇ ਨਾਕੇਬੰਦੀ ਕੀਤੀ ਹੋਈ ਸੀ ਅਤੇ ਵਾਹਨਾਂ ਦੀ ਤਲਾਸ਼ੀ ਲੈ ਰਹੇ ਸਨ ਤਾਂ ਉਸ ਸਮੇਂ ਪੁਲਸ ਪਾਰਟੀ ਨੇ ਇਕ ਗੱਡੀ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ, ਜਿਸ 'ਚੋਂ 16 ਕਿਲੋ ਚੂਰਾ ਪੋਸਤ ਅਤੇ 500 ਗ੍ਰਾਮ ਅਫੀਮ ਬਰਾਮਦ ਹੋਈ। ਪੁੱਛਗਿਛ 'ਚ ਦੋਸ਼ੀ ਨੇ ਦੱਸਿਆ ਕਿ ਉਹ ਟਰਾਂਸਪੋਰਟਰ ਨਗਰ 'ਚ ਢਾਬਾ ਚਲਾਉਂਦਾ ਹੈ। ਢਾਬਾ ਚਲਾਉਣ ਦੀ ਆੜ 'ਚ ਉਹ ਆਪਣੇ ਪੱਕੇ ਗ੍ਰਾਹਕਾਂ ਨੂੰ ਅਫੀਮ ਅਤੇ ਚੂਰਾ ਪੋਸਤ ਦੀ ਸਪਲਾਈ ਵੀ ਕਰਦਾ ਹੈ। ਡੀ.ਸੀ.ਪੀ. ਨੇ ਦੱਸਿਆ ਕਿ ਉਹ ਜੰਮੂ ਤੋਂ ਅਫੀਮ ਅਤੇ ਚੂਰਾ ਪੋਸਤ ਮੰਗਵਾਉਂਦਾ ਹੈ। ਪੁਲਸ ਨੇ ਦੋਸ਼ੀ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉੱਥੇ ਦੂਜੇ ਪਾਸੇ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 172 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਜਦਕਿ 4 ਦੋਸ਼ੀ ਭੱਜਣ 'ਚ ਸਫਲ ਹੋ ਗਏ। ਪੁਲਸ ਨੇ ਦੋਸ਼ੀਆਂ ਦੀ ਤਿੰਨ ਗੱਡੀਆਂ ਜ਼ਬਤ ਕਰ ਲਈਆਂ ਹਨ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਇਕ ਅਤੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦੇ ਹੋਏ ਇਕ ਸ਼ਰਾਬ ਤਸਕਰ ਤੋਂ 140 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ। ਜਦਕਿ ਉਸ ਕੋਲੋਂ ਸ਼ਰਾਬ ਲੈਣ ਆਉਣ ਵਾਲੇ ਪੱਕੇ ਗ੍ਰਾਹਕ ਸੁਨੀਲ ਕੁਮਾਰ, ਮਨੀ ਅੰਬਾ ਅਤੇ ਅਮਿਤ ਜੰਬਾ ਨੂੰ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਆਪਣੀ ਗੱਡੀ ਛੱਡ ਮੌਕੇ 'ਤੇ ਫਰਾਰ ਹੋ ਗਏ। ਪੁਲਸ ਨੇ ਸ਼ਰਾਬ ਤਸਕਰ ਸੁਰਜੀਤ ਸਿੰਘ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਹੈ। ਫਰਾਰ ਦੋਸ਼ੀਆਂ ਦੀ ਤਲਾਸ਼ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਖਹਿਰਾ ਲਈ ਸਿੱਧੂ ਈਮਾਨਦਾਰ ਤੇ ਕੈਪਟਨ ਬੇਈਮਾਨ! (ਵੀਡੀਓ)
NEXT STORY